ਝੋਨੇ ਦੇ ਸੀਜ਼ਨ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ – ਮਹਿੰਦਰਜੀਤ, ਸੇਠੀ, ਜੋੜਾ 

ਝੋਨੇ ਦੇ ਸੀਜ਼ਨ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ – ਮਹਿੰਦਰਜੀਤ, ਸੇਠੀ, ਜੋੜਾ 

ਮੱਲਾਂਵਾਲਾ,  6 ਅਕਤੂਬਰ (ਹਰਪਾਲ ਸਿੰਘ ਖਾਲਸਾ) – ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਕਾਰ ਵੱਲੋਂ ਝੋਨੇ ਦਾ ਇਕ- ਇਕ ਦਾਣਾ ਖਰੀਦਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੱਲਾਂਵਾਲਾ ਦਾਣਾ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰਜੀਤ ਸਿੰਘ ਜ਼ੀਰਾ, ਸੁਸ਼ੀਲ ਕੁਮਾਰ ਸੇਠੀ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਲਖਵਿੰਦਰ ਸਿੰਘ ਜੌੜਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਨੇ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਲਾਂਵਾਲਾ ਅਤੇ ਇਸ ਦੇ ਨੇੜੇ- ਤੇੜੇ ਦੀਆਂ ਸਾਰੀਆਂ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ।ਬਾਰਦਾਨਾ ਵੀ ਪਹੁੰਚ ਚੁੱਕਾ ਹੈ । ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਉਸ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀ ਵਿਚ ਚੰਗੀ ਤਰ੍ਹਾਂ ਸੁਕਾ ਕੇ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲੱਗਿਆ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਸੱਤਪਾਲ ਚਾਵਲਾ ਪ੍ਰਧਾਨ ਨਗਰ ਪੰਚਾਇਤ ਮੱਲਾਵਾਲਾ, ਰੋਸ਼ਨ ਲਾਲ ਬਿਟਾ ਪ੍ਰਧਾਨ ਆਡ਼੍ਹਤੀਆ ਐਸੋਸੀਏਸ਼ਨ ਮੱਲਾਂਵਾਲਾ, ਅੰਗਰੇਜ਼ ਸਿੰਘ ਦੁਲੂ ਪ੍ਰਧਾਨ ਟਰੱਕ ਯੂਨੀਅਨ ਮੱਲਾਵਾਲਾ, ਜੱਥੇਦਾਰ ਸਰਵਨ ਸਿੰਘ ਫੈਕਟਰੀ ਵਾਲੇ,ਸਰਦਾਰ ਕਿਕਰ ਸਿੰਘ ਚਾਹਲ ਬੱਬਲ ਸ਼ਰਮਾ’ ਅਮਿਤ ਸੇਠੀ, ਨਛੱਤਰ ਸਿੰਘ ਸੰਧੂ, ਅਜੇ ਕੁਮਾਰ ਕੱਕੜ’ ਵੇਦ ਪ੍ਰਕਾਸ਼, ਡਾ ਪਲਵਿੰਦਰ ਸਿੰਘ, ਅਜੇ ਕੁਮਾਰ ਸੇਠੀ ਵਾਈਸ ਚੇਅਰਮੈਨ ਨਗਰ ਪੰਚਾਇਤ ਮੱਲਾਂਵਾਲਾ ਆਦਿ ਸਮੇਤ ਮਾਰਕਿਟ ਕਮੇਟੀ ਸਟਾਫ ਹਾਜ਼ਰ ਸੀ।

Bulandh-Awaaz

Website: