Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਟੀਚਰ ਦੇ ਕਤਲ ਮਗਰੋਂ ਦੋ ਮੁਸਲਿਮ ਔਰਤਾਂ ਨੂੰ ਮਾਰਿਆ ਗਿਆ ਛੁਰਾ, ਕੱਢੀਆਂ ਗਾਲ਼ਾਂ

ਪੈਰਿਸ, 21 ਅਕਤੂਬਰ  : ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਫਰਾਂਸ ‘ਚ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਇਸਲਾਮਿਕ ਕੱਟੜਪੰਥੀ ਨੇ 47 ਸਾਲਾ ਸਕੂਲ ਅਧਿਆਪਕ ਸੈਮੁਅਲ ਪੇਟੀ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਸੀ, ਹੁਣ ਐਫਿਲ ਟਾਵਰ ਦੇ ਨੇੜੇ ਦੋ ਮੁਸਲਿਮ ਔਰਤਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ•ਾਂ ਨੂੰ ਗਾਲ਼ਾਂ ਵੀ ਕੱਢੀਆਂ ਗਈਆਂ। ਇਸ ਹਾਦਸੇ ਮਗਰੋਂ ਸੋਸ਼ਲ ਮੀਡੀਆ ‘ਤੇ ਕਾਫ਼ੀ ਰੌਲ਼ਾ ਪੈ ਰਿਹਾ ਹੈ। ਪੁਲਿਸ ਨੇ ਹਮਲਾਵਰ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਮਲੇ ਵਿੱਚ ਜ਼ਖਮੀ ਮਹਿਲਾ ਕੇਂਜਾ ਦੇ ਮੁਤਾਬਕ ਜਦੋਂ ਉਹ ਅਮੇਲ ਅਤੇ ਬੱਚਿਆਂ ਨਾਲ ਘੁੰਮਣ ਆਈ  ਤਾਂ ਇਸੇ ਦੌਰਾਨ ਉੱਥੇ ਦੋ ਹੋਰ ਔਰਤਾਂ ਆਪਣੇ ਕੁੱਤਿਆਂ ਨਾਲ ਘੁੰਮ ਰਹੀਆਂ ਸਨ। ਜਿਵੇਂ ਹੀ ਉਹ ਉਨ•ਾਂ ਦੇ ਨੇੜੇ ਆਈਆਂ ਤਾਂ ਕੁੱਤੇ ਭੌਂਕਣ ਲੱਗੇ। ਇਸ ‘ਤੇ ਕੇਂਜਾ ਦੇ ਬੱਚੇ ਡਰ ਗਏ। ਇਸ ਮਗਰੋਂ ਕੇਂਜਾ ਨੇ ਉਨ•ਾਂ ਔਰਤਾਂ ਨੂੰ ਕੁੱਤਿਆਂ ਨੂੰ ਦੂਰ ਲਿਜਾਣ ਦੀ ਬੇਨਤੀ ਕੀਤੀ, ਪਰ ਉਨ•ਾਂ ਨੇ ਦੂਰ ਜਾਣ ਤੋਂ ਮਨ•ਾ ਕਰ ਦਿੱਤਾ। ਇਸ ‘ਤੇ ਉਨ•ਾਂ ਬਹਿਸ ਹੋਈ ਅਤੇ ਉਨ•ਾਂ ਨੇ ਔਰਤਾਂ ਨੇ ਕੇਂਜਾ ਤੇ ਸਾਥਣ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।  ਐਫ਼ਿਲ ਟਾਵਰ ਦੇ ਨੇੜੇ ਹਮਲੇ ‘ਚ ਜ਼ਖਮੀ ਹੋਈਆਂ ਔਰਤਾਂ ਦੀ ਪਛਾਣ ਅਲਜੀਰੀਆ ਮੂਲ ਦੀ ਫਰਾਂਸੀਸੀ ਔਰਤ ਕੇਂਜਾ ਅਤੇ ਉਸ ਦੀ ਸਾਥਣ ਅਮੇਲ ਦੇ ਰੂਪ ਵਿੱਚ ਹੋਈ ਹੈ। ਕੇਂਜਾ ਨੂੰ 3 ਵਾਰ ਛੁਰਾ ਮਾਰਿਆ ਗਿਆ। ਇਸ ਮਗਰੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਮਲਾ ਕਰਨ ਵਾਲੀਆਂ ਔਰਤਾਂ ਦੀ ਯੂਰਪ ਦੀਆਂ ਦੱਸੀਆਂ ਜਾ ਰਹੀਆਂ ਹਨ।

Read Previous

ਅਫ਼ਗਾਨਿਸਤਾਨ ‘ਚ ਵੀਜ਼ਾ ਲੈਣ ਆਏ ਲੋਕਾਂ ‘ਚ ਮਚੀ ਭਗਦੜ, 15 ਮੌਤਾਂ, ਕਈ ਜ਼ਖਮੀ

Read Next

ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਕਰੜੀ ਸੁਰੱਖਿਆ ਦਿੱਤੀ ਜਾਵੇ; ਬ੍ਰਹਮਪੁਰਾ

Leave a Reply

Your email address will not be published. Required fields are marked *