More

  ਡਾ: ਓਬਰਾਏ ਨੇ ਮੱਲਾਂ ਵਾਲਾ ਲਈ ਭੇਜਿਆ ਡੈੱਡ ਬੌਡੀ ਫਰੀਜ਼ਰ

  ਮੱਲਾਂਵਾਲਾ, 26 ਜੁਲਾਈ (ਹਰਪਾਲ ਸਿੰਘ ਖ਼ਾਲਸਾ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਉੱਘੇ ਸਮਾਜ ਸੇਵੀ ਡਾ: ਐਸ.ਪੀ. ਸਿੰਘ ਓਬਰਾਏ ਵਲੋਂ ਮੱਲਾਂਵਾਲਾ ਖੇਤਰ ਦੇ ਲੋਕਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਮਿ੍ਤਕ ਦੇਹ ਦੀ ਸੰਭਾਲ ਵਾਸਤੇ ਫਰੀਜਰ ਭੇਜਿਆ ਗਿਆ ਹੈ, ਜੋ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਟੀਮ ਵੱਲੋਂ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮੱਲਾਂਵਾਲਾ ਇਕਾਈ ਦੇ ਪ੍ਰਧਾਨ ਵਿਜੇ ਕੁਮਾਰ ਬਹਿਲ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਵਲੋਂ ਮਿਲੇ ਆਦੇਸ਼ਾਂ ਤੇ ਫ਼ਿਰੋਜ਼ਪੁਰ ਜ਼ਿਲੇ੍ਹ ਲਈ ਬੀਤੇ ਦਿਨੀਂ ਇਕ ਐਂਬੂਲੈਂਸ ਅਤੇ 4 ਡੈੱਡ ਬਾਡੀ ਫਰੀਜ਼ਰ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਅੱਜ ਇਕ ਫਰੀਜ਼ਰ ਮੱਲਾਂ ਵਾਲਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ । ਉਨਾਂ੍ਹ ਹੋਰ ਕਿਹਾ ਕਿ ਸਥਾਨਕ ਕਸਬੇ ਅੰਦਰ ਮੈਡੀਕਲ ਸਹੂਲਤਾਂ ਦੀ ਭਾਰੀ ਕਮੀ ਹੈ ਜਿਸ ਕਰਕੇ ਨਗਰ ਪੰਚਾਇਤ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਸਥਾਨਕ ਕਸਬੇ ਵਿੱਚ ਲੈਬੋਰਟਰੀ ਖੋਲ੍ਹਣ ਲਈ ਕੋਈ ਜਗ੍ਹਾ ਦਿੱਤੀ ਜਾਵੇ ਜੋ ਉਨ੍ਹਾਂ ਵੱਲੋਂ ਬੇਨਤੀ ਨੂੰ ਪ੍ਰਵਾਨ ਕਰਦਿਆਂ ਲੈਬੋਰਟਰੀ ਖੋਲ੍ਹਣ ਲਈ ਜਗ੍ਹਾ ਮਨਜ਼ੂਰ ਕਰ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਬਹਿਲ ਨੇ ਨਗਰ ਪੰਚਾਇਤ ਪ੍ਰਧਾਨ ਮੀਨਾਕਸ਼ੀ ਬੱਬਲ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਾ ਮੱਲਾਂਵਾਲਾ ਖੇਤਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਨਾਂ੍ਹ ਨੂੰ ਆਪਣੀ ਬਿਮਾਰੀ ਦੀ ਜਾਂਚ ਸਬੰਧੀ ਮੈਡੀਕਲ ਟੈਸਟ ਕਰਵਾਉਣ ਵਿੱਚ ਵੱਡੀ ਰਾਹਤ ਮਿਲੇਗੀ । ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਸ਼ੀਲ ਕੁਮਾਰ ਸੇਠੀ, ਨਗਰ ਪ੍ਰਧਾਨ ਬੱਬਲ ਸ਼ਰਮਾ, ਮੰਦਰ ਕਮੇਟੀ ਪ੍ਰਧਾਨ ਡਾ. ਸ਼ਾਮ ਲਾਲ , ਪ੍ਰਧਾਨ ਵਿਜੇ ਕੁਮਾਰ ਬਹਿਲ ,ਮੈਡਮ ਆਸ਼ਾ ਸ਼ਰਮਾ ,ਬਹਾਦਰ ਸਿੰਘ ਭੁੱਲਰ ,ਜ਼ੀਰਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਰਾਏ ,ਰਵੀ ਸ਼ਰਮਾ, ਮਨਜੀਤ ਸਿੰਘ ਜੇ ਈ, ਆਦਿ ਹਾਜ਼ਰ ਸਨ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img