Bulandh Awaaz

Headlines
ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਹਵਾਈ ਅੱਡੇ ਤੀਕ ਬੁਲੇਟ ਟ੍ਰੇਨ ਦੀ ਕੀਤੀ ਮੰਗ ਦੱਖਣੀ ਕੋਰੀਆ ਵਿਚ ਪਾਲਤੂ ਬਿੱਲੀ ਆਈ ਕੋਰੋਨਾ ਦੀ ਲਪੇਟ ਵਿਚ ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਦਮੇ ‘ਚ ਆਇਆ ਪਿਓ, ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਰਾਮ ਰਹੀਮ ਨੇ ਲਿਖੀ ਮਾਂ ਅਤੇ ਪ੍ਰੇਮੀਆਂ ਨੂੰ ਦਰਦ ਭਰੀ ਚਿੱਠੀ, ਕਿਹਾ ਰੱਬ ਨੇ ਚਾਹਿਆ ਤਾਂ ਜਲਦ ਆਵਾਂਗਾ ਸਿਰਸਾ ਡੇਰਾ’ ਪੰਜਾਬ ਯੂਨੀਵਰਸਿਟੀ 15 ਫਰਵਰੀ ਤੋਂ ਲਵੇਗੀ Online ਪ੍ਰੀਖਿਆਵਾਂ ਕੁੱਲ ਹਿੰਦ ਕਿਸਾਨ ਸਭਾ ਅਤੇ ਬੀ.ਕੇ.ਯੂ. (ਉਗਰਾਹਾਂ) ਦੀ ਅਗਵਾਈ ‘ਚ ਦਿੱਲੀ ਨੂੰ ਕਿਸਾਨਾਂ ਦਾ ਜਥਾ ਰਵਾਨਾ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ, ਦਿੱਲੀ ਦੇ ਅੰਦਰ ਜਾਣਗੇ ਕਿਸਾਨ  ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਗਊਆਂ ਵਾਲੇ ਸੇਵਾਦਾਰ ਹੋਏ ਦਿੱਲੀ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਡਿਪਟੀ ਕਮਿਸ਼ਨਰ ਨੇ ਕੋਰੋਨਾ ਨੂੰ ਲਾਪਰਵਾਹੀ ਵਿਚ ਨਾ ਲੈਣ ਲਈ ਕੀਤਾ ਚੌਕਸ

ਟੈਸਟਾਂ ਵਿਚ ਦੇਰੀ ਕਾਰਨ ਵੱਧ ਰਹੀ ਹੈ ਮੌਤਾਂ ਦੀ ਗਿਣਤੀ ਅਤੇ ਫੈਲ ਰਿਹਾ ਹੈ ਕੋਰੋਨਾ

ਅੰਮ੍ਰਿਤਸਰ, 15 ਸਤੰਬਰ ( ਰਛਪਾਲ ਸਿੰਘ )-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਵਿਚ ਕੋਰੋਨਾ ਦੇ ਕੇਸ ਅਤੇ ਮੌਤਾਂ ਵੱਧਣ ਦੇ ਮਾਮਲੇ ਲਈ ਕੋਰੋਨਾ ਦੇ ਟੈਸਟ ਕਰਵਾਉਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਵੱਡਾ ਕਾਰਨ ਦੱਸਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਦੀ ਕੀਤੀ ਗਈ ਪੜਚੋਲ ਵਿਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਆਪਣੇ ਘਰਾਂ ਵਿਚ ਬੈਠ ਕੇ ਖ਼ੁਦ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਕਿਸੇ ਕੈਮਸਿਟ ਕੋਲੋਂ ਦਵਾਈ ਲੈ ਕੇ ਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਵਿਚ ਕੋਰੋਨਾ ਦੇ ਲੱਛਣ ਹਨ, ਉਹ ਵੀ ਇਸ ਨੂੰ ਡਾਕਟਰ ਕੋਲ ਸਾਂਝਾ ਕਰਨ ਦੀ ਥਾਂ ਘਰ ਹੀ ਬੈਠ ਰਹੇ ਹਨ। ਇਸ ਤਰਾਂ ਜਿਹੜੇ ਲੋਕਾਂ ਦੀ ਅੰਦਰੂਨੀ ਸ਼ਕਤੀ ਠੀਕ ਹੁੰਦੀ ਹੈ ਉਹ ਤਾਂ ਠੀਕ ਹੋ ਜਾਂਦੇ ਹਨ, ਪਰ ਕੁੱਝ ਲੋਕ ਜਿੰਨਾ ਵਿਚ ਜਵਾਨ ਵੀ ਹਨ, ਉਹ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ।ਸ. ਖਹਿਰਾ ਨੇ ਬੜੇ ਦੁੱਖ ਨਾਲ ਬੀਤੇ ਦਿਨੀਂ 21 ਸਾਲ ਦੇ ਨੌਜਵਾਨ ਲੜਕੇ ਦੀ ਹੋਈ ਮੌਤ ਦਾ ਹਵਾਲਾ ਦਿੰਦੇ ਦੱਸਿਆ ਕਿ ਉਕਤ ਬੱਚੇ ਨੂੰ 1 ਸਤੰਬਰ ਦੇ ਨੇੜੇ ਬੁਖਾਰ ਹੋਣਾ ਸ਼ੁਰੂ ਹੋਇਆ, ਪਰ ਉਸਨੇ ਜਾਂ ਪਰਿਵਾਰ ਨੇ 7-8 ਸਤੰਬਰ ਤੱਕ ਕਿਸੇ ਡਾਕਟਰ ਕੋਲ ਪਹੁੰਚ ਨਹੀਂ ਕੀਤੀ। ਜਦੋਂ ਉਹ ਹਸਪਤਾਲ ਆਇਆ ਤਾਂ ਆਕਸੀਜਨ ਦਾ ਪੱਧਰ ਇੰਨਾ ਹੇਠਾਂ ਜਾ ਚੁੱਕਾ ਸੀ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਦੇ ਹੱਥਾਂ ਵਿਚ ਹੀ ਉਸਦੀ ਮੌਤ ਹੋ ਗਈ।ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤਹਾਨੂੰ ਕੋਰੋਨਾ ਦੇ ਲੱਛਣ, ਜਿਸ ਵਿਚ ਬੁਖਾਰ, ਗਲਾ ਖਰਾਬ, ਖਾਂਸੀਂ ਆਦਿ ਮੁੱਖ ਤੌਰ ਉਤੇ ਸ਼ਾਮਿਲ ਹਨ, ਨਜ਼ਰ ਆਉਣ ਤਾਂ ਟੈਸਟ ਕਰਵਾਉਣ ਵਿਚ ਢਿੱਲ ਜਾਂ ਸ਼ਰਮ ਨਾ ਕਰੋ। ਉਨਾਂ ਕਿਹਾ ਕਿ ਹਰ ਦੂਸਰਾ ਜਾਂ ਤੀਸਰਾ ਬੰਦਾ ਕੋਰੋਨਾ ਤੋਂ ਪੀੜਤ ਹੋ ਰਿਹਾ, ਇਸ ਲਈ ਟੈਸਟ ਕਰਵਾਉਣ ਵਿਚ ਕੋਈ ਸ਼ਰਮ ਜਾਂ ਅਣਗਿਹਲੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਜੇਕਰ ਤੁਸੀਂ ਕੋਵਿਡ-19 ਦੇ ਟੈਸਟ ਵਿਚ ਕੋਰੋਨਾ ਦੇ ਪਾਜ਼ੀਟਵ ਆ ਵੀ ਜਾਂਦੇ ਹੋ ਤਾਂ ਤਹਾਨੂੰ ਘਰ ਵਿਚ ਹੀ ਰਹਿਣ ਦੀ ਸਹੂਲਤ ਮੌਕੇ ਉਤੇ ਦੇ ਦਿੱਤੀ ਜਾਂਦੀ ਹੈ। ਡਾਕਟਰ ਦਵਾਈ ਵੀ ਦਿੰਦੇ ਹਨ ਅਤੇ ਘਰ ਬੈਠੇ ਮਰੀਜ਼ ਨਾਲ ਫੋਨ ਉਤੇ ਰਾਬਤਾ ਵੀ ਰੱਖਦੇ ਹਨ, ਜਿਸ ਨਾਲ ਮਰੀਜ਼ ਦੀ ਰਿਕਵਰੀ ਅਸਾਨੀ ਤੇ ਛੇਤੀ ਹੁੰਦੀ ਹੈ।

bulandhadmin

Read Previous

ਆਈਸੋਲੇਸ਼ਨ ਕੇਂਦਰਾਂ ਦੇ ਦੁਆਲੇ ਲਗਾਈਆਂ ਧਾਰਾ 144 ਅਧੀਨ ਪਾਬੰਦੀਆਂ

Read Next

ਮਾਸਕ ਦੀ ਵਰਤੋਂ ਨਾਲ ਹੀ ਪਾਈ ਜਾ ਸਕਦੀ ਹੈ ਕੋਰੋਨਾ ‘ਤੇ ਜਿੱਤ -ਜ਼ਿਲਾ ਪ੍ਰੋਗਰਾਮ ਅਫ਼ਸਰ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!