ਜੰਡਿਆਲਾ ਗੁਰੂ, 28 ਮਈ (ਰਛਪਾਲ ਸਿੰਘ) -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜਨ ਜੰਡਿਆਲਾ ਗੁਰੂ ਵਿਖੇ ਨਵੇਂ ਐਕਸੀਅਨ ਸ. ਦਰਸ਼ਨ ਸਿੰਘ ਗਿੱਲ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ । ਇਸ ਮੌਕੇ ਤੇ ਸੇਵਾ ਮੁਕਤ ਚੀਫ ਇੰਜੀਨੀਅਰ ਕੰਵਰ ਜਸਵੰਤ ਸਿੰਘ , ਚੇਅਰਮੈਨ ਜਗਬੀਰ ਸਿੰਘ ਲਾਲੀ , ਐਸ ਡੀ ਓ ਜੰਡਿਆਲਾ ਗੁਰੂ ਰਾਓ ਗੌਰਵ ਸਿੰਘ , ਐਸ ਡੀ ਓ ਕੋਟ ਮਿਤ ਸਿੰਘ ਅਨਿਲ ਕੁਮਾਰ , ਐਸ ਡੀ ਓ ਟਾਂਗਰਾ ਹੰਸ ਰਾਜ , ਐਸ ਡੀ ਓ ਫਤਿਹਪੁਰ ਰਾਜਪੂਤਾਂ ਦਿਨੇਸ ਗੁਪਤਾ , ਐਸ ਡੀ ਓ ਬੰਡਾਲਾ ਸੁਖਦੇਵ ਸਿੰਘ , ਮੰਡਲ ਸੁਪਰਡੈਂਟ ਬਲਵਿੰਦਰ ਸਿੰਘ ਸੰਧੂ , ਅਕਾਉਟੈਟ ਅਮਨਪ੍ਰੀਤ ਸਿੰਘ , ਪ੍ਰਭਜੋਤ ਸਿੰਘ ਏ ਏ ਈ ਨਰਿੰਦਰ ਸਿੰਘ ਖੱਖ , ਸਪੋਟ ਬਿਲਿੰਗ ਇੰਚਾਰਜ ਗਗਨਦੀਪ ਸਿੰਘ , ਆਦਿ ਮੁਲਾਜ਼ਮ ਵੀ ਹਾਜ਼ਰ ਸਨ।
ਇਸ ਮੌਕੇ ਤੇ ਐਕਸੀਅਨ ਸ. ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਉਨਾ ਕਿਹਾ ਕਿ ਮੈਂ ਸ਼ਹਿਰ ਅਤੇ ਪਿੰਡ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ।