More

  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪੋਲਿੰਗ ਬੂਥਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ

  ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲ੍ਹਾ ਚੋਣ ਅਫਸਰ-ਕਮ

  ਅੰਮ੍ਰਿਤਸਰ, 24 ਅਕਤੂਬਰ (ਗਗਨ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜਰ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀ 100% ਫਿਜੀਕਲ ਚੈਕਿੰਗ ਕੀਤੀ ਜਾ ਰਹੀ ਹੈ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ., ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਜਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉਤਰੀ ਵਿੱਚ ਪੈਂਦੇ ਪੋਲਿੰਗ ਸਟੇਸ਼ਨ ਨੰਬਰ 23, 24, ਮਾਧਵ ਵਿਦਿਆ ਨਿਕੇਤਨ ਸਕੂਲ, ਰਣਜੀਤ ਐਵੀਨਿਊ, ਅੰਮ੍ਰਿਤਸਰ, ਪੋਲਿੰਗ ਸਟੇਸ਼ਨ ਨੰਬਰ 19, 20, 21, 22 ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿਕ ਸਕੂਲ, ਰਣਜੀਤ ਐਵੀਨਿਊ, ਅੰਮ੍ਰਿਤਸਰ, ਪੋਲਿੰਗ ਸਟੇਸ਼ਨ ਨੰਬਰ 15, 16, 17, 18, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, (ਲੜਕੀਆਂ), ਰਣਜੀਤ ਐਵੀਨਿਊ, ਅੰਮ੍ਰਿ਼ਤਸਰ, ਵਿਧਾਨ ਸਭਾ ਚੋਣ ਹਲਕਾ 16-ਅੰਮ੍ਰਿਤਸਰ ਪੱਛਮੀ ਵਿੱਚ ਪੈਂਦੇ ਪੋਲਿੰਗ ਸਟੇਸ਼ਨ ਨੰਬਰ 81, 82, ਜਗਤ ਜੋਤੀ ਸੀਨੀਅਰ ਸੈਕੰਡਰੀ ਸਕੂਲ, ਰਾਣੀ ਕਾ ਬਾਗ, ਅੰਮ੍ਰਿਤਸਰ ਅਤੇ ਪੋਲਿੰਗ ਸਟੇਸ਼ਨ ਨੰਬਰ 83, 84, 85, 86, ਸੈਂਟ ਫਰਾਂਸੀਸ ਸਕੂਲ, ਕੰਟੋਨਮੈਂਟ, ਅੰਮ੍ਰਿਤਸਰ ਦੀ ਵੀਜਿਟ ਕੀਤੀ ਗਈ।

  ਵੀਜਿਟ ਦੌਰਾਨ ਹਰੇਕ ਬੂਥ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਲਈ ਮੌਜੂਦ ਘੱਟੋ ਘੱਟ ਜਰੂਰੀ ਸਹੂਲਤਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਆਦੇਸ਼ ਜਾਰੀ ਕੀਤੇ ਗਏ ਕਿ ਹਰੇਕ ਪੋਲਿੰਗ ਸਟੇਸ਼ਨ ਬਿਲਡਿੰਗ ਦੇ ਬਾਹਰ ਬੂਥ ਨੰਬਰ ਅਤੇ ਬੀ.ਐਲ.ਓਜ ਦੇ ਵੇਰਵੇ (ਨਾਮ, ਮੋਬਾਇਲ ਨੰਬਰ) ਅਤੇ ਪੋਲਿੰਗ ਸਟੇਸ਼ਨ ਵਾਲੇ ਕਮਰੇ ਦੇ ਉਪਰ ਪੋਲਿੰਗ ਸਟੇਸ਼ਨ ਦਾ ਨੰਬਰ ਲਿਖਵਾਏ ਜਾਣ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਤੇ ਰੈਂਪਸ ਦੀ ਰਿਪੇਅਰ ਹੋਣ ਵਾਲੀ ਹੈ, ਇਹ ਰਿਪੇਅਰ ਤੁਰੰਤ ਕਰਵਾਈ ਜਾਵੇ ਤਾਂ ਜ਼ੋ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੀ.ਡਬਲਯੂ.ਡੀ. ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਸ਼੍ਰੀ ਟੀ. ਬੇਨਿਥ, ਆਈ.ਏ.ਐਸ. ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-1, ਚੋਣ ਤਹਿਸੀਲਦਾਰ ਰਾਜਿੰਦਰ ਸਿੰਘ, ਚੋਣ ਕਾਨੂੰਗੋ ਸ਼੍ਰੀ ਵਰਿੰਦਰ ਕੁਮਾਰ, ਸ਼੍ਰੀ ਅਰਮਿੰਦਰਪਾਲ ਸਿੰਘ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀ ਸੌਰਭ ਖੋਸਲਾ, ਸਬੰਧਤ ਸੈਕਟਰ ਅਫਸਰ, ਬੀ.ਐਲ.ਓ. ਅਤੇ ਹੋਰ ਸਟਾਫ ਹਾਜਰ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img