ਜੋਗੀ

ਜੋਗੀ

ਜੋਗੀ ਆਇਆ ਦਰ ਸਾਡੇ ਤੇ,
ਗਲ ਵਿੱਚ ਬਗਲੀ ਪਾਈ।
ਗੱਲਾਂ ਕਰਦਾ ਡਾਕਟਰ ਬਣ ਕਿ,
ਹਰ ਇੱਕ ਦੇਵੇ ਦਵਾਈ।

ਕਿਸੇ ਨੂੰ ਸੱਪ ਦਾ ਮਣਕਾ ਦੇਵੇਂ,
ਕਿਸੇ ਨੂੰ ਗਿੱਦੜ ਸਿੰਗੀ,
ਬਗਲੀ ਵਿੱਚੋ ਕੱਢ ਦਿਖਾਈ,
ਲੱਕੜੀ ਵਿੰਗ ਤਿੰੜਿਗੀ।

ਦੱਸਣ ਲੱਗਿਆ ਫਾਇਦੇ ਉਸ ਦੇ,
ਕੋਈ ਰੋਗ ਨਾ ਛੱਡੇ।
ਆਖੇ ਮੈ ਸਭ ਫੇਲ ਕਰਦਿਆਂ,
ਡਾਕਟਰ ਵੱਡੇ ਵੱਡੇ।

ਕੁਕਰੇ, ਲਾਲੀ, ਜਾਲਾ ਲਾਹ ਦੇਈਏ,
ਐਸੀ ਪਾਵਾਂ ਸਲਾਈ।
ਸ਼ੁੱਧ ਮਮੀਰਾ ਵਿੱਚ ਮਿਲਾਇਆ,
ਵੇਖੀਂ ਜਦ ਤੂੰ ਪਾਈ।

ਅੱਖ ਭਾਨੇ ਦੀ ਨਾਲ ਸੁਰਮਚੂ,
ਸੁਰਮਾ ਜਦ ਸੀ ਪਾਇਆ।
ਯਾਰੋ ਅੱਖਾਂ ਮੱਚਣ ਲੱਗੀਆਂ,
ਘਰੋਂ ਲਹੋਰ ਦਿਖਾਇਆ।

ਤਾਇਆ ਭਾਨਾ ਟੱਪੀ ਜਾਵੇ,
ਅੱਖ ਜ਼ਰਾ ਕੁ ਖੋਲੇ।
ਤਾਈ ਨਿਹਾਲੀ ਪੁੱਛੀ ਜਾਵੇ,
ਤਾਇਆ ਕੁਝ ਨਾ ਬੋਲੇ।

ਕਈ ਤਰ੍ਹਾਂ ਦੇ ਰੋਗ ਹਟਾਏ,
ਸਭ ਨੂੰ ਦੇ ਕੇ ਦਾਰੂ।
ਜੇ ਨਾ ਹੋਵੇ ਫਾਇਦਾ ਕਿਸੇ ਨੂੰ,
ਫੇਰ ਗੇੜਾ ਮੈ ਮਾਰੂ।

ਮਿੰਟਾਂ ਵਿੱਚ ਰੁਪਈਆ ਪੰਜ ਸੋ,
ਲ਼ੈ ਬੋਝੇ ਵਿੱਚ ਪਾਇਆ।
ਹਰਪ੍ਰੀਤ ਪੱਤੋ ਜੋਗੀ ਮੁੜ ਨਜ਼ਰੀਂ,
ਨਾ ਆਇਆ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ

Bulandh-Awaaz

Website: