ਤਰਨ ਤਾਰਨ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਬੀਤੀ ਦੇਰ ਰਾਤ ਝਬਾਲ -ਭਿੱਖੀ ਵਿੰਡ ਮਾਰਗ ਦੇ ਸਥਿਤ ਛਿਛਰੇਵਾਲ ਨਜਦੀਕ ਇਕ ਮੋਟਰਸਾਈਕਲ ਅਤੇ ਫਾਰਚੂਨਰ ਗੱਡੀ ਦਰਮਿਆਨ ਹੋਈ ਟੱਕਰ ‘ਚ ਇਕ ਸਪਲੈਡਰ ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਿਆ ‘ਚ ਦੋ ਸਕੇ ਭਰਾ ਵੀ ਸ਼ਾਮਿਲ ਹਨ ਜਿੰਨਾ ਦੀ ਸ਼ਨਾਖਤ ਸੁਖਬੀਰ ਸਿੰਘ ਤੇ ਰਿੰਕੂ ਪੁੱਤਰ ਚਰਨ ਸਿੰਘ ਵਾਸੀ ਠੱਠਗੜ੍ਹ ਅਤੇ ਰਮਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੋਹਲਵੜ੍ਹ ਤੇ ਲਵਪ੍ਰੀਤ ਸਿੰਘ ਵਾਸੀ ਝਬਾਲ ਵਜੋ ਹੋਈ ਹੈ।
ਜੋ ਭਿੱਖੀ ਵਿੰਡ ਤੋ ਕਿਸੇ ਰਿਸ਼ਤੇਦਾਰ ਨੂੰ ਮਿਲਕੇ ਵਾਪਿਸ ਪਿੰਡ ਆ ਰਹੇ ਸਨ। ਕਿ ਇਕ ਫਾਰਚੂਨਰ ਗੱਡੀ ਪੀ.ਬੀ 04 -2345 ਜੋ ਭਿੱਖੀ ਵਿੰਡ ਵੱਲ ਜਾ ਰਹੀ ਸੀ ਨੇ ਏਨੀ ਜਬਰਦਸਤ ਟੱਕਰ ਮਾਰੀ ਕਿ ਜਿਥੇ ਮੋਟਰਸਾਈਕਲ ਸਵਾਰ ਮੌਕੇ ਤੇ ਦਮ ਤੋੜ ਗਏ ਉਥੇ ਗੱਡੀ ਵੀ ਬੁਰੀ ਤਰਾਂ ਨੁਕਸਾਨੀ ਗਈ।ਜਿਸ ਨੂੰ ਛੱਡ ਕੇ ਚਾਲਕ ਮੌਕੇ ਤੋ ਹੀ ਫਰਾਰ ਹੋ ਗਿਆ, ਜਿਸ ਦਾ ਪਤਾ ਲਗਦਿਆ ਹੀ ਥਾਣਾਂ ਝਬਾਲ ਦੇ ਏ.ਐਸ.ਆਈ ਕੁਲਦੀਪ ਸਿੰਘ ਨੇ ਮੌਕੇ ਤੇ ਪੁੱਜ ਕੇ ਲਾਸ਼ਾ ਤੇ ਗੱਡੀ ਕਬਜੇ ਵਿੱਚ ਲੈਕੇ ਕਾਰਵਾਈ ਕੀਤੀ । ਜਿਸ ਸਬੰਧੀ ਸਪੰਰਕ ਕਰਨ ਤੇ ਥਾਣਾਂ ਮੁੱਖੀ ਇੰਸ਼: ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਪੀਆ ਜਾ ਰਹੀਆ ਹਨ ਅਤੇ ਗੱਡੀ ਦੇ ਮਾਲਕ ਤੇ ਡਰਾਈਵਰ ਦਾ ਪਤਾ ਲਗਾਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।