ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਫੇਸਬੁੱਕ ਪੇਜ ਲਾਈਕ ਕਰਕੇ ਅਧਿਆਪਕ ਵਰਗ ਨੂੰ ਕੀਤਾ ਉਤਸ਼ਾਹਿਤ

37

ਸਰਕਾਰੀ ਸਕੁਲਾਂ ਦੀ ਬਦਲੀ ਨੁਹਾਰ ਤੇ ਸਿੱਖਿਆ ਦੇ ਮਿਆਰ ਵਿੱਚ ਵਾਧੇ ਲਈ ਅਧਿਆਪਕ ਵਰਗ ਵਧਾਈ ਦਾ ਪਾਤਰ – ਡੀ.ਸੀ.ਖਹਿਰਾ

Italian Trulli

ਅੰਮ੍ਰਿਤਸਰ, 4 ਜੁਲਾਈ (ਗਗਨ) – ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਵਿਭਾਗੀ ਗਤੀਵਿਧੀਆਂ ਤੇ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਫੇਸਬੁੱਕ ਫੇਜ ‘ਐਕਟੀਵਿਟੀਜ ਸਕੂਲ ਐਜੂਕੇਸ਼ਨ ਪੰਜਾਬ’ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਸ਼ੁਰੂ ਕੀਤੀ ‘ਮੁਹਿੰਮ ਫੇਸਬੁੱਕ ਪੇਜ ਲਾਈਕ’ ਨੂੰ ਹੁਲਾਰਾ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਨਿੱਜੀ ਤੌਰ ਤੇ ਪੇਜ ਲਾਈਕ ਕਰਕੇ ਅਧਿਆਪਕ ਵਰਗ ਵਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਉਤਸ਼ਾਹਿਤ ਕੀਤਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਫੇਸਬੁੱਕ ਪੇਜ ਲਾਈਕ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੁਲਾਂ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ, ਸਕੂਲਾਂ ਦੀਆਂ ਪ੍ਰਾਪਤੀਆਂ, ਵਿਦਿਆਰਥੀ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਨੀਤੀਆਂ, ਆਧੁਨਿਕ ਸਿੱਖਿਆ ਪ੍ਰਣਾਲੀ ਤੇ ਸਰਕਾਰੀ ਸਕੂਲਾਂ ਵਿੱਚ ਦਿਤੀਆਂ ਗਈਆਂ ਮੁਢਲੀਆਂ ਤੇ ਆਧੁਨਿਕ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਸ਼ੁਰੂ ਕੀਤਾ ਫੇਸਬੁੱਕ ਪੇਜ ਸਰਾਹਣਾਯੋਗ ਕਾਰਜ ਹੈ ਅਤੇ ਇਸ ਪੇਜ ਰਾਹੀਂ ਸ਼ਮਾਜ ਦਾ ਹਰ ਵਰਗ ਸਰਕਾਰੀ ਸਕੂਲਾਂ ਵਿੱਚ ਹੋਏ ਵੱਡੇ ਬਦਲਾਅ, ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੇ ਸਿੱਖਿਆ ਦੇ ਮਿਆਰ ਵਿੱਚ ਹੋਏ ਉਚੇਰੇ ਵਾਧੇ ਤੋਂ ਜਾਣੂੰ ਹੋ ਸਕਦਾ ਹੈ।

ਸ. ਖਹਿਰਾ ਨੇ ਕਿਹਾ ਕਿ ਅਧਿਆਪਕ ਵਰਗ ਹਮੇਸ਼ਾਂ ਸਮਾਜ ਲਈ ਚਾਨਣ ਮੁਨਾਰਾ ਹੁੰਦਾ ਹੈ ਅਤੇ ਹੁਣ ਲੋੜ ਹੈ ਕਿ ਅਧਿਆਪਕ ਵਰਗ ਦਾ ਵੱਧ ਤੋਂ ਵੱਧ ਸਤਿਕਾਰ ਕਰਦਿਆਂ ਉਨ੍ਹਾਂ ਵਲੋਂ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ ਜਾਵੇ। ਸ. ਖਹਿਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਿੱਖਿਆ ਦੇ ਮਿਆਰ, ਕੋਵਿਡ-19 ਦੌਰਾਨ ਅਧਿਆਪਕ ਵਰਗ ਵਲੋਂ ਨਿਭਾਈਆਂ ਸੇਵਾਵਾਂ ਤੇ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਦਿਤੀ ਨਿਰਵਿਘਨ ਆਨਲਾਈਨ ਸਿੱਖਿਆ ਲਈ ਸਮੁੱਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ। ਇਸ ਸਮੇਂ ਉਨ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਮਿਲੇ ਤੈਅਸ਼ੁਦਾ ਸਮੇਂ ਵਿੱਚ 71319 ਲੋਕਾਂ ਵਲੋਂ ਫੇਸਬੁੱਕ ਪੇਜ ਨੂੰ ਲਾਈਕ ਕੀਤੇ ਜਾਣ ਤੇ ਸਮਾਜ ਦੇ ਵੱਖ ਵੱਖ ਵਰਗ ਦਾ ਧੰਨਵਾਦ ਕੀਤਾ। ਇਸ ਸਮੇਂ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸ਼ਰ (ਐ.ਸਿੱ) ਅੰਮ੍ਰਿਤਸਰ, ਗੁਰਦੇਵ ਸਿੰਘ ਅਜਨਾਲਾ ਬਲਾਕ ਸਿੱਖਿਆ ਅਫਸਰ ਅਜਨਾਲਾ, ਸ਼੍ਰੀਮਤੀ ਅਰੁਣਾ ਕੁਮਾਰੀ ਬੀ.ਈ.ਈ.ਓ., ਰੁਪਿੰਦਰ ਸਿੰਘ ਏ.ਪੀ.ਸੀ. ਜਨਰਲ, ਸ਼੍ਰੀਮਤੀ ਲਕਸ਼ਮੀ ਏ.ਪੀ.ਸੀ. (ਵਿੱਤ), ਸ਼੍ਰੀਮਤੀ ਸ਼ਿਵਾਨੀ ਜੇ.ਈ. ਅੰਮ੍ਰਿਤਸਰ ਹਾਜਰ ਸਨ।