ਜੰਡਿਆਲਾ ਗੁਰੂ ਡਵੀਜਨ ਦੇ ‘ਨਵੇਂ ਐਕਸੀਅਨ ਸ. ਦਰਸ਼ਨ ਸਿੰਘ ਗਿੱਲ ਵਲੋਂ ਸੰਭਾਲਿਆ ਅਹੁਦਾ

9

ਜੰਡਿਆਲਾ ਗੁਰੂ, 28 ਮਈ (ਰਛਪਾਲ ਸਿੰਘ)  -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜਨ ਜੰਡਿਆਲਾ ਗੁਰੂ ਵਿਖੇ ਨਵੇਂ ਐਕਸੀਅਨ ਸ. ਦਰਸ਼ਨ ਸਿੰਘ ਗਿੱਲ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ । ਇਸ ਮੌਕੇ ਤੇ ਸੇਵਾ ਮੁਕਤ ਚੀਫ ਇੰਜੀਨੀਅਰ ਕੰਵਰ ਜਸਵੰਤ ਸਿੰਘ , ਚੇਅਰਮੈਨ ਜਗਬੀਰ ਸਿੰਘ ਲਾਲੀ , ਐਸ ਡੀ ਓ ਜੰਡਿਆਲਾ ਗੁਰੂ ਰਾਓ ਗੌਰਵ ਸਿੰਘ , ਐਸ ਡੀ ਓ ਕੋਟ ਮਿਤ ਸਿੰਘ ਅਨਿਲ ਕੁਮਾਰ , ਐਸ ਡੀ ਓ ਟਾਂਗਰਾ ਹੰਸ ਰਾਜ , ਐਸ ਡੀ ਓ ਫਤਿਹਪੁਰ ਰਾਜਪੂਤਾਂ ਦਿਨੇਸ ਗੁਪਤਾ , ਐਸ ਡੀ ਓ ਬੰਡਾਲਾ ਸੁਖਦੇਵ ਸਿੰਘ , ਮੰਡਲ ਸੁਪਰਡੈਂਟ ਬਲਵਿੰਦਰ ਸਿੰਘ ਸੰਧੂ , ਅਕਾਉਟੈਟ ਅਮਨਪ੍ਰੀਤ ਸਿੰਘ , ਪ੍ਰਭਜੋਤ ਸਿੰਘ ਏ ਏ ਈ ਨਰਿੰਦਰ ਸਿੰਘ ਖੱਖ , ਸਪੋਟ ਬਿਲਿੰਗ ਇੰਚਾਰਜ ਗਗਨਦੀਪ ਸਿੰਘ , ਆਦਿ ਮੁਲਾਜ਼ਮ ਵੀ ਹਾਜ਼ਰ ਸਨ।

Italian Trulli

ਇਸ ਮੌਕੇ ਤੇ ਐਕਸੀਅਨ ਸ. ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਉਨਾ ਕਿਹਾ ਕਿ ਮੈਂ ਸ਼ਹਿਰ ਅਤੇ ਪਿੰਡ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ।