ਬਰਨਾਲਾ, 23 ਅਕਤੂਬਰ (ਬੁਲੰਦ ਆਵਾਜ ਬਿਊਰੋ) – ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅਚਾਨਕ ਬੱਸ ਸਟੈਂਡ ਬਰਨਾਲਾ ਦਾ ਦੌਰਾ ਕੀਤਾ। ਬਰਨਾਲਾ ਬੱਸ ਸਟੈਂਡ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਇੱਕ ਕਰੋੜ ਦਾ ਟੈਂਡਰ ਲਗਵਾਇਆ ਅਤੇ ਡੇਢ ਕਰੋੜ ਆਪਣੇ ਵੱਲੋ ਦੇਣ ਦਾ ਐਲਾਣ ਕੀਤਾ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਬੱਸ ਸਟੈਂਡ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਇਸ ਵਿੱਚ ਬਹੁਤ ਹੀ ਜ਼ਿਆਦਾ ਕਮੀਆਂ ਹਨ,| ਜਿੰਨ੍ਹਾਂ ਨੂੰ ਉਨ੍ਹਾਂ ਵੱਲੋਂ ਬਹੁਤ ਹੀ ਜਲਦੀ ਦੂਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਹੈ, ਉਸ ਦੀ ਰੋਕਥਾਮ ਲਗਾਤਾਰ ਜਾਰੀ ਹੈ, ਕਿਉਂਕਿ ਉਨ੍ਹਾਂ ਨੇ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਅਤੇ ਪਨਬਸ 53 ਲੱਖ ਲੱਖ ਰੁਪਏ ਦਾ ਰੋਜ਼ਾਨਾ ਮੁਨਾਫ਼ਾ ਹੋ ਰਿਹਾ ਹੈ, ਪ੍ਰੰਤੂ ਪਿਛਲੇ 15 ਸਾਲਾਂ ਵਿੱਚ 2700 ਕਰੋੜ ਰੁਪਏ ਦਾ ਸਰਕਾਰੀ ਬੱਸਾਂ ਦਾ ਮੁਨਾਫ਼ਾ ਖਰਾਬ ਕੀਤਾ ਜਾਂਦਾ ਰਿਹਾ ਹੈ, ਜੋ ਟਰਾਂਸਪੋਰਟ ਮਾਫ਼ੀਆ ਦੀ ਜੇਬ ਵਿੱਚ ਚਲਾ ਗਿਆ। ਇਹ ਜੇਬ ਕਿਸੇ ਹੋਰ ਦੀ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਵਿੱਚ ਬਾਦਲ ਪਰਿਵਾਰ ਦੀਆਂ ਅਲੱਗ-ਅਲੱਗ ਨਾਮ ਉਤੇ ਬੱਸਾਂ ਚੱਲ ਰਹੀਆਂ ਹਨ, ਉਸ ਦਾ ਵੀ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 800-900 ਕਰਮਚਾਰੀਆਂ ਦੀ ਨਵੀਂ ਭਰਤੀ ਕਰ ਰਹੀ ਹੈ ਅਤੇ ਇਹ ਭਰਤੀ ਪੱਕੇ ਤੌਰ ਉਤੇ ਕੀਤੀ ਜਾਵੇਗੀ।