More

    ਜੱਚਾ-ਬੱਚਾ ਸਿਹਤ ਸੇਵਾਵਾਂ ਸਬੰਧੀ ਸਮੂਹ ਬਲਾਕ ਐਕਸਟੇਂਸ਼ਨ ਐਜੁਕੇਟਰਾਂ ਨਾਲ ਕੀਤੀ ਅਹਿਮ ਮੀਟਿੰਗ

    ਅੰਮ੍ਰਿਤਸਰ, 16 ਅਪ੍ਰੈਲ (ਹਰਪਾਲ ਸਿੰਘ):-ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜੱਚਾ-ਬੱਚਾ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਓਣ ਲਈ ਸਮੂਹ ਬਲਾਕ ਐਕਸਟੇਂਸ਼ਨ ਐਜੂਕੇਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਵਸਰ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਅਤੇ ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਵਲੋਂ ਕਿਹਾ ਕਿ ਮਟਰਨਲ ਅਤੇ ਚਾਇਲਡ ਡੈਥ ਰੇਟ ਵਿਚ ਸੁਧਾਰ ਲਿਆਓਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾ ਦੀ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਹਾਈਰਿਸਕ ਕੇਸਾਂ ਦੀ ਪਹਿਚਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸਾਰੇ ਹਾਈਰਿਸਕ ਕੇਸਾਂ ਵਿਚ ਗਰਭਵਤੀ ਮਾਵਾਂ ਅਨੀਮੀਆ, ਸ਼ੂਗਰ, ਹਾਈਪਰਟੇਂਸ਼ਨ, ਪ੍ਰੀਵੀਅਸ ਸਜੇਰੀਅਨ, ਉਮਰ17 ਤੋਂ ਘੱਟ ਜਾਂ 35 ਤੋਂ ਵੱਧ ਹੋਣਾਂ, ਭਾਰ ਬਹੁਤ ਜਿਆਦਾ ਘੱਟ ਜਾਂ ਵੱਧ ਹੋਣਾਂ, ਕੱਦ ਬਹੁਤ ਛੋਟਾ ਹੋਣਾਂ, ਸ਼ਰੀਰ ਅਤੇ ਪੈਰਾਂ ਤੇ ਸੋਜ ਪੈਣੀ, ਦੌਰੇ ਪੈਣਾਂ, ਵਾਰ-ਵਾਰ ਖੂਨ ਪੈਣਾਂ, ਬੱਚਾ ਬ੍ਰੀਚ ਹੋਣਾਂ, ਮਲਟੀਪਲ ਅਬਾਰਸ਼ਨ ਹੋਣਾਂ, ਜੌੜੇ ਬੱਚੇ ਹੋਣਾਂ ਜਾਂ ਪਹਿਲਾਂ ਸਟਿਲ ਬਰਥ ਹਿਸਟਰੀ ਹੋਣਾਂ ਆਦਿ ਸ਼ਾਮਲ ਹੁੰਦਾ ਹੈ, ਜੇਕਰ ਕਿਸੇ ਨੂੰ ਵੀ ਪਹਿਲਾਂ ਤੋਂ ਅਜਿਹੀ ਸੱਮਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨਜਦੀਕ ਦੇ ਸਰਕਾਰੀ ਹੈਲਥ ਸੈਂਟਰ ਤੇ ਜਾ ਕੇ ਆਪਣੀ ਜਾਂਚ ਤੇ ਇਲਾਜ ਕਰਵਾਓੁਣਾਂ ਚਾਹੀਦਾ ਹੈ। ਉਹਨਾਂ ਇਸ ਅਵਸਰ ਤੇ ਬੜੇ ਹੀ ਵਿਸ਼ਥਾਰ ਨਾਲ ਜੱਚਾ-ਬੱਚਾ ਸਿਹਤ ਸੰਭਾਲ, ਟੀਕਾਰਣ, ਜੇ.ਐਸ.ਐਸ.ਕੇ., ਫੈਮਲੀ ਪਲੈਨਿੰਗ, ਸੈਕਸ ਰੇਸ਼ੋ, ਨੈਸ਼ਨਲ ਹੈਲਥ ਪ੍ਰੋਗਰਾਮ, ਮਟਰਨਲ ਅਤੇ ਚਾਇਲਡ ਡੈਥ ਦੇ ਕਾਰਣ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਟ੍ਰੇਨਿੰਗ ਦਾ ਮੱਖ ਮੰਤਵ ਜਿਲੇ੍ਹ ਵਿਚ ਐਮ.ਐਮ.ਆਰ. ਅਤੇ ਸੀ.ਡੀ.ਆਰ. ਨੂੰ ਘਟਾਉਣਾ ਹੈ।ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਬਲਾਕ ਐਜੁਕੇਟਰ ਰਣਜੀਤ ਕੁਮਾਰ, ਪੂਜਾ ਸ਼ਰਮਾਂ, ਸ਼ੁਸ਼ਮਾਂ ਸ਼ਰਮਾਂ, ਜਗਦੀਪ ਸਿੰਘ, ਮਨਦੀਪ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img