Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਟਰੈਕਟਰ ਪਰੇਡ ਰੋਕਣ ਲਈ ਦਿੱਲੀ ਪੁਲਿਸ ਦੀ ਇੱਕ ਹੋਰ ਕੋਸ਼ਿਸ਼, ਸਿੰਘੂ ਬਾਰਡਰ ਨਾਲ ਲੱਗਦੇ ਸਾਰੇ ਲਿੰਕ ਰੋਡ ਕੀਤੇ ਸੀਲ

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਨਿਕਲਕਣ ਵਾਲੇ ਸਾਰੇ ਲਿੰਕ ਰੋਡ ਸੀਲ ਕਰ ਦਿੱਤੇ ਹਨ।26 ਜਨਵਰੀ ਨੂੰ ਕਿਸਾਨਾਂ ਵਲੋਂ ਆਉਟਰ ਰਿੰਗ ਰੋਡ ਤੇ ਪਰੇਡ ਕੱਢਣ ਦੀ ਤਜਵੀਜ਼ ਹੈ।ਪਰ ਦਿੱਲੀ ਪੁਲਿਸ ਇਸ ਪਰੇਡ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਦਿੱਲੀ ਪੁਲਿਸ ਨੇ ਹੁਣ ਇਹ ਸਾਰੇ ਲਿੰਕ ਰੋਡ ਬਲਾਕ ਕਰਨ ਲਈ ਵੱਡੇ ਵੱਡੇ ਟਰੱਕ, ਟੈਂਪੂ ਅਤੇ ਹੋਰ ਗੱਡੀਆਂ ਨੂੰ ਖੜ੍ਹਾ ਕਰ ਦਿੱਤਾ ਹੈ ਤਾਂ ਜੋ ਕਿਸਾਨਾਂ ਦੀ ਪਰੇਡ ਨੂੰ ਅਸਫਲ ਕੀਤਾ ਜਾ ਸਕੇ।
Another attempt by Delhi Police to stop tractor parade, all link roads towards Singhu border sealed

ਦੱਸ ਦੇਈਏ ਕਿ ਦਿੱਲੀ ਪੁਲਿਸ ਕਿਸਾਨਾਂ ਦੀ ਪਰੇਡ ਤੇ ਰੋਕ ਲਾਉਣ ਲਈ ਸਪੁਰੀਮ ਕੋਰਟ ਦਾ ਵੀ ਰੁੱਖ ਕਰ ਚੁਕੀ ਹੈ।ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਾਫ ਕੀਤਾ ਸੀ ਕਿ ਇਹ ਕਾਨੂੰਨਾ ਵਿਵਸਥਾ ਦਾ ਮਾਮਲਾ ਹੈ।ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਦਿੱਲੀ ਪੁਲਿਸ ਹੀ ਕਰੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਸੀ।ਜਿਸ ਮਗਰੋਂ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਿਸ ਲੈਣੀ ਪਈ।ਅਦਾਲਤ ਨੇ ਕਿਹਾ ਸੀ ਕਿ ਉਹ ਅਮਨ-ਕਾਨੂੰਨ ਦਾ ਮਾਮਲਾ ਹੈ। ਇਸ ਲਈ ਅਦਾਲਤ ਕੋਈ ਦਖਲ ਨਹੀਂ ਦੇਵੇਗੀ। ਪੁਲਿਸ ਖੁਦ ਵੇਖੇ ਕਿ ਇਸ ਬਾਰੇ ਕੀ ਕਰਨਾ ਹੈ।ਸੰਭਾਵਤ ਤੌਰ ‘ਤੇ ਦਿੱਲੀ ਵਿਚ 5000 ਲੋਕਾਂ ਦੇ ਦਾਖਲਾ ਹੋਣ ਦਾ ਅਨੁਮਾਨ ਹੈ।ਕਿਸਾਨਾਂ ਵੱਲੋਂ 26 ਜਨਵੀਰ ਨੂੰ ਗਣਤੰਤਰ ਦਿਵਸ ਮੌਕੇ ਵਿਸ਼ਾਲ ਟਰੈਕਟਰ ਮਾਰਚ ਕੱਢਣ ਦੀ ਯੋਜਨਾ ਉਲੀਕੀ ਗਈ ਹੈ। ਇਸ ਦੀਆਂ ਤੀਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੁੱਲ ਰਹੀਆਂ ਹਨ ਪਰ ਇਸ ਦੌਰਾਨ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਗਣਤੰਤਰ ਦਿਵਸ ਦੇ ਇਕੱਠ ਤੇ ਜਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

bulandhadmin

Read Previous

ਅਸਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਚਲਿਆ ਦਾਅ, ਸਿਵਾਸਾਗਰ ਨੂੰ ਪੁਰਾਤਨ ਪੁਰਾਤੱਤਵ ਥਾਂਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ

Read Next

ਭਾਰਤ-ਚੀਨ ਸਰਹੱਦ ਵਿਵਾਦ : ਦੋਹਾਂ ਦੇਸ਼ਾਂ ਵਿਚਾਲੇ ਭਲਕੇ ਇਕ ਵਾਰ ਫਿਰ ਹੋਵੇਗੀ ਗੱਲਬਾਤ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!