ਜੌੜਾ ਫਾਟਕ ਉਤੇ ਸਤੰਬਰ ਮਹੀਨੇ ਬਣਨਾ ਸ਼ੁਰੂ ਹੋਵੇਗਾ ‘ਅੰਡਰ ਪਾਥ’- ਕੈਪਟਨ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਦਾ ਜੌੜਾ ਫਾਟਕ ਵਿਖੇ ਸਤੰਬਰ ਮਹੀਨੇ ਪਟੜੀ ਦੇ ਹੇਠਾਂ ਰਸਤਾ ਬਣਨਾ ਸ਼ੁਰੂ ਹੋ ਜਾਵੇਗਾ। ਕੱਲ ਸ਼ਾਮ ਆਪਣੇ ਫੇਸ ਬੁੱਕ ਲਾਇਵ ਪ੍ਰੋਗਰਾਮ ਵਿਚ ਅੰਮ੍ਰਿਤਸਰ ਵਾਸੀ ਸ੍ਰੀ ਹਰੀ ਸਰੀਨ ਵੱਲੋਂ ਇਸ ਸਮੱਸਿਆ ਬਾਬਤ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਅੰਮ੍ਰਿਤਸਰ ਵਾਸੀਆਂ ਦਾ ਇਹ ਮੁੱਦਾ ਰੇਲਵੇ ਮੰਤਰਾਲੇ ਕੋਲ ਬੜੇ ਜ਼ੋਰ ਨਾਲ ਉਠਾਇਆ ਗਿਆ ਸੀ, ਜਿਸ ਸਦਕਾ ਉਨਾਂ ਨੇ ਇਸ ਫਾਟਕ, ਜੋ ਕਿ ਦਿੱਲੀ-ਅੰਮ੍ਰਿਤਸਰ ਰੇਲ ਪਟੜੀ ਉਤੇ ਪੈਂਦਾ ਹੋਣ ਕਾਰਨ ਅਕਸਰ ਬੰਦ ਰਹਿੰਦਾ ਹੈ, ਵਿਖੇ ਪਟੜੀ ਦੇ ਹੇਠਾਂ ਰਸਤਾ ਬਨਾਉਣ ਦੀ ਆਗਿਆ ਦਿੱਤੀ ਹੈ। ਉਨਾਂ ਦੱਸਿਆ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੰਮ ਨੇਪਰੇ ਚਾੜਿਆ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਬਰਸਾਤ ਤੋਂ ਤਰੁੰਤ ਬਾਅਦ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਇਥੋਂ ਲੰਘਣ ਵਾਲੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ।
ਮੁੱਖ ਮੰਤਰੀ ਨੇ ਕੋਰੋਨਾ ਸਬੰਧੀ ਸਿਹਤ ਵਿਭਾਗ ਵੱਲੋਂ ਦਰਸਾਈਆਂ ਗਈਆਂ ਸਾਵਧਾਨੀਆਂ ਅਪਨਾਉਣ ਦੀ ਅਪੀਲ ਕਰਦੇ ਕਿਹਾ ਕਿ ਅਸੀਂ ਮਿਸ਼ਨ ਫਤਹਿ ਸ਼ੁਰੂ ਕੀਤਾ ਹੈ, ਤਾਂ ਜੋ ਆਪਾਂ ਸਾਰੇ ਰਲ ਕੇ ਇਸ ਮਹਾਂਮਾਰੀ ਵਿਚੋਂ ਨਿਕਲ ਸਕੀਏ। ਉਨਾਂ ਕਿਹਾ ਕਿ ਕਈ ਸ਼ਹਿਰਾਂ ਵਿਚ ਲਗਾਤਾਰ ਕੇਸ ਵੱਧਣ ਕਾਰਨ ਸਾਨੂੰ ਦੁਬਾਰਾ ਸਖਤੀ ਕਰਨੀ ਪੈ ਰਹੀ ਹੈ, ਸੋ ਸਾਰੇ ਵਾਸੀਆਂ ਨੂੰ ਅਪੀਲ ਹੈ ਕਿ ਉਹ ਬਿਨਾਂ ਲੋੜ ਤੋਂ ਘਰੋਂ ਨਾ ਨਿਕਲਣ ਤੇ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ।
Related
- Advertisement -
- Advertisement -