ਭਾਰਤ ਸਰਕਾਰ ਵੱਲੋਂ ਪੈਨ ਨੰਬਰ ਨੂੰ ਅਧਾਰ ਨਾਲ ਲਿੰਕ ਕਰਨ ਦੀ ਮਿਤੀ 31 ਦਸੰਬਰ ਤੱਕ ਵਧਾ ਦਿੱਤੀ ਗਈ ਸੀ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਹਾਲੇ ਵੀ ਕਿਸੇ ਨੇ ਆਪਣਾ ਪੈਨ ਨੰਬਰ ਅਧਾਰ ਨੰਬਰ ਨਾਲ ਲਿੰਕ ਨਹੀਂ ਕਰਵਾਇਆ ਤਾਂ ਉਸ ਦਾ ਪੈਨ ਨੰਬਰ 31 ਦਸੰਬਰ ਤੋਂ ਬਾਅਦ ਰੱਦ ਮੰਨਿਆ ਜਾਵੇਗਾ।
ਜੇਕਰ ਕੋਈ ਆਪਣੇ ਪੈਨ ਨੰਬਰ ਨੂੰ 31 ਦਸੰਬਰ ਤੱਕ ਅਧਾਰ ਨਾਲ ਨਹੀਂ ਜੋੜਦਾ ਤਾਂ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਅਜਿਹੇ ਪੈਨ ਨੰਬਰ ਨੂੰ ‘ਗ਼ੈਰ-ਮਾਨਤਾ ਪ੍ਰਾਪਤ’ ਜਾਂ ‘ਇਸਤੇਮਾਲ ‘ਚ ਨਹੀਂ’ ਐਲਾਨ ਕਰ ਸਕਦਾ ਹੈ ਜਿਨ੍ਹਾਂ ਨੂੰ ਅਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਹੈ ਕਿ ਅਧਾਰ ਨੰਬਰ ਦੱਸਣ ‘ਚ ਅਸਫ਼ਲ ਰਹਿਣ ‘ਤੇ ਵਿਅਕਤੀ ਨੂੰ ਅਲਾਟ PAN ਨੂੰ ਗ਼ੈਰ-ਮਾਨਤਾ ਪ੍ਰਾਪਤ ਮੰਨਿਆ ਜਾ ਸਕਦਾ ਹੈ।