More

  ਡਿਪਟੀ ਕਮਿਸ਼ਨਰ ਨੇ ਕੋਵਿਡ-19 ਨਾਲ ਨਿਜੱਠਣ ਲਈ ਪੁਲਿਸ ਦੇ ਨਾਲ ਸਿਵਲ ਅਧਿਕਾਰੀ ਬੌਤਰ ਸੈਕਟਰ ਮੈਜਿਟਰੇਟ ਲਗਾਏ

  ਅੰਮ੍ਰਿਤਸਰ, 20 ਅਗਸਤ (ਰਛਪਾਲ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਨੂੰ ਠੱਲ ਪਾਉਣ ਲਈ ਜਿਲਾ ਮੈਜਿਸਟਰੇਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਪੁਲਿਸ ਦੇ ਨਾਲ-ਨਾਲ ਸਿਵਲ ਅਧਿਕਾਰੀਆਂ ਨੂੰ ਬਤੌਰ ਸੈਕਟਰ ਮੈਜਿਸਟਰੇਟ ਲਗਾ ਦਿੱਤਾ ਹੈ। ਬੀਤੀ ਰਾਤ ਜਾਰੀ ਕੀਤੇ ਗਏ ਆਪਣੇ ਹੁਕਮਾਂ ਵਿਚ ਉਨਾਂ ਸ਼ਹਿਰੀ 20 ਥਾਣਿਆਂ ਦੀ ਹੱਦਬੰਦੀ ਨੂੰ ਸੈਕਟਰ ਮੰਨ ਕੇ ਇਕ ਸਿਵਲ ਅਧਿਕਾਰੀ ਜੋ ਕਿ ਵੱਖ-ਵੱਖ ਵਿਭਾਗਾਂ ਵਿਚੋਂ ਲਏ ਗਏ ਹਨ, ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਕਤ ਅਧਿਕਾਰੀ ਅਲਾਟ ਕੀਤੇ ਗਏ ਥਾਣਾ ਖੇਤਰ ਵਿਚ ‘ਕੋਵਿਡ ਮਾਨੀਟਰ’ ਵਜੋਂ ਪੁਲਿਸ ਨਾਲ ਮਿਲ ਕੇ ਕੋਰੋਨਾ ਦੇ ਖਾਤਮੇ ਲਈ ਕੰਮ ਕਰਨਗੇ। ਇਸ ਕੰਮ ਵਿਚ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈਣੇ, ਟੈਸਟ ਕਰਵਾਉਣੇ, ਲਾਗ ਦੇ ਸੰਪਰਕ ਤੱਕ ਪਹੁੰਚਣਾ, ਘਰ ਵਿਚ ਇਕਾਂਤਵਾਸ ਕਰਨਾ, ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਗਏ ਇਲਾਕਿਆਂ ਵਿਚ ਪ੍ਰੋਟੋਕਾਲ ਅਨੁਸਾਰ ਕੰਮ ਕਰਵਾਉਣੇ ਅਤੇ ਇਨਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰੀ ਲੋੜਾਂ ਲਈ ਪ੍ਰਬੰਧ ਕਰਨਾ ਆਦਿ ਸ਼ਾਮਿਲ ਹੈ। ਉਕਤ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿਚ ਕੋਵਿਡ ਕੇਸਾਂ ਦੀ ਨਿਗਰਾਨੀ ਕਰਦੇ ਹੋਏ ਇਸ ਵਿਚ ਹੋ ਰਹੇ ਵਾਧੇ ਦਾ ਡੈਟਾ ਵੀ ਇਕੱਠਾ ਕਰਨਗੇ। ਉਕਤ ਅਧਿਕਾਰੀਆਂ ਨੂੰ ਮੁਖਾਤਿਬ ਹੁੰਦੇ ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਕਿਹਾ ਕਿ ਸੰਕਟ ਦੇ ਮੌਕੇ ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਇਹ ਸੇਵਾ ਸ਼ਹਿਰ ਨੂੰ ਮਹਾਂਮਾਰੀ ਤੋਂ ਬਚਾਉਣ ਵਿਚ ਵੱਡੀ ਮਦਦ ਕਰੇਗੀ ਅਤੇ ਤੁਹਾਡੀ ਸੁਹਿਰਦ ਨਿਗਰਾਨੀ ਹੇਠ ਅਸੀਂ ਛੇਤੀ ਹੀ ਕੋਰੋਨਾ ਉਤੇ ਫਤਹਿ ਪ੍ਰਾਪਤ ਕਰਾਂਗੇ।

  ਇਹ ਟੀਮਾਂ ਆਪਣੇ-ਆਪਣੇ ਇਲਾਕੇ ਦੇ ਐਸ ਡੀ ਐਮ, ਡੀ ਸੀ ਪੀ ਅਤੇ ਸਿਵਲ ਸਰਜਨ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਨਗੀਆਂ। ਜਾਰੀ ਕੀਤੇ ਹੁਕਮਾਂ ਵਿਚ ਪੁਲਿਸ ਥਾਣਾ ਰਣਜੀਤ ਐਵੀਨਿਊ ਖੇਤਰ ਲਈ ਪੀ ਐਸ ਪੀ ਸੀ ਐਲ ਦੇ ਐਕਸੀਅਨ ਸ੍ਰੀ ਜਸਦੀਪ ਸਿੰਘ, ਮਜੀਠਾ ਰੋਡ ਥਾਣਾ ਖੇਤਰ ਲਈ ਐਸ ਡੀ ਓ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਥਾਣਾ ਛੇਹਰਟਾ ਖੇਤਰ ਲਈ ਏ. ਈ. ਸ੍ਰੀ ਸੰਦੀਪ ਗਰੋਵਰ, ਅੰਮ੍ਰਿਤਸਰ ਛਾਉਣੀ ਲਈ ਏ. ਈ. ਸ੍ਰੀ ਰਾਕੇਸ਼ ਗੁਪਤਾ, ਮੋਹਕਮਪੁਰਾ ਲਈ ਏ. ਈ. ਤਜਿੰਦਰ ਸਿੰਘ, ਸਿਵਲ ਲਾਇਨ ਲਈ ਐਸ. ਡੀ. ਈ. ਸ੍ਰੀ ਦਲਬੀਰ ਸਿੰਘ, ਸੁਲਤਾਨਵਿੰਡ ਲਈ ਐਸ. ਡੀ. ਈ. ਸ੍ਰੀ ਦਿਲਬਾਗ ਸਿੰਘ, ਵੇਰਕਾ ਲਈ ਏ ਡੀ ਓ ਸ੍ਰੀ ਹਰਪ੍ਰੀਤ ਸਿੰਘ, ਕੋਟ ਖਾਲਸਾ ਲਈ ਏ ਡੀ ਓ ਗੁਰਪ੍ਰੀਤ ਸਿੰਘ, ਏ ਡਵੀਜ਼ਨ ਥਾਣਾ ਖੇਤਰ ਲਈ ਐਕਸੀਅਨ ਸ੍ਰੀ ਮਨੋਹਰ ਸਿੰਘ, ਬੀ ਡਵੀਜਨ ਖੇਤਰ ਲਈ ਐਕਸੀਅਨ ਸ੍ਰੀ ਦੀਪਕ, ਡੀ ਡਵੀਜ਼ਨ ਲਈ ਏ. ਡੀ. ਓ ਸ੍ਰੀ ਅਮਰਜੀਤ ਸਿੰਘ, ਸੀ ਡਵੀਜਨ ਲਈ ਏ ਡੀ ਓ ਸ੍ਰੀ ਸੁਖਰਾਜਬੀਰ ਸਿੰਘ, ਈ ਡਵੀਜਨ ਲਈ ਏ ਡੀ ਓ ਸ੍ਰੀ ਗੁਰਜੋਤ ਸਿੰਘ, ਇਸਲਾਮਾਬਾਦ ਲਈ ਏ ਡੀ ਓ ਪਰਜੀਤ ਸਿੰਘ, ਵੱਲਾ ਲਈ ਐਚ. ਡੀ. ਓ ਜਤਿੰਦਰ ਸਿੰਘ, ਗੇਟ ਹਕੀਮਾਂ ਲਈ ਏ ਡੀ ਓ ਸ੍ਰੀ ਸਤਿੰਦਰ ਸਿੰਘ, ਸਦਰ ਥਾਣਾ ਖੇਤਰ ਲਈ ਐਚ ਡੀ ਓ ਸ੍ਰੀ ਰਵਿੰਦਰਪਾਲ ਸਿੰਘ ਅਤੇ ਮਕਬੂਲਪੁਰਾ ਖੇਤਰ ਲਈ ਏ ਡੀ ਓ ਸ੍ਰੀ ਹਰਵਿੰਦਰ ਸਿੰਘ ਨੂੰ ਸੈਕਟਰ ਮੈਜਿਸਟਰੇਟ ਨਿਯੁੱਕਤ ਕੀਤਾ ਗਿਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img