Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਠੰਢ ਦੇ ਸ਼ੌਕੀਨ ਕੈਪਟਨ ਗਰਮੀਆਂ ‘ਚ ਸਰਗਰਮ ਕਿਉਂ ?

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ 1 ਜੁਲਾਈ ਤੋਂ ਗਰਮੀਆਂ ‘ਚ ਸਿਆਸੀ ਤੌਰ ‘ਤੇ ਸਰਗਰਮ ਹੋ ਰਹੇ ਹਨ। ਆਮ ਤੌਰ ‘ਤੇ ਕੈਪਟਨ ਗਰਮੀਆਂ ਦਾ ਸਾਰਾ ਸੀਜ਼ਨ ਠੰਢੇ ਪਹਾੜਾਂ ‘ਚ ਬਿਤਾਉਂਦੇ ਹਨ ਪਰ ਇਸ ਵਾਰ ਉਹ ਅੱਤ ਦੀ ਗਰਮੀ ‘ਚ ਰੈਲੀਆਂ ਕਰਨਗੇ। ਜੁਲਾਈ ਦਾ ਮਹੀਨਾ ਪੰਜਾਬ ਦਾ ਸਭ ਤੋਂ ਗਰਮ ਮੰਨਿਆ ਜਾਂਦਾ ਹੈ।

captainਦਰਅਸਲ ਹਾਈਕਮਾਨ ‘ਤੇ ਸਿਆਸੀ ਦਬਾਅ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਗਰਮੀਆਂ ‘ਚ ਹੀ ਸਰਗਰਮ ਹੋਣ ਦੀ ਰਣਨੀਤੀ ਬਣਾਈ ਹੈ ਤਾਂ ਕਿ ਪ੍ਰਤਾਪ ਬਾਜਵਾ ਨੂੰ ਛੇਤੀ ਤੋਂ ਛੇਤੀ ਪ੍ਰਧਾਨਗੀ ਤੋਂ ਹਟਵਾਇਆ ਜਾ ਸਕੇ। ਕੈਪਟਨ ਦੇ ਹਮਾਇਤੀਆਂ ਦਾ ਵੀ ਉਨ੍ਹਾਂ ‘ਤੇ ਦਬਾਅ ਸੀ ਕਿ ਉਹ ਜਲਦ ਪੰਜਾਬ ਦੀ ਸਿਆਸਤ ‘ਚ ਸਰਗਰਮ ਹੋਣ, ਨਹੀਂ ਤਾਂ ਬਾਜ਼ੀ ਹੱਥੋਂ ਨਿਕਲ ਜਾਵੇਗੀ।
ਇਸ ਤੋਂ ਇਲਾਵਾ ਕੈਪਟਨ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਲੱਗੇ ਝਟਕੇ ਤੋਂ ਵੀ ਚੌਕਸ ਹਨ ਕਿਉਂਕਿ ਉਦੋਂ  ਉਨ੍ਹਾਂ ਨੂੰ ਅਤੀ ਆਤਮਵਿਸ਼ਵਾਸ਼ ਕਾਰਨ ਹੀ ਵੱਡਾ ਨੁਕਸਾਨ ਉਠਾਉਣਾ ਪਿਆ। ਇਸ ਲਈ ਉਹ ਇਸ ਵਾਰ ਪਹਿਲਾਂ ਹੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਕੇ ਅਜਿਹੇ ਜ਼ੋਖਮ ਤੋਂ ਬਚਣਾ ਚਾਹੁੰਦੇ ਹਨ।
ਇਹੀ ਕਾਰਨ ਹਨ ਕਿ ਹਮੇਸ਼ਾ ਗਰਮੀਆਂ ‘ਚ ਪਹਾੜਾਂ ਦੀ ਠੰਢ ਦਾ ਅਨੰਦ ਮਾਨਣ ਵਾਲੇ ਕੈਪਟਨ ਇਸ ਵਾਰ ਗਰਮੀਆਂ ‘ਚ ਹੀ ਆਪਣਾ ਸਿਆਸੀ ਅਖਾੜਾ ਸ਼ੁਰੂ ਕਰ ਰਹੇ ਹਨ।

 

Read Previous

ਮਾਂ ਨੇ ਕੁਝ ਰੁਪਇਆਂ ਲਈ ਵੇਚਿਆ ਬੱਚਾ !

Read Next

ਸਵਿਸ ਬੈਂਕਾਂ ਵਿਚੋਂ ਭਾਰਤੀਆਂ ਦਾ ਪੈਸਾ ਘਟਣਾ ਸ਼ੁਰੂ

Leave a Reply

Your email address will not be published. Required fields are marked *