Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਟਰੰਪ ਨੇ ਫੜੀ ਰਾਸ਼ਟਰਪਤੀ ਬਣੇ ਰਹਿਣ ਦੀ ਜ਼ਿੱਦ, ਸਮਰਥਕਾਂ ਨੇ ਸੜਕਾਂ ਮੱਲੀਆਂ

ਟਰੰਪ ਨੇ ਫੜੀ ਰਾਸ਼ਟਰਪਤੀ ਬਣੇ ਰਹਿਣ ਦੀ ਜ਼ਿੱਦ, ਸਮਰਥਕਾਂ ਨੇ ਸੜਕਾਂ ਮੱਲੀਆਂ

ਟਰੰਪ ਸਮਰਥਕਾਂ ਦੀ ਇਸ ਭੀੜ ਦਾ ਟਰੰਪ ਵਿਰੋਧੀਆਂ ਨਾਲ ਹਿੰਸਕ ਟਕਰਾਅ ਹੋਇਆ ਜਿਸ ਵਿਚ ਮੁਜ਼ਾਹਰਾਕਾਰੀ ਅਤੇ ਪੁਲਸ ਮੁਲਾਜ਼ਮ ਫੱਟੜ ਹੋਏ। ਵਾਸ਼ਿੰਗਟਨ ਪੁਲੀਸ ਮੁਤਾਬਕ ਕਰੀਬ 20 ਜਣੇ ਜ਼ਖ਼ਮੀ ਹੋਏ ਹਨ। ਇਹ ਟਕਰਾਅ ਕਈ ਮਿੰਟ ਚੱਲਦਾ ਰਿਹਾ। ਸੀਐਨਐਨ ਦੀ ਰਿਪੋਰਟ ਮੁਤਾਬਕ ਦੋਵਾਂ ਗਰੁੱਪਾਂ ਨੇ ਹੱਥਾਂ ਵਿਚ ਡੰਡੇ ਫੜੇ ਹੋਏ ਸਨ ਤੇ ਇਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ। ਪੁਲੀਸ ਨੇ ਮਗਰੋਂ ਦੋਵਾਂ ਧੜਿਆਂ ਨੂੰ ਇਕ-ਦੂਜੇ ਤੋਂ ਦੂਰ ਕੀਤਾ। ‘ਮੇਕ ਅਮੈਰਿਕਾ ਗਰੇਟ ਅਗੇਨ’ (ਮਾਗਾ) ਰੈਲੀ ਵਿਚ ਲੋਕ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਵਾਸ਼ਿੰਗਟਨ ਡੀਸੀ ਪੁੱਜੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਚੋਣ ਜਿੱਤਿਆ ਹੈ ਤੇ ਉਹ ਆਪਣੇ ਆਗੂ ਦੇ ਸਮਰਥਨ ਲਈ ਇੱਥੇ ਆਏ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਹਾਲੇ ਤੱਕ ਆਪਣੀ ਹਾਰ ਕਬੂਲੀ ਨਹੀਂ ਹੈ। ਬਿਨਾਂ ਕਿਸੇ ਸਬੂਤ ਡੋਨਲਡ ਟਰੰਪ ਦੋਸ਼ ਲਾ ਰਹੇ ਹਨ ਕਿ ਚੋਣਾਂ ਵਿਚ ਧੋਖਾ ਹੋਇਆ ਹੈ ਤੇ ਅਹਿਮ ਸੂਬਿਆਂ ਵਿਚ ਗਲਤ ਚੋਣ ਪ੍ਰਕਿਰਿਆ ਕਾਰਨ ਉਹ ਲੱਖਾਂ ਵੋਟਾਂ ਤੋਂ ਵਾਂਝੇ ਰਹਿ ਗਏ ਹਨ।

ਦੱਸਣਯੋਗ ਹੈ ਕਿ ਟਰੰਪ ਵਰਜੀਨੀਆ ਉਪਨਗਰੀ ਗੋਲਫ਼ ਕੋਰਸ ਜਾਂਦੇ ਸਮੇਂ ਮੁਜ਼ਾਹਰਾਕਾਰੀਆਂ ਵੱਲ ਹੱਥ ਹਿਲਾ ਕੇ ਲੰਘੇ ਸਨ। ਬਾਅਦ ਵਿਚ ਟਰੰਪ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਖ਼ਬਰ ਚੈਨਲ ਉਨ੍ਹਾਂ ਦੇ ਸਮਰਥਨ ਵਿਚ ਇਕੱਠੇ ਹਜ਼ਾਰਾਂ ਲੋਕਾਂ ਨੂੰ ਨਹੀਂ ਦਿਖਾ ਰਹੇ ਹਨ। ਰਾਸ਼ਟਰਪਤੀ ਨੇ ਮੀਡੀਆ ’ਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਜਾਅਲੀ ਮੀਡੀਆ ਚੁੱਪ ਹੈ।’ ਡੋਨਲਡ ਟਰੰਪ ਨੇ ਮਗਰੋਂ ਵਿਰੋਧੀ ਮੁਜ਼ਾਹਰਾਕਾਰੀਆਂ ਦਾ ਮਜ਼ਾਕ ਵੀ ਉਡਾਇਆ ਤੇ ਕਿਹਾ ਕਿ ਹਿੰਸਾ ਮਗਰੋਂ ਉਹ ਮੌਕੇ ਤੋਂ ਦੌੜ ਗਏ।

ਮੈਰੀਕੋਪਾ ਕਾਊਂਟੀ ਦੀ ਅਦਾਲਤ ਵੱਲੋਂ ਵੋਟਾਂ ਦੀ ਮੁੜ ਪੜਤਾਲ ਬਾਰੇ ਟਰੰਪ ਦੀ ਚੋਣ ਪਟੀਸ਼ਨ ਰੱਦ

ਸੈਕਰਾਮੈਂਟੋ ਕੈਲੀਫੋਰਨੀਆ: ਰਿਪਬਲੀਕਨ ਅਧਿਕਾਰੀਆਂ ਦੀ ਐਰੀਜ਼ੋਨਾ ਦੀ ਮੈਰੀਕੋਪਾ ਕਾਊਂਟੀ ਦੀਆਂ ਵੋਟਾਂ ਦੀ ਮੁੜ ਪੜਤਾਲ ਕਰਵਾਉਣ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਹੋ ਗਈ ਜਦੋਂ ਕਾਊਂਟੀ ਦੀ ਸੁਪੀਰੀਅਰ ਅਦਾਲਤ ਦੇ ਜੱਜ ਡੈਨੀਅਲ ਕਿਲੇ ਨੇ ਇਸ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫੋਂ ਰਿਪਬਲੀਕਨ ਨੈਸ਼ਨਲ ਕਮੇਟੀ ਤੇ ਐਰੀਜ਼ੋਨਾ ਰਿਪਬਲੀਕਨ ਪਾਰਟੀ ਵੱਲੋਂ ਦਾਇਰ ਚੋਣ ਪਟੀਸ਼ਨ ਰੱਦ ਕਰ ਦਿੱਤੀ।

ਇਸ ਫੈਸਲੇ ਤੋਂ ਬਾਅਦ ਟਰੰਪ ਸਮਰਥਕਾਂ ਵੱਲੋਂ ਕਾਨੂੰਨੀ ਲੜਾਈ ਜਾਰੀ ਰਖਣ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਰਿਪਬਲੀਕਨ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ 3 ਨਵੰਬਰ ਨੂੰ ਮੱਤਦਾਨ ਵਾਲੇ ਦਿਨ ਹਜਾਰ ਲੋਕ ਵੋਟ ਪਾਉਣ ਤੋਂ ਰਹਿ ਗਏ ਹਨ। ਇਨ੍ਹਾਂ ਲੋਕਾਂ  ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਜਾਅਲੀ ਵੋਟਾਂ ਪਈਆਂ ਹਨ। ਕਈ ਮੱਤਦਾਤਾ ਨੇ ਇਕ ਤੋਂ ਵਧ ਉਮੀਦਵਾਰਾਂ ਦੇ ਹੱਕ ਵਿਚ ਨਿਸ਼ਾਨ ਲਾਏ ਹਨ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਚੋਣ ਅਧਿਕਾਰੀ ਮੈਰੀਕੋਪਾ ਕਾਊਂਟੀ ਵਿਚ ਅਜਿਹੀਆਂ ਵੋਟਾਂ ਦੀ ਪਛਾਣ ਕਰਨ ਜੋ ਜਾਇਜ਼ ਨਹੀਂ ਹਨ। 6 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਜੱਜ ਨੇ ਰਿਪਬਲੀਕਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ।

bulandhadmin

Read Previous

ਚੀਨ ਸਣੇ 15 ਦੇਸ਼ਾਂ ਨੇ ਸਭ ਤੋਂ ਵੱਡੇ ਵਪਾਰ ਸਮਝੌਤੇ ‘ਤੇ ਕੀਤੇ ਦਸਤਖ਼ਤ

Read Next

ਦੁਨੀਆਂ ਦੇ ਸਭ ਤੋਂ ਵੱਡੇ ਆਰਥਿਕ ਸਮਝੌਤੇ ਚੋਂ ਭਾਰਤ ਬਾਹਰ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!