ਕੇਂਦਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ -ਸੋਨੀ
ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਅੱਜ ਵਾਰਡ ਨੰ: 70 ਅਧੀਨ ਪੈਂਦੇ ਇਲਾਕੇ ਡਰੀਮ ਸਿਟੀ ਦਾ ਇਕ ਵਫਦ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਨਿਵਾਸ ਸਥਾਨ ਤੇ ਪੁੱਜਾ ਅਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਸ੍ਰੀ ਸੋਨੀ ਨੂੰ ਸੌਂਪਿਆ। ਮੰਗ ਪੱਤਰ ਪ੍ਰਾਪਤ ਕਰਨ ਤੇ ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਵਿਕਾਸ ਦੇ ਕਾਰਜ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਰੀਮ ਸਿਟੀ ਵਾਸੀਆਂ ਵਲੋਂ ਦਿੱਤੇ ਗਏ ਮੰਗ ਪੱਤਰ ਦੇ ਸਬੰਧ ਵਿੱਚ ਸ੍ਰੀ ਸੋਨੀ ਵਲੋਂ ਮੌਕੇ ਤੇ ਹੀ ਬਿਜਲੀ ਬੋਰਡ ਦੇ ਅਧੀਕਾਰੀਆਂ ਅਤੇ ਨਗਰ ਨਿਗਮ ਦੇ ਅਧੀਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਲੋਨੀ ਵਿਚ ਤੁਰੰਤ ਹੀ ਇਕ ਨਵਾਂ ਟਰਾਂਸਫਾਰਮਰ ਲਗਾਇਆ ਜਾਵੇ ਅਤੇ ਸੀਵਰੇਜ ਵਿਵਸਥਾ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀ ਸੋਨੀ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਉਨਾਂ ਵਲੋਂ ਖੁਦ ਵੀ ਇਲਾਕੇ ਦਾ ਦੌਰਾ ਕਰਕੇ ਮੁਸ਼ਕਿਲਾਂ ਦਾ ਮੁਆਇਨਾ ਕੀਤਾ ਜਾਵੇਗਾ।
ਇਸ ਮੌਕੇ ਸ: ਤਰਸੇਮ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ: ਸਰਬਜੀਤ ਸਿੰਘ ਲਾਟੀ, ਸ: ਬਲਦੇਵ ਸਿੰਘ, ਸ੍ਰੀ ਓਮ ਪ੍ਰਕਾਸ਼, ਸ੍ਰੀ ਵਿਪਨ ਸਹਿਦੇਵ, ਸ: ਬਲਵਿੰਦਰ ਸਿੰਘ,ਸ਼੍ਰੀ ਸ਼ਮਸ਼ੇਰ ਸਿੰਘ, ਸ੍ਰੀ ਯੋਗੇਸ਼ ਕੁਮਾਰ, ਸ੍ਰੀ ਰਾਘਵ ਸ਼ਰਮਾ, ਸ੍ਰੀ ਸ਼ਕਸ਼ਮ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।