ਤਰਨ ਤਾਰਨ, 21 ਜੁਲਾਈ (ਬੁਲੰਦ ਆਵਾਜ ਬਿਊਰੋ) – ਟੈਕਨੀਕਲ ਸਰਵਿਸ ਯੂਨੀਅਨ ਮੱਖੂ ਦੇ ਸਾਥੀ ਸੁਖਵਿੰਦਰ ਸਿੰਘ ਘੱਦੂਵਾਲਾ ਸਰਬਸੰਮਤੀ ਦੇ ਨਾਲ ਸਬ ਡਵੀਜਨ ਦੇ ਪ੍ਰਧਾਨ ਚੁਣੇ ਗਏ। ਇਸ ਮੋਕੇ ਤੇ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ ਲੋਹਗੜ ਡਵੀਜਨ ਪ੍ਰਧਾਨਗੀ ਦੀ ਨਿਗਰਾਨੀ ‘ ਹੇਠ ਹੋਈ । ਜਿਸ ‘ ਚ ਜਥੇਬੰਦੀ ਦੇ ਸਾਥੀ ਸੁਖਵਿੰਦਰ ਸਿੰਘ ਘੱਦੂਵਾਲਾ ਨੂੰ ਸਬ ਡਵੀਜਨ ਮੱਖੂ ਟੀ .ਐਸ. ਯੂ ਦਾ ਪ੍ਰਧਾਨ ਬਣਾਇਆਂ ਗਿਆ। ਇੱਥੇ ਦਸਣਯੋਗ ਹੈ ਕਿ ਪਿਛਲੇ ਦਿਨੀ ਸੁਖਵਿੰਦਰ ਸਿੰਘ ਘੱਦੂਵਾਲਾ ਜੋ ਆਪਣੇ 17 ਸਾਥੀਆ ਸਮੇਤ ਫੈਡਰੇਸਨ ਨੂੰ ਛੱਡ ਕੇ ਟੀ ਐਸ ਯੂ ‘ ਸਾਮਲ ਹੋ ਗਏ ਸਨ । ਮੀਟਿੰਗ ਵਿੱਚ ਸਾਥੀ ਪ੍ਰਤਾਪ ਸਿੰਘ ਸਕੱਤਰ , ਸਾਥੀ ਜਸਬੀਰ ਸਿੰਘ ਪੱਟੀ ‘ ਨਿਰਮਲ ਸਿੰਘ ਵੈਦ ਮੀਤ ਪ੍ਰਧਾਨ, ਸਾਥੀ ਸੁਖਦੇਵ ਸਿੰਘ ਕੈਸ਼ੀਅਰ, ਆਦਿ ਵੀ ਹਾਜ਼ਰ ਸਨ।
ਟੈਕਨੀਕਲ ਸਰਵਿਸ ਯੂਨੀਅਨ ‘ਸਬ ਡਵੀਜਨ ਮੱਖੂ ਦੇ ਸੁਖਵਿੰਦਰ ਸਿੰਘ ਘੱਦੂਵਾਲਾ ਬਣੇ ਪ੍ਰਧਾਨ
