18 C
Amritsar
Wednesday, March 22, 2023

ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਲੰਗਰ ਦੀ ਕੀਤੀ ਸ਼ੁਰੂਆਤ

Must read

ਅੰਮ੍ਰਿਤਸਰ 7 ਮਾਰਚ (ਰਾਜੇਸ਼ ਡੈਨੀ) – ਲੰਗਰ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਹਰੇਕ ਵਿਅਕਤੀ ਦਾ ਨੈਤਿਕ ਕਰਤੱਵ ਬਣਦਾ ਹੈ ਕਿ ਉਹ ਲੰਗਰ ਵਿੱਚ ਆਪਣਾ ਬਣਦਾ ਸਹਿਯੋਗ ਪਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਭੁੱਖਾ ਨਾ ਰਹਿ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ, ਪੁਰ-ਹੀਰਾਂ, ਜਿਲ੍ਹਾ ਹੁਸ਼ਿਆਰਪੁਰ ਵਲੋਂ ਲਗਾਏ ਗਏ ਲੰਗਰ ਦੀ ਸ਼ੁਰੂਆਤ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ, ਪੁਰ-ਹੀਰਾਂ, ਜਿਲ੍ਹਾ ਹੁਸ਼ਿਆਰਪੁਰ ਵਿਖੇ ਮਾਹ ਫਰਵਰੀ-2019 ਨੂੰ ਵਿੱਚ ਇਹ ਲੰਗਰ ਸੇਵਾ ਆਰੰਭ ਹੋਈ, ਜਿਸ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਅਧੁਨਿਕ ਮਸ਼ੀਨਾ ਲਗਾਈਆਂ ਗਈਆਂ ਹਨ। ਇਸ ਲੰਗਰ ਸਥਾਨ ਵਿੱਚ ਸਵੱਛਤਾ ਦਾ ਪੂਰਨ ਧਿਆਨ ਰੱਖਦੇ ਹੋਏ ਸੰਗਤਾਂ ਲਈ ਸਵੇਰ ਦਾ ਨਾਸ਼ਤਾ, ਦੁਪਿਹਰ ਅਤੇ ਰਾਤ ਲਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਮਾਹ ਫਰਵਰੀ-2019 ਤੋਂ ਸਿਵਲ ਹਸਪਤਾਲ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਜੋਵਾਲ (ਜਿਲ੍ਹਾ ਹੁਸ਼ਿਆਰਪੁਰ) ਵਿਖੇ ਲੋੜਵੰਦ ਸੰਗਤਾਂ ਨੂੰ ਫ੍ਰੀ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਸੀ।

ਇਸ ਲੰਗਰ ਸੇਵਾ ਵੱਲੋਂ ਫਰਵਰੀ 2019 ਤੋਂ ਲੈ ਕੇ ਮਾਝਾ ਤੇ ਦੁਆਬਾ ਵਿਖੇ ਪੈਂਦੇ ਸਮੂਹ ਸਿਵਲ ਹਸਪਤਾਲਾਂ ਬਟਾਲਾ, ਗੁਰਦਾਸਪੁਰ, ਮੁਕੇਰੀਆਂ, ਭੂੰਗਾ, ਗੜਦੀਵਾਲ, ਨਕੋਦਰ, ਫਿਲੌਰ, ਫਗਵਾੜਾ, ਕਪੂਰਥਲਾ, ਜਲੰਧਰ, ਗੜ੍ਹਸ਼ੰਕਰ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ, ਪਟਿਆਲਾ, ਖੰਨਾ, ਸਿਵਲ ਹਸਪਤਾਲ ਲੁਧਿਆਣਾ, ਡੀ.ਐਮ.ਸੀ. ਲੁਧਿਆਣਾ, ਓਮ ਲੇਬਰ ਸਕੂਲ, ਹੰਬੜਾ ਰੋਡ, ਲੁਧਿਆਣਾ, ਅੰਮ੍ਰਿਤਸਰ, ਸਿਵਲ ਹਸਪਤਾਲ, ਬਾਬਾ ਬਕਾਲਾ ਅਤੇ ਪੀ.ਜੀ.ਆਈ., ਚੰਡੀਗੜ੍ਹ ਵਿਖੇ ਫ੍ਰੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਰੋਜਾਨਾ ਕ੍ਰੀਬ 82000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਲੰਗਰ ਸਥਾਨ ਵਿਖੇ ਵੀ ਰੋਜਾਨਾ ਕ੍ਰੀਬ 7000 ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਇਸ ਤੋਂ ਇਲਾਵਾ ਮਾਲਵਾ ਏਰੀਆ ਵਿੱਚ ਸ਼੍ਰੀ ਮੁਕਤਸਰ ਸਾਹਿਬ (ਮਧੀਰ) ਵਿਖੇ ਨਵਾਂ ਲੰਗਰ ਹਾਲ ਤਿਆਰ ਕਰਕੇ ਇਸ ਲੰਗਰ ਸੇਵਾ ਸਥਾਨ ਤੋਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਫਾਜਿਲਕਾ, ਮਾਨਸਾ, ਅਬੋਹਰ, ਫਿਰੋਜਪੁਰ, ਜੀਰਾ, ਫਰੀਦਕੋਟ, ਮੋਗਾ, ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿੱਚ ਵੀ ਲੰਗਰ ਸੇਵਾਂਵਾਂ ਚੱਲ ਰਹੀਆਂ ਹਨ। ਮਾਹ ਨਵੰਬਰ 2020 ਤੋਂ ਇਸ ਲੰਗਰ ਸੇਵਾ ਸਥਾਨ ਵੱਲੋਂ ਮੋਬਾਈਲ ਗੱਡੀਆਂ ਰਾਹੀਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਪਰ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ।

ਇਨ੍ਹਾਂ ਗੱਡੀਆਂ ਰਾਹੀਂ ਰੋਜਾਨਾ ਕ੍ਰੀਬ 25000 ਸੰਗਤਾਂ ਨੂੰ ਚੱਲ ਫਿਰ ਕੇ ਵੱਖ-ਵੱਖ ਜਗ੍ਹਾ ਪਰ ਲੰਗਰ ਛਕਾਇਆ ਜਾ ਰਿਹਾ ਹੈ। ਮਾਰਚ 2020 ਵਿੱਚ ਕਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੌਰਾਨ ਰਾਜ ਸਰਕਾਰ ਵੱਲੋਂ ਅਹਿਤਿਆਤ ਵੱਜੋਂ ਲਗਾਏ ਗਏ ਕਰਫੀਊ ਕਾਰਨ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਉਸ ਸਮੇਂ ਇਸ ਲੰਗਰ ਸੇਵਾ ਸਥਾਨ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਧਿਆਨ ਰੱਖਦੇ ਹੋਏ, ਰੋਜਾਨਾ ਕ੍ਰੀਬ 1,80,000 (ਇਕ ਲੱਖ ਅੱਸੀ ਹਜਾਰ) ਸੰਗਤਾਂ ਲਈ ਲੰਗਰ ਤਿਆਰ ਕਰਕੇ ਲੋੜਵੰਦ ਜਗ੍ਹਾਵਾਂ ਪਰ ਲੰਗਰ ਪਹੁੰਚਾਉਣ ਲਈ ਆਪਣੀਆਂ 30 ਗੱਡੀਆਂ ਦਾ ਪ੍ਰਬੰਧ ਕਰਕੇ ਰੋਜਾਨਾ ਕ੍ਰੀਬ 11-12 ਲੱਖ ਰੁਪਏ ਦੇ ਖਰਚੇ ਨਾਲ ਸੰਗਤਾਂ ਨੂੰ ਫ੍ਰੀ ਲੰਗਰ ਛਕਾਇਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਲੰਗਰ ਸੇਵਾ ਸਥਾਨ ਵੱਲੋਂ ਵਿਦੇਸ਼ਾਂ ਤੋਂ ਓਵਨ ਮੰਗਵਾ ਕੇ ਲੰਗਰ ਸੇਵਾ ਸਥਾਨ ਵਿਖੇ ਪੀਜਾ ਤਿਆਰ ਕੀਤਾ ਜਾਂਦਾ ਹੈ ਤੇ ਆਪਣਾ ਤਿਆਰ ਕੀਤਾ ਹੋਇਆ ਪੀਜਾ ਹਰੇਕ ਐਤਵਾਰ ਨੂੰ ਲੰਗਰ ਸੇਵਾ ਸਥਾਨ ਵਿਖੇ ਸੰਗਤ ਨੂੰ ਛਕਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਅਤੇ ਇਸਦੇ ਆਸ-ਪਾਸ ਦੇ ਇਲਾਕੇ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਅਤੇ ਝੁੱਗੀ-ਝੋਂਪੜੀ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਲੰਗਰ ਪ੍ਰਸ਼ਾਦਾ ਅਤੇ ਹੋਰ ਜਰੂਰੀ ਵਸਤਾਂ ਪਹੁੰਚਾਉਣ ਲਈ ਸੰਸਥਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਮਨਜੀਤ ਸਿੰਘ ਜੀ ਯੂ.ਐਸ.ਏ., ਭਾਈ ਮੱਖਣ ਸਿੰਘ ਜੀ ਯੂ.ਐਸ.ਏ. ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੀ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article