More

  ਟੋਕੀਓ ਓਲੰਪਿਕ ਲਈ ਭਾਰਤੀ ਬੀਬੀਆਂ ਦੀ ਹਾਕੀ ਟੀਮ ਦਾ ਐਲਾਨ

  ਬੈਂਗਲੁਰੂ, 19 ਜੂਨ (ਬੁਲੰਦ ਆਵਾਜ ਬਿਊਰੋ) – ਭਾਰਤ ਨੇ 23 ਜੁਲਾਈ ਤੋਂ ਅੱਠ ਅਗਸਤ ਤਕ ਚੱਲਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ 16 ਮੈਂਬਰੀ ਬੀਬੀਆਂ ਦੀ ਹਾਕੀ ਟੀਮ ਚੁਣੀ ਜਿਸ ਵਿਚ ਅੱਠ ਖਿਡਾਰਣਾਂ ਓਲੰਪਿਕ ਵਿਚ ਸ਼ੁਰੂਆਤ ਕਰਨਗੀਆਂ ਜਦਕਿ ਇੰਨੀਆਂ ਹੀ ਤਜਰਬੇਕਾਰ ਖਿਡਾਰਨਾਂ ਸ਼ਾਮਲ ਹਨ। ਟੀਮ ਵਿਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦਾ ਚੰਗਾ ਮੇਲ ਹੈ ਤੇ ਅੱਠ ਖਿਡਾਰਨਾਂ 2016 ਰੀਓ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਸੰਭਾਲੇਗੀ। ਟੋਕੀਓ ਓਲੰਪਿਕ ਲਈ ਇਸ ਟੀਮ ਵਿਚ ਹਰਿਆਣਾ ਦੀਆਂ ਨੌਂ ਖਿਡਾਰਨਾਂ ਦੀ ਚੋਣ ਹੋਈ ਹੈ ਜਿਸ ਵਿਚ ਰਾਣੀ ਰਾਮਪਾਲ (ਕੁਰੂਕਸ਼ੇਤਰ), ਨਵਨੀਤ (ਕੁਰੂਕਸ਼ੇਤਰ) ਨਵਜੋਤ (ਕੁਰੂਕਸ਼ੇਤਰ), ਨੇਹਾ (ਸੋਨੀਪਤ), ਨਿਸ਼ਾ (ਸੋਨੀਪਤ), ਮੋਨਿਕਾ (ਸੋਨੀਪਤ), ਸਵਿਤਾ (ਹਿਸਾਰ), ਉਦਿਤਾ (ਹਿਸਾਰ) ਤੇ ਸ਼ਰਮੀਲਾ (ਹਿਸਾਰ) ਸ਼ਾਮਲ ਹਨ। ਓਲੰਪਿਕ ਵਿਚ ਸ਼ੁਰੂਆਤ ਕਰਨ ਵਾਲੀਆਂ ਅੱਠ ਖਿਡਾਰਨਾਂ ਡ੍ਰੈਗ ਫਲਿੱਕਰ ਗੁਰਜੀਤ ਕੌਰ, ਉਦਿਤਾ, ਨਿਸ਼ਾ, ਨੇਹਾ, ਨਵਨੀਤ ਕੌਰ, ਸ਼ਰਮੀਲਾ ਦੇਵੀ, ਲਾਲਰੇਮਸਿਆਮੀ ਤੇ ਸਲੀਮਾ ਟੇਟੇ ਹਨ। ਪਿਛਲੇ ਓਲੰਪਿਕ ਵਿਚ ਟੀਮ ਦਾ ਹਿੱਸਾ ਰਹੀਆਂ ਅੱਠ ਤਜਰਬੇਕਾਰ ਖਿਡਾਰਨਾਂ ਵਿਚ ਕਪਤਾਨ ਰਾਣੀ ਤੋਂ ਇਲਾਵਾ ਗੋਲਕੀਪਰ ਸਵਿਤਾ, ਦੀਪ ਗ੍ਰੇਸ ਏੱਕਾ, ਸੁਸ਼ੀਲਾ ਚਾਨੂ ਪੁਖਰਾਮਬਾਮ, ਮੋਨਿਕਾ, ਨਿੱਕੀ ਪ੍ਰਧਾਨ, ਨਵਜੋਤ ਕੌਰ ਤੇ ਵੰਦਨਾ ਕਟਾਰੀਆ ਸ਼ਾਮਲ ਹਨ। ਟੀਮ ਵਿਚ ਸਿਰਫ਼ ਇਕ ਗੋਲਕੀਪਰ ਸਵਿਤਾ ਹੈ।

  ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ‘ਚ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ ਕਰ ਲਈ ਗਈ ਹੈ। ਹਾਕੀ ਇੰਡੀਆ ਵੱਲੋਂ ਜਾਰੀ ਕੀਤੀ ਗਈ ਹਾਕੀ ਟੀਮ ਦੀਆਂ ਖਿਡਾਰਨਾਂ ਦੀ ਸੂਚੀ ‘ਚ ਪੰਜਾਬ ਦੀ ਗੁਰਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਅੰਮਿ੍ਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ‘ਚ ਪੈਂਦੇ ਪਿੰਡ ਮਨਿਆਦੀਆ ਕਲਾਂ ਦੀ ਜੰਮਪਲ ਗੁਰਜੀਤ ਕੌਰ ਇਸ ਵੇਲੇ ਐੱਨਸੀਆਰ ਰੇਲਵੇ ‘ਚ ਨੌਕਰੀ ਕਰ ਰਹੀ ਹੈ ਤੇ ਇਨ੍ਹੀਂ ਦਿਨੀਂ ਬੰਗਲੁਰੂ ‘ਚ ਇੰਡੀਆ ਮਹਿਲਾ ਹਾਕੀ ਟੀਮ ਦੇ ਕੈਂਪ ‘ਚ ਅਭਿਆਸ ਕਰ ਰਹੀ ਹੈ। ਫੋਨ ‘ਤੇ ਗੱਲਬਾਤ ਕਰਦਿਆ ਗੁਰਜੀਤ ਕੌਰ ਨੇ ਦੱਸਿਆ ਕਿ 2018 ‘ਚ ਉਹ ਵਰਲਡ ਕੱਪ ਤੇ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਮਹਿਲਾ ਟੀਮ ਦੀ ਵੀ ਮੈਂਬਰ ਸੀ।ਉਸ ਨੇ ਆਪਣਾ ਹਾਕੀ ਦਾ ਸਫਰ 2006 ‘ਚ ਗਰਲਜ਼ ਸਪੋਰਟਸ ਵਿੰਗ ਕੈਰੋਂ ਜ਼ਿਲ੍ਹਾ ਤਰਨਤਾਰਨ ਤੋਂ ਆਰੰਭ ਕੀਤਾ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਸਟੇਟ ਤੇ ਫਿਰ ਨੈਸ਼ਨਲ ਪੱਧਰ ‘ਤੇ ਹਾਕੀ ਦੇ ਕਈ ਟੂਰਨਾਮੈਂਟਾਂ ‘ਚ ਆਪਣੀ ਹਾਕੀ ਦਾ ਹੁਨਰ ਦਿਖਾਇਆ। ਵਧੀਆ ਖੇਡ ਸਦਕਾ ਗੁਰਜੀਤ ਕੌਰ ਕੌਮਾਂਤਰੀ ਪੱਧਰ ਦੇ ਕਈ ਟੂਰਨਾਮੈਂਟਾਂ ‘ਚ ਸ਼ਮੂਲੀਅਤ ਕਰ ਚੁੱਕੀ ਹੈ। ਗੁਰਜੀਤ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਉਹ ਓਲੰਪਿਕ ਖੇਡਾਂ ‘ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰੇ ਪਰ ਉਸ ਦਾ ਸੁਪਨਾ ਪੂਰਾ ਉਦੋਂ ਹੋਵੇਗਾ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਖੇਡਾਂ ‘ਚੋਂ ਤਮਗਾ ਜਿੱਤ ਕੇ ਵਾਪਸ ਪਰਤੇਗੀ।ਗੁਰਜੀਤ ਕੌਰ ਦੀ ਓਲੰਪਿਕ ‘ਚ ਜਾਣ ਵਾਲੀ ਭਾਰਤੀ ਹਾਕੀ ਬੀਬੀਆਂ ਦੀ ਟੀਮ ‘ਚ ਚੋਣ ਹੋਣ ‘ਤੇ ਵਧਾਈ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਗੁਰਜੀਤ ਕੌਰ ਦੀ ਓਲੰਪਿਕ ਖੇਡਾਂ ‘ਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਲਈ ਚੋਣ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਗੁਰਜੀਤ ਕੌਰ ਇਸ ਸਮੇਂ ਭਾਰਤੀ ਮਹਿਲਾ ਹਾਕੀ ਟੀਮ ਦੀ ਇਕੋ ਇਕ ਡਰੈਗ ਫਿਲਿੱਕਰ ਤੇ ਸੀਨੀਅਰ ਖਿਡਾਰਨ ਹੈ ਤੇ ਭਾਰਤੀ ਬੀਬੀਆਂ ਦੀnews sports ਹਾਕੀ ਟੀਮ ਵੱਲੋਂ ਉਸ ਤੋਂ ਉਲੰਪਿਕ ਖੇਡਾਂ ‘ਚ ਬੇਹਤਰੀਨ ਖੇਡ ਦੀ ਆਸ ਕੀਤੀ ਜਾ ਰਹੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img