More

  ਡਾ. ਭੀਮ ਰਾਓ ਅੰਬੇਦਕਰ ਭਵਨ ਬਣਾਉਣ ਦੀ ਮੰਗ ਨੂੰ ਲੈ ਕੇ ਬੀ.ਡੀ.ਪੀ.ਓ ਸੁਨਾਮ ਨੂੰ ਦਿੱਤਾ ਮੰਗ ਪੱਤਰ

  ਸੰਗਤੀਵਾਲਾ, 26 ਅਕਤੂਬਰ (ਅਮਰੀਕ ਸਿੰਘ) – ਪਿਛਲੇ ਲੰਮੇ ਸਮੇਂ ਤੋਂ ਪਿੰਡ ਸੰਗਤੀਵਾਲਾ ਦੀ ਮਕਬੂਜਾ ਹਰੀਜਨ ਜਗ੍ਹਾ ਉੱਪਰ ਡਾ ਭੀਮ ਰਾਓ ਅੰਬੇਦਕਰ ਭਵਨ ਬਣਾਉਣ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ। ਪਿੰਡ ਵਿੱਚ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਪਿਛਲੇ ਦਿਨੀਂ ਪਿੰਡ ਦੀ ਪੰਚਾਇਤ ਵੱਲੋਂ ਇਸ ਜਗ੍ਹਾ ਉੱਪਰ ਟਰੈਕਟਰ ਅਤੇ ਜੇਸੀਬੀ ਚਲਾ ਕੇ ਜਗ੍ਹਾ ਨੂੰ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਡੀਡੀਪੀਓ ਦੀਆਂ ਹਦਾਇਤਾਂ ਮੁਤਾਬਕ ਇਸ ਜਗ੍ਹਾ ਉੱਪਰ ਸਿਰਫ਼ ਮਕਬੂਜਾ ਹਰੀਜਨ ਕਾਬਜ਼ ਰਹਿਣਗੇ ਅਤੇ ਇਸ ਉਪਰ ਹੋਰ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ ਅਤੇ ਬੀਡੀਪੀਓ ਸੁਨਾਮ ਵੱਲੋਂ ਪਿਛਲੇ ਸਮੇਂ ਦੌਰਾਨ ਲਿਖਤੀ ਤੌਰ ਉੱਪਰ ਡਾ ਭੀਮ ਰਾਓ ਅੰਬੇਦਕਰ ਭਵਨ ਬਣਾਉਣ ਦੀ ਐੱਸਸੀ ਭਾਈਚਾਰੇ ਨੂੰ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅੱਜ ਬੀਡੀਪੀਓ ਸੁਨਾਮ ਵੱਲੋਂ ਪਿੰਡ ਸੰਗਤੀਵਾਲਾ ਵਿਖੇ ਖੁਦ ਪਹੁੰਚ ਕੇ ਜਗ੍ਹਾ ਦਾ ਦੌਰਾ ਕੀਤਾ ਅਤੇ ਸਮੂਹ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਸ ਜਗ੍ਹਾ ਉੱਪਰ ਕਿਸੇ ਵੀ ਕਿਸਮ ਦੀ ਛੇੜਖਾਨੀ ਨਹੀਂ ਹੋਵੇਗੀ।

  ਇਸ ਮੌਕੇ ਅਮਰੀਕ ਸਿੰਘ ਸੰਗਤੀਵਾਲਾ ਪਿੰਕਾ ਸਿੰਘ ਸੰਗਤੀਵਾਲਾ ਵੱਲੋਂ ਬੀਡੀਪੀਓ ਸੁਨਾਮ ਨੂੰ ਲਿਖਤੀ ਤੌਰ ਉੱਪਰ ਦਰਖਾਸਤ ਦੇ ਕੇ ਪਿਛਲੇ ਮੰਗ ਪੱਤਰਾਂ ਤੋਂ ਜਾਣੂ ਕਰਵਾ ਕੇ ਜਲਦੀ ਤੋਂ ਜਲਦੀ ਇਸ ਉੱਪਰ ਅੰਬੇਦਕਰ ਭਵਨ ਦੀ ਉਸਾਰੀ ਕਰਨ ਦੀ ਮੰਗ ਉਠਾਈ ਗਈ ਅਤੇ ਬੀਡੀਪੀਓ ਸੁਨਾਮ ਵੱਲੋਂ ਇਸ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਬਿੱਕਰ ਸਿੰਘ ਹਥੋਆ ਨੇ ਐਲਾਨ ਕੀਤਾ ਕਿ ਇਸ ਜਗ੍ਹਾ ਉੱਪਰ ਐੱਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅੰਬੇਦਕਰ ਭਵਨ ਹੀ ਬਣਾਇਆ ਜਾਵੇਗਾ ਜੇਕਰ ਐਸਸੀ ਭਾਈਚਾਰੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਹੁੰਦਾ ਹੈ ਤਾਂ ਇਸ ਦੇ ਖਿਲਾਫ਼ ਜ਼ਿਲ੍ਹਾ ਪੱਧਰੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾਇਸ ਮੌਕੇ ਸ਼ੀਰਾ ਸਿੰਘ, ਗੁਰਤੇਜ ਸਿੰਘ ,ਮੇਜਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img