More

  ਡਿਪਟੀ ਕਮਿਸ਼ਨਰ ਮਾਨਸਾ ਦੀ ਤਾਰੁੰਤ ਬਦਲੀ ਕੀਤੀ ਜਾਏ – ਕੁਲਵੰਤ ਸਿੰਘ ਡੇਹਰੀਵਾਲ

  ਅੰਮ੍ਰਿਤਸਰ, 20 ਜੁਲਾਈ (ਗਗਨ) – ਰੈਵੀਨਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਸ: ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਰਪ੍ਰੀਤ ਸਿੰਘ ਕੋਹਾਲੀ ਨੇ ਵਿਸ਼ੇਸ ਤੌਰ ਤੇ ਸ਼ਿਕਰਤ ਕੀਤੀ । ਜਿਥੇ ਜਿਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਪਟਵਾਰੀਆਂ ਪ੍ਤੀ ਮਾੜੀ ਨੀਤੀ ਦੀ ਨਿਖੇਧੀ ਕੀਤੀ ਗਈ ਅਤੇ ਜਿਲ੍ਹਾ ਮਾਨਸਾ ਤੋ ਉਸ ਦੀ ਬਦਲੀ ਦੀ ਮੰਗ ਕੀਤੀ ਗਈ । ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਪਟਵਾਰੀਆਂ ਪ੍ਤੀ ਮਾੜੀ ਨੀਤੀ ਦੀ ਨਿਖੇਧੀ ਕੀਤੀ ਗਈ ਅਤੇ ਜਿਲ੍ਹਾ ਮਾਨਸਾ ਤੋ ਉਸ ਦੀ ਬਦਲੀ ਦੀ ਮੰਗ ਕੀਤੀ ਗਈ । ਇਹ ਡਿਪਟੀ ਕਮਿਸ਼ਨਰ ਨਵੇਂ ਭਰਤੀ ਹੋਏ ਵਾ ਪਰਖਕਾਲ ਦੇ ਸਮੇਂ ਅਧੀਨ ਆਉਂਦੇ ਪਟਵਾਰੀਆਂ ਪਾਸੋਂ ਬਿਨਾਂ ਕਿਸੇ ਮਿਹਨਤਾਨੇ ਤੌਂ ਡਰਾ ਧਮਕਾ ਕੇ ਖਾਲੀ ਸਰਕਲਾਂ ਦੇ ਪਿੰਡਾਂ ਦਾ ਕੰਮ ਕਰਵਾਉਣਾਂ ਚਾਹੁੰਦਾ ਹੈ ਜੋ ਕਿ ਗੈਰ ਕਾਨੂੰਨੀ ਹੈ । ਜਿਲ੍ਵਾ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਪਟਵਾਰੀਆਂ ਪ੍ਤੀ ਮਾੜੀ ਨੀਤੀ ਦੀ ਨਿਖੇਧੀ ਕੀਤੀ ਗਈ ਅਤੇ ਜਿਲ੍ਹਾ ਮਾਨਸਾ ਤੋ ਉਸ ਦੀ ਬਦਲੀ ਦੀ ਮੰਗ ਕੀਤੀ ਗਈ । ਇਹ ਡਿਪਟੀ ਕਮਿਸ਼ਨਰ ਨਵੇਂ ਭਰਤੀ ਹੋਏ ਵਾ ਪਰਖਕਾਲ ਦੇ ਸਮੇਂ ਅਧੀਨ ਆਉਂਦੇ ਪਟਵਾਰੀਆਂ ਪਾਸੋਂ ਬਿਨਾਂ ਕਿਸੇ ਮਿਹਨਤਾਨੇ ਤੌਂ ਡਰਾ ਧਮਕਾ ਕੇ ਖਾਲੀ ਸਰਕਲਾਂ ਦੇ ਪਿੰਡਾਂ ਦਾ ਕੰਮ ਕਰਵਾਉਣਾਂ ਚਾਹੁੰਦਾ ਹੈ ਜੋ ਕਿ ਗੈਰ ਕਾਨੂੰਨੀ ਹੈ ।

  ਇੱਕ ਪਟਵਾਰੀ ਦੀ ਸਹੀ ਤਰੀਕੇ ਨਾਲ਼ ਕੰਮ ਕਰਨ ਦੀ ਸਮਰੱਥਾ ਇੱਕ ਸਰਕਲ ਦੀ ਹੀ ਹੈ ਅਤੇ ਇੱਕ ਸਰਕਲ ਦੀ ਹੀ ਸਰਕਾਰ ਉਸ ਨੂੰ ਤਨਖਾਹ ਦਿੰਦੀ ਹੈ। ਇਸ ਡੀ ਸੀ ਦੇ ਅੜੀਅਲ ਵਤੀਰੇ ਕਾਰਨ ਜਿਲ੍ਹਾ ਮਾਨਸਾ ਦੇ ਪਟਵਾਰੀ ਮਾਨਸਿਕ ਬੋਝ ਥੱਲੇ ਨੱਪੇ ਜਾ ਰਹੇ ਹਨ। ਅਜੇਹੇ ਹਲਾਤਾਂ ਵਿੱਚ ਅਗਰ ਮਾਨਸਾ ਜਿਲ੍ਹੇ ਦੇ ਕਿਸੇ ਪਟਵਾਰੀ ਦਾ ਕੋਈ ਜਾਨੀ ਨੁਕਸਾਨ ਹੋ ਗਿਆ ਤਾ ਇਹ ਡਿਪਟੀ ਕਮਿਸ਼ਨਰ ਮਾਨਸਾ ਸਿੱਧੇ ਤੋਰ ਤੇ ਜਿੰਮੇਵਾਰ ਹੋਣਗੇ। ਇਹ ਗੱਲ ਵਰਨਣਯੋਗ ਹੈ ਕਿ ਇਸ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਆਈ ਏ ਐਸ ਦੀ ਤੁਰੰਤ ਬਦਲੀ ਸਬੰਧੀ ਮਾਣਯੋਗ ਮੁੱਖ ਸਕੱਤਰ ਪੰਜਾਬ ਜੀ ਨੂੰ ਜਿਲ੍ਹਾ ਅੰਮ੍ਰਿਤਸਰ ਜੱਥੇਬੰਦੀ ਵੱਲੋਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਲਿੱਖ ਵੀ ਭੇਜਿਆ ਜਾ ਚੁੱਕਾ ਹੈ।

  ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਅਗਰ ਇਸ ਦੀ ਬਦਲੀ ਨਾ ਕੀਤੀ ਗਈ ਤਾ ਜੋ ਵੀ ਤਾਲਮੇਲ ਕਮੇਟੀ ਪੰਜਾਬ ਇਸ ਪ੍ਰਤੀ ਆਦੇਸ਼ ਦੇਵੇਗੀ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਟਵਾਰੀ/ਕਾਨੂੰਗੋ ਡੱਟ ਕੇ ਪਹਿਰਾ ਦੇਣਗੇ । ਇਸ ਸਮੇ ਹਰਪਾਲ ਸਿੰਘ ਸਮਰਾ ਜਰਨਲ ਸਕੱਤਰ , ਹਰਜਿੰਦਰ ਕੁਮਾਰ ਸ਼ਰਮਾ ਜਿਲ੍ਹਾ ਖਜਾਨਚੀ , ਮੇਜਰ ਸਿੰਘ ਭੋਮਾਂ ਸੀਨੀਅਰ ਮੀਤ ਪ੍ਰਧਾਨ , ਸਤਵਿੰਦਰਜੀਤ ਸਿੰਘ ਦੋਸਾਂਝ ਸੀਨੀਅਰ ਮੀਤ ਪ੍ਰਧਾਨ , ਸੁੱਖਚੈਨ ਸਿੰਘ ਧੂਲਕਾ ਮੀਤ ਪ੍ਰਧਾਨ , ਰਣਜੀਤ ਸਿੰਘ ਮਜੀਠਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ -2 ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਪ੍ਰਧਾਨ ਬਾਬਾ ਬਾਕਾਲਾ ਸਾਹਿਬ , ਸੁਨੀਤ ਕੁਮਾਰ , ਜਰਨਲ ਸਕੱਤਰ ਅਜਨਾਲਾ ਰਿਪੂਦੰਮਣ ਸਿੰਘ ਜਰਨਲ ਸਕੱਤਰ ਤਹਿਸੀਲ ਅਮ੍ਰਿਤਸਰ-2 ਜਲਵਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅਮ੍ਰਿਤਸਰ-1 , ਕੁਲਵਿੰਦਰ ਸਿੰਘ ਉਧੋਕੇ ਜਰਨਲ ਸਕੱਤਰ ਬਾਬਾ ਬਾਕਾਲਾ ਸਾਹਿਬ , ਸੁਰਜੀਤ ਸਿੰਘ ਖਜਾਨਚੀ ਅਜਨਾਲਾ , ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img