ਡਰੱਗ ਵਿਭਾਗ ਅਤੇ ਪੁਲਿਸ ਨੇ ‘ ਮਿਲਕੇ ਕੀਤੀ ਪੰਜਾਬ ਮੈਡੀਕਲ ਸਟੋਰ ਦੀ ਜਾਂਚ

ਡਰੱਗ ਵਿਭਾਗ ਅਤੇ ਪੁਲਿਸ ਨੇ ‘ ਮਿਲਕੇ ਕੀਤੀ ਪੰਜਾਬ ਮੈਡੀਕਲ ਸਟੋਰ ਦੀ ਜਾਂਚ

ਤਰਨ ਤਾਰਨ, 30 ਜੂਨ (ਬੁਲੰਦ ਆਵਾਜ ਬਿਊਰੋ) – ਡਰੱਗ ਵਿਭਾਗ ਦੀ ਟੀਮ ਡਰੱਗ ਇੰਸਪੈਕਟਰ ਅਮਰਪਾਲ ਸਿੰਘ ਮੱਲੀ ਅਤੇ ਪੁਲਿਸ ਦੇ ਏ ਐਸ ਆਈ ਰਛਪਾਲ ਸਿੰਘ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਨਜ਼ਦੀਕ ਦੁਸਹਿਰਾ ਗ੍ਰਾਉੰਡ ਸਥਿੱਤ ਪੰਜਾਬ ਮੈਡੀਕਲ ਸਟੋਰ ਤੇ ਗੁਪਤ ਸੂਚਨਾ ਦੇ ਅਧਾਰ ਤੇ ਚੈਕਿੰਗ ਕੀਤੀ ਗਈ । ਇਥੇ ਗੱਲ ਵਰਨਣਯੋਗ ਹੈ ਕਿ ਇਹ ਮੈਡੀਕਲ ਸਟੋਰ ਪਹਿਲਾਂ ਵੀ ਪਬੰਦੀ ਸ਼ੁਦਾ ਦਵਾਈਆਂ ਵੇਚਣ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ । ਕੁਝ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਸ ਮੈਡੀਕਲ ਸਟੋਰ ਤੇ ਚੋਰੀ ਛਿਪੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਵੀ ਚੱਲਦਾ ਹੈ । ਜੇਕਰ ਡਰੱਗ ਵਿਭਾਗ ਅਤੇ ਪੁਲਿਸ ਵਿਭਾਗ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰੇ ਤਾਂ ਇਸਦਾ ਖੁਲਾਸਾ ਵੱਡੇ ਪੱਧਰ ਤੇ ਹੋ ਸੱਕਦਾ ਹੈ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਵਰਗ ਬਹੁਤ ਵੱਡੇ ਪੱਧਰ ਤੇ ਨਸ਼ੀਲੀ ਗੋਲੀਆ ਨੂੰ ਖਾ ਕੇ ਨਸ਼ੇ ਦੀ ਪੂਰਤੀ ਕਰ ਰਿਹਾ ਹੈ । ਜੇਕਰ ਅਜਿਹੇ ਨਸ਼ੀਲੀ ਗੋਲੀਆ ਦੇ ਵਿਕਰੇਤਾਵਾਂ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦੇ ਨੌਂਜਵਾਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਇਆ ਜਾ ਸਕਦਾ ਹੈ।

ਡਰੱਗ ਇੰਸਪੈਕਟਰ ਅਮਰਪਾਲ ਸਿੰਘ ਮੱਲੀ ਨੇ ਪਤੱਰਕਾਰਾ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਮੈਡੀਕਲ ਸਟੋਰ ਦੇ ਮਾਲਿਕ ਮਿੰਟੂ ਸੇਠੀ ਵੱਲੋਂ ਸੇਲ ਪਰਚੇਜ ਦਾ ਕੋਈ ਵੀ ਰਿਕਾਰਡ ਨਹੀਂ ਪੇਸ਼ ਕਰ ਸਕਿਆ । 5 ਕਿਸਮ ਦਵਾਈਆਂ ਦੇ ਸੈਂਪਲ ਲੈ ਕੇ ਸੀਲ ਕਰਕੇ ਉਨ੍ਹਾਂ ਖਰੜ ਦੀ ਲੈਬ ਵਿਚ ਟੈਸਟਿੰਗ ਲਈ ਭੇਜ ਦਿੱਤਾ ਗਿਆ । ਉਸਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਥਾਨਿਕ ਪੁਲਿਸ ਵੀ ਹਾਜ਼ਿਰ ਸੀ ।

Bulandh-Awaaz

Website:

Exit mobile version