Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਟਵਿਟਰ ‘ਤੇ ਗਲਤ ਬਿਆਨਬਾਜ਼ੀ ਕੰਗਨਾ ਨੂੰ ਪਈ ਭਾਰੀ, ਅਕਾਊਂਟ ਹੋਇਆ ਸਸਪੈਂਡ

ਚੰਡੀਗੜ੍ਹ 4 ਮਈ (ਰਛਪਾਲ ਸਿੰਘ)  – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿਟਰ ਵਲੋਂ ਇਹ ਕਦਮ ਉਸ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਹੈ।

ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਬੈਨ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਯੂਜ਼ਰਜ਼ ਵਲੋਂ ਕੀਤੀ ਜਾ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਕੰਗਨਾ ਤੱਥਾਂ ਤੋਂ ਬਿਨਾਂ ਗਲਤ ਬਿਆਨਬਾਜ਼ੀ ਟਵਿਟਰ ‘ਤੇ ਕਰਦੀ ਰਹਿੰਦੀ ਸੀ।

ਕੰਗਨਾ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਵੀ ਕਈ ਟਵੀਟਸ ਕਰ ਚੁੱਕੀ ਹੈ। ਉਹ ਕਦੇ ਮਮਤਾ ਬੈਨਰਜੀ ਦੇ ਖ਼ਿਲਾਫ਼ ਬੋਲਦੀ ਦੇਖੀ ਗਈ ਤਾਂ ਕਦੇ ਬੰਗਾਲ ‘ਚ ਵਾਪਰੀ ਹਿੰਸਾ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਦੱਸਦੀ ਸਾਹਮਣੇ ਆਈ।

ਉਥੇ ਦੱਸ ਦੇਈਏ ਕਿ ਕੰਗਨਾ ਰਣੌਤ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਰਹਿੰਦੀ ਹੈ ਤੇ ਜੇਕਰ ਕੋਈ ਨਰਿੰਦਰ ਮੋਦੀ ਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨਾਲ ਵੀ ਭਿੜ ਜਾਂਦੀ ਹੈ।

ਪੰਜਾਬੀ ਕਲਾਕਾਰਾਂ ਨਾਲ ਵੀ ਕੰਗਨਾ ਦਾ ਵਾਹ ਪੈ ਚੁੱਕਾ ਹੈ। ਦਿਲਜੀਤ ਦੋਸਾਂਝ ਨਾਲ ਉਸ ਦਾ ਵਿਵਾਦ ਖੂਬ ਸੁਰਖ਼ੀਆਂ ‘ਚ ਰਿਹਾ ਸੀ। ਦਿਲਜੀਤ ਨਾਲ ਵਿਵਾਦ ‘ਤੇ ਕੰਗਨਾ ਨੇ ਸਮਰਥਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ।

Read Previous

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Read Next

ਅਮਰੀਕਾ ਵਿਚ ਆਏ ਜਬਰਦਸਤ ਤੂਫ਼ਾਨ ਕਾਰਨ ਹਜਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ

Leave a Reply

Your email address will not be published. Required fields are marked *