More

    ਜਿਹੜੇ ਥਾਣੇ ‘ਚ ਪਿਉ ਏ.ਐਸ.ਆਈ, ਪੁਲਿਸ ਨੇ ਓਹੀ ਠਾਣੇ ‘ਚ ਪੁੱਤ ਨੂੰ ਚੋਰੀ ਦੇ ਕੇਸ ਵਿਚ ਫੜਿਆ

    ਘੁਮਾਣ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਇੱਕ ਹਫਤਾ ਪਹਿਲਾਂ ਘਰ ਤੋਂ ਸੋਨੇ ਦੀ ਵਾਲੀਆਂ ਅਤੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਘੁਮਾਣ ਪੁਲਿਸ ਨੇ ਫੜ ਲਿਆ। ਪੁਛਗਿੱਛ ਦੌਰਾਨ ਉਸ ਕੋਲੋਂ ਚੋਰੀ ਦੇ 4 ਬਾਈਕ ਬਰਾਮਦ ਹੋਏ। ਮੁਲਜ਼ਮ ਦੇ ਪਿਤਾ ਘੁਮਾਣ ਥਾਣੇ ਵਿਚ ਹੀ ਏਐਸਆਈ ਦੇ ਤੌਰ ’ਤੇ ਤੈਨਾਤ ਹਨ। ਫੜੇ ਗਏ ਮੁਲਜ਼ਮ ’ਤੇ ਕਰੀਬ ਪੰਜ ਮਾਮਲੇ ਦਰਜ ਹਨ। ਜਿਸ ਦੀ ਰਣਜੀਤ ਸਿੰਘ ਨਿਵਾਸੀ ਭਗਤੂਪੁਰ ਦੇ ਤੌਰ ’ਤੇ ਪਛਾਣ ਹੋਈ ਹੈ। ਡੀਐਸਪੀ ਸ੍ਰੀ ਹਰਗੋਬਿੰਦਪੁਰ ਹਰਕ੍ਰਿਸ਼ਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ 11 ਜੁਲਾਈ ਨੂੰ ਪਿੰਡ ਭਗਤੂਪੁਰ ਦੇ ਹੀ ਘਰ ਵਿਚ ਵੜ ਕੇ ਸੋਨੇ ਦੀ ਵਾਲੀਆਂ ਅਤੇ ਪੰਜ ਹਜ਼ਾਰ ਰੁਪਏ ਚੋਰੀ ਕੀਤੇ ਸੀ। ਮੁਲਜ਼ਮ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੂੰ ਉਸ ਦੀ ਭਾਲ ਸੀ। ਸ਼ੁੱਕਰਵਾਰ ਨੂੰ ਥਾਣਾ ਘੁਮਾਣ ਦੇ ਐਸਐਚਓ ਜੋਗਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰਣਜੀਤ ਸਿੰਘ ਮੋਟਰ ਸਾਈਕਲ ’ਤੇ ਪਿੰਡ ਭਗਤੂਪੁਰ ਵੱਲ ਆ ਰਿਹਾ ਹੈ। ਜਦ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਰਣਜੀਤ ਸਿੰਘ ਪੁਲਿਸ ਤੋਂ ਬਚਣ ਲਈ ਪਿੰਡ ਦੀ ਹੀ ਇਮਾਰਤ ਦੇ ਉਪਰ ਚੜ੍ਹ ਗਿਆ। ਲੇਕਿਨ ਪੁਲਿਸ ਨੇ ਉਸ ਨੂੰ ਫੜ ਲਿਆ। ਪੁਛਗਿੱਛ ਦੌਰਾਨ ਉਸ ਕੋਲੋਂ ਚਾਰ ਬਾਈਕ ਚੋਰੀ ਦੇ ਬਰਾਮਦ ਹੋਏ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਇੱਕ ਚੋਰੀ ਦੇ ਮਾਮਲੇ ਵਿਚ ਭਗੌੜਾ ਵੀ ਸੀ। ਇਹ ਕ੍ਰਿਮੀਨਲ ਕਿਸਮ ਦਾ ਮੁਲਜ਼ਮ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img