More

  ਜਿੱਥੇ ਮੁਸਲਮਾਨਾਂ ਵਰਗਾ ਦਿਖਣਾ ਵੀ ਜ਼ੁਰਮ ਹੈ , ਅਜਿਹੇ ‘ਧਰਮ ਨਿਰਪੱਖ’ ਭਾਰਤ ਵਿੱਚ ਤੁਹਾਡਾ ਸਵਾਗਤ ਹੈ!

  ਪੂਰਨਬੰਦ ਤੋਂ ਦੋ ਦਿਨ ਪਹਿਲਾਂ 23 ਮਾਰਚ ਦੀ ਸ਼ਾਮ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਵਕੀਲ ਦੀਪਕ ਬੁੰਦੇਲੇ ਜਦੋਂ ਹਸਪਤਾਲ ਤੋਂ ਦਵਾਈਆਂ ਲੈਣ ਜਾ ਰਿਹਾ ਸੀ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਮਾਸਕ ਨਾ ਪਾਉਣ ਕਰਕੇ ਓਹਦੇ ਥੱਪੜ ਮਾਰਿਆ| ਦੀਪਕ ਨੇ ਓਹਨੂੰ ਜਦ ਆਪਣੇ ਸੰਵਿਧਾਨਕ ਹੱਕ ਦੱਸੇ ਤਾਂ ਓਹਦੇ ਨਾਲ਼ ਵਾਲ਼ੇ ਪੁਲਿਸ ਮੁਲਾਜ਼ਮ ਵੀ ਭੜਕ ਗਏ ਤੇ ਉਹਨਾਂ ਨੇ ਰਲ਼ ਕੇ ਦੀਪਕ ਨੂੰ ਕੁੱਟਿਆ|

  ਦੀਪਕ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਕੇਸ ਕਰਨ ਮਗਰੋਂ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਕਿਹਾ ਹੈ ਕਿ ਦੀਪਕ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਉਹ ਦਿੱਖ ਪੱਖੋਂ ਮੁਸਲਮਾਨ ਲੱਗਦਾ ਹੈ| ਵੀਡੀਓ ਵਿੱਚ ਮੁਲਾਜ਼ਮ ਦੱਸਦਾ ਹੈ ਕਿ ਕਪਿਲ ਸੌਰਾਸ਼ਟਰੀਆ (ਦੋਸ਼ੀ ਪੁਲਿਸ ਮੁਲਾਜ਼ਮ) ‘ਕੱਟੜ ਹਿੰਦੂ’ ਹੈ ਤੇ ਹਿਰਾਸਤ ਵਿੱਚ ਲਏ ਹਰ ਮੁਸਲਮਾਨ ਨੂੰ ਤਸੀਹੇ ਦਿੰਦਾ ਹੈ| ਪੁਲਿਸ ਮੁਲਾਜ਼ਮ ਨੇ ਇਹ ਵੀ ਮੰਨਿਆ ਕਿ ਫਿਰਕੂ ਦੰਗਿਆਂ ਵਿੱਚ ਸੂਬਾ ਪੁਲਿਸ ਹਮੇਸ਼ਾ ਹਿੰਦੂਆਂ ਦੇ ਪੱਖ ਵਿੱਚ ਭੁਗਤਦੀ ਹੈ| ਹੁਣ ਦੀਪਕ ਉੱਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ| ਉਲਟਾ ਸਬ-ਇੰਸਪੈਕਟਰ ਮੋਹਿਤ ਕੁਮਾਰ ਦੂਬੇ ਨੇ ਦੀਪਕ ਦੇ ਖਿਲਾਫ਼ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਦਾ ਕੇਸ ਕਰ ਦਿੱਤਾ ਹੈ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਦੀਪਕ ਨੂੰ ਪੁਲਿਸ ਨੇ ਨਹੀਂ ਕੁੱਟਿਆ ਸਗੋਂ ਓਹਨੇ ਆਪਣੇ ਆਪ ਨੂੰ ਹੀ ਸੱਟਾਂ ਮਾਰੀਆਂ ਹਨ!

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img