ਡਾ: ਸਰਬਜੀਤ ਸਿੰਘ ਛੀਨਾ ਆਨਰੇਰੀ ਸਕੱਤਰ ਅਤੇ ਸੰਤੋਖ਼ ਸਿੰਘ ਸੇਠੀ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਐਡੀਸ਼ਨਲ ਆਨਰੇਰੀ ਸਕੱਤਰ ਬਣੇ

58

ਅੰਮ੍ਰਿਤਸਰ, 27 ਜੂਨ (ਗਗਨ) – ਅੱਜ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਐਡੀਸ਼ਨਲ ਆਨਰੇਰੀ ਸਕੱਤਰ ਦੀਆਂ ਖਾਲੀ ਹੋਈਆਂ ਅਸਾਮੀਆਂ ਪੁਰ ਕਰਨ ਹਿੱਤ ਐਜੂਕੇਸ਼ਨਲ ਕਮੇਟੀ ਮੈਂਬਰਾਂ ਦੀ ਇਕਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਮੇਟੀ ਮੈਂਬਰਾਂ ਦੀ ਪ੍ਰਵਾਣਗੀ ਉਪਰੰਤ ਸਰਬ ਸੰਮਤੀ ਨਾਲ ਉੱਘੇ ਅਕਾਦਮਿਕ ਸਿੱਖ ਵਿਦਵਾਨ ਡਾ:ਸਰਬਜੀਤ ਸਿੰਘ ਛੀਨਾ ਨੂੰ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਅਕਾਦਮਿਕ ਖੇਤਰ ਦੇ ਮਾਹਰ ਸ੍ਰ:ਸੰਤੋਖ ਸਿੰਘ ਸੇਠੀ ਨੂੰ ਐਡੀਸ਼ਨਲ ਆਨਰੇਰੀ ਸਕੱਤਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ।ਜਿ਼ਕਰਯੋਗ ਹੈ ਕਿ ਨਵ—ਨਿਯੁਕਤ ਡਾ:ਸਰਬਜੀਤ ਸਿੰਘ ਛੀਨਾ ਰਿਟਾਇਰਡ ਡੀਨ, ਫੈਕਲਟੀ ਆਫ ਐਗਰੀਕਲਚਰ, ਖਾਲਜਾ ਕਾਲਜ, ਸੀਨੀਅਰ ਫੈਲੋ ਇੰਸਟੀਚਿਉੂਟ ਆਫ ਸੋਸ਼ਲ ਸਾਇੰਸ, ਨਵੀ ਦਿੱਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਸੀਨੇਟ ਅਤੇ ਸਿੰਡੀਕੇਟ ਮੈਂਬਰ, ਪੰਜਾਬ ਸਟੇਟ ਐਜੂਕੇਸ਼ਨ ਅਡਵਾਈਜ਼ਰੀ ਬੋਰਡ ਦੇ ਮੈਂਬਰ, ਚੇਅਰਮੈਨ ਯੂਨੀਵਰਸਲ ਗਰੱੁਪ ਆਫ ਇੰਸਟੀਚਿਊਟਜ, ਖ਼ਾਲਸਾ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਹਨ ਅਤੇ ਲਗਭਗ 60 ਕਿਤਾਬਾਂ ਦੇ ਲੇਖਕ ਹਨ।

Italian Trulli

ਇਸੇ ਤਰ੍ਹਾਂ ਸੀਜ਼ਨਡ ਐਜੂਕੇਸ਼ਨਿਸਟ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਸ੍ਰ:ਸੰਤੋਖ ਸਿੰਘ ਸੇਠੀ ਖਾਲਸਾ ਸਕੂਲਜ਼ ਐਜੂਕੇਸ਼ਨਲ ਕਮੇਟੀ ਦੇ ਐਜੂਕੇਸ਼ਨਲ ਐਡਵਾਈਜ਼ਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ, ਰਿਟਾਇਰਡ ਐਸਿਸਟੈਂਟ ਡਿਸਟ੍ਰਿਕ ਐਜੂਕੇਸ਼ਨਲ ਅਫਸਰ ਅਤੇ ਗਾਈਡੈਂਸ ਕਾਉਂਸਲਰ, ਐਸ.ਜ ਐਸ ਖ਼ਾਲਸਾ ਸੀਨੀਅਰ ਸਕੈਡਰੀ ਸਕੂਲਜ਼ ਅਨੰਦਪੁਰ ਸਾਹਿਬ ਦੇ ਛੇਂ ਸਾਲ ਤੱਕ ਪ੍ਰਧਾਨ ਅਤੇ ਛੇਂ ਸਾਲ ਤੋਂ ਮੀਤ ਪ੍ਰਧਾਨ ਹਨ ਅਤੇ ਭਾਈ ਵੀਰ ਸਿੰਘ ਸਦਨ ਕਮੇਟੀ ਦੇ ਸਲਾਹਕਾਰ ਵੀ ਹਨ।ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ੍ਰ:ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੀਟਿੰਗ ਦੌਰਾਨ ਉਹਨਾਂ ਵਲੋਂ ਐਜੂਕੇਸ਼ਨਲ ਕਮੇਟੀ ਨੂੰ ਗਰੀਬ, ਲੋੜਵੰਦ, ਹੋਣਹਾਰ ਸਿੱਖ ਬੱਚਿਆਂ ਦੀ ਫੀਸ ਮੁਆਫੀ ਅਤੇ ਉਚੇਰੀ ਵਿਦਿਆ ਲਈ ਲੋਨ ਸੁਵਿਧਾਵਾਂ ਉਪਲੱਬਧ ਕਰਵਾਉਣ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਿਦਾਇਤ ਦਿੱਤੀ ਗਈ।

ਚੇਅਰਮੈਨ ਸੀ.ਕੇ.ਡੀ ਸਕੂਲਜ਼ ਸ੍ਰ:ਭਾਗ ਸਿੰਘ ਅਣਖੀ ਨੇ ਐਜੂਕੇਸ਼ਨਲ ਕਮੇਟੀ ਦੇ ਸੰਵਿਧਾਨ ਦੀ ਬਣਤਰ ਅਤੇ ਕਾਰਜ ਸ਼ੈਲੀ ਤੇ ਰੋਸ਼ਨੀ ਪਾਉਂਦਿਆਂ ਐਜੂਕੇਸ਼ਨਲ ਕਮੇਟੀ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦੀ ਲੋੜ੍ਹ ਤੇ ਜ਼ੋਰ ਦਿੱਤਾ।ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ੍ਰ:ਨਿਰਮਲ ਸਿੰਘ, ਚੇਅਰਮੈਨ ਸੀ.ਕੇ.ਡੀ ਸਕੂਲਜ਼ ਸ੍ਰ:ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸ੍ਰ:ਅਜੀਤ ਸਿੰਘ ਬਸਰਾ ਅਤੇ ਹੋਰਨਾਂ ਮੈਂਬਰਾਂ ਨੇ ਡਾ:ਸਰਬਜੀਤ ਸਿੰਘ ਛੀਨਾ ਨੂੰ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਸ੍ਰ:ਸੰਤੋਖ ਸਿੰਘ ਸੇਠੀ ਨੂੰ ਐਡੀਸ਼ਨਲ ਆਨਰੇਰੀ ਸਕੱਤਰ ਦੇ ਜਿੰਮੇਵਾਰ ਅਹੁਦੇ ਸੋਂਪਦਿਆਂ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਪਣੇ ਵੱਕਾਰੀ ਅਹੁਦਿਆਂ ਦੀ ਮਾਣ—ਮਰਿਯਾਦਾ ਬਰਕਰਾਰ ਰੱਖਦਿਆਂ ਐਜੂਕੇਸ਼ਨਲ ਕਮੇਟੀ ਦੇ ਟੀਚਿਆਂ ਨੂੰ ਸਫਲਤਾਪੂਰਵਕ ਸੰਪੂਰਨ ਕਰਣਗੇ।ਡਾ:ਸਰਬਜੀਤ ਸਿੰਘ ਛੀਨਾ ਅਤੇ ਸ੍ਰ:ਸੰਤੋਖ ਸਿੰਘ ਸੇਠੀ ਨੇ ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕਾਂ ਅਤੇ ਮੈਂਬਰ ਸਾਹਿਬਾਨ ਦਾ ਉਹਨਾਂ ਦੀ ਕਾਬਲਿਅਤ ਤੇ ਵਿਸ਼ਵਾਸ ਰੱਖਦਿਆਂ ਨਵੇਂ ਅਹੁਦਿਆਂ ਦੀਆਂ ਜਿੰਮੇਵਾਰੀਆਂ ਸੌਂਪਣ ਲਈ ਧੰਨਵਾਦ ਕੀਤਾ ਅਤੇ ਕਮੇਟੀ ਦੀਆ ਇਛਾਵਾਂ ਅਨੁਸਾਰ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ੍ਰ:ਨਿਰਮਲ ਸਿੰਘ, ਚੇਅਰਮੈਨ ਸੀ.ਕੇ.ਡੀ ਸਕੂਲਜ਼ ਸ੍ਰ:ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸ੍ਰ:ਅਜੀਤ ਸਿੰਘ ਬਸਰਾ, ਸ੍ਰ:ਹਰਜੀਤ ਸਿੰਘ (ਤਰਨਤਾਰਨ) ਸ੍ਰ:ਭਗਵੰਤਪਾਲ ਸਿੰਘ ਸੱਚਰ, ਸ੍ਰ:ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ:ਹਰੀ ਸਿੰਘ, ਸ੍ਰ:ਮਨਮੋਹਨ ਸਿੰਘ, ਪ੍ਰੋ:ਸੂਬਾ ਸਿੰਘ, ਸ੍ਰ:ਰਜਿੰਦਰ ਸਿੰਘ ਮਰਵਾਹਾ, ਸ੍ਰ:ਜਸਪਾਲ ਸਿੰਘ ਢਿੱਲੋਂ, ਸ੍ਰ:ਅਜਾਇਬ ਸਿੰਘ ਅਭਿਆਸੀ, ਪ੍ਰੋ:ਜੋਗਿੰਦਰ ਸਿੰਘ ਅਰੋੜਾ, ਸ੍ਰ:ਜਸਪਾਲ ਸਿੰਘ ਪੀ.ਸੀ.ਐਸ, ਸ੍ਰ:ਗੁਰਪ੍ਰੀਤ ਸਿੰਘ ਸੇਠੀ, ਸ੍ਰ:ਪਰਦੀਪ ਸਿੰਘ ਵਾਲੀਆ ਅਤੇ ਹੋਰ ਮੈਂਬਰ ਸਾਹਿਬਾਨ ਮੌਜੂਦ ਸਨ।