ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਅਵਤਾਰ ਮਰਾੜ੍ਰ) – ਬੀਤੀ ਸ਼ਾਮ ਵਿਸ਼ਵ ਯਾਦਗਾਰੀ ਦਿਵਸ ਮੌਕੇ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ, ਨਗਰ ਕੌਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੋਟਕਪੂਰਾ ਚੌਂਕ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ।ਇਹ ਕੈਂਡਲ ਮਾਰਚ ਰੈਡ ਕਰਾਸ ਭਵਨ ਵਿਖੇ ਸਮਾਪਤ ਹੋਇਆ।ਇਸ ਕੈਂਡਲ ਮਾਰਚ ਦਾ ਮੁੱਖ ਮਕਸਦ ਸੜਕੀ ਦੁਰਘਟਨਾਵਾਂ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਲੋਕਾਂ ਨੂੰ ਯਾਦ ਕਰਨ ਤੋਂ ਸੜਕੀ ਦੁਰਘਟਨਾਵਾਂ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਅਤੇ ਸੜਕੀ ਦੁਰਘਟਨਾਂਵਾਂ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾ ਬਚਾਉਣ ਵਾਲੇ ਲੋਕਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਨਾ ਹੈ।
ਇਸ ਮੌਕੇ ਤੇ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਲਾਲ ਸੰਮੀ ਤੇਰੀਆ ਅਤੇ ਵਾਇਸ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਨਾਗਰਿਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਵਹੀਕਲ ਸੀਮਤ ਗਤੀ ਵਿੱਚ ਚਲਾਉਣੇ ਚਾਹੀਦੇ ਹਨ,ਦੋ ਪਹੀਆ ਵਾਹਨ ਚਲਾਉਣ ਮੌਕੇ ਹੈਲਮਟ ਦੀ ਵਰਤਂੋ ਕਰਨੀ ਚਾਹੀਦੀ ਹੈ ਅਤੇ ਮੋਬਾਇਲ ਫੋਨ ਦੀ ਵਰਤੋਂ ਵਹੀਕਲ ਚਲਾਉਣ ਸਮੇਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਭੀਨਾ ਬਰਾੜ ਮੈਂਬਰ ਜਿ਼ਲ੍ਹਾ ਪ੍ਰੀਸ਼ਦ, ਗੁਰਪ੍ਰੀਤ ਸਿੰਘ ਐਮ.ਸੀ, ਰਾਜਬੀਰ ਸਿੰਘ ਬਿੱਟਾ ਗਿੱਲ, ਜਸਪ੍ਰੀਤ ਸਿੰਘ ਛਾਬੜਾ ਮੁਕਤੀਸਰ ਵੈਲਫੇਅਰ ਕਲੱਬ, ਗੁਰਮੰਦਰ ਸਿੰਘ ਚਾਹਲ ਇੰਚਾਰਜ ਰੈਡ ਕਰਾਸ ਜਿੰਮ, ਟਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਗੁਰਜੰਟ ਸਿੰਘ ਜਟਾਣਾ, ਕਾਸਮ ਅਲੀ ਵੀ ਮੌਜੂਦ ਸਨ।