Bulandh Awaaz

Headlines
ਸੁਸ਼ਾਂਤ ਦੇ ਪਿਤਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਕੀਤੀ ਮੁਲਾਕਾਤ ਬੀਬਾ ਬਾਦਲ ਦੇ ਕਾਫ਼ਲੇ ‘ਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਅਮਰੀਕੀ ਨਾਗਰਿਕਤਾ ਦੇ ਲਈ ਫ਼ੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ‘ਤੇ ਸੁਖਬੀਰ ਬਾਦਲ ਵਲੋਂ ਸਿਜਦਾ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਦੱਖਣੀ ਏਸ਼ੀਆ ਵਿਚ ਨੈਟਵਰਕ ਫੈਲਾ ਰਿਹੈ ਆਈਐਸ, 70 ਫੀਸਦੀ ਇਸੇ ਦੇਸ਼ ਵਿਚ ਅਮਰੀਕਾ ‘ਚ 12 ਸੂਬਿਆਂ ਦੇ 100 ਜੰਗਲਾਂ ਵਿਚ ਫੈਲੀ ਅੱਗ ਭਤੀਜੀ ਦੀ ਮੌਤ ‘ਤੇ ਸੋਗ ਜਤਾਉਣ ਆਏ ਤਾਏ ਦੀ ਸਭ ਦੋਂ ਸਾਹਮਣੇ ਕੀਤੀ ਹੱਤਿਆ ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਮੌਤ ਪੰਜਾਬ ‘ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ ਜੰਡਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 6 ਲੁਟੇਰੇ ਕਾਬੂ

ਜਿਲ੍ਹਾ ਸਿੱਖਿਆ ਅਫ਼ਸਰ ਅਧਿਆਪਕਾਂ ਨੂੰ ਮਰਨ ਵਰਤ ਰੱਖਣ ਲਈ ਕਰ ਰਿਹਾ ਏ ਮਜਬੂਰ : ਈ.ਟੀ.ਯੂ.

ਅੱਜ ਮਹਿਲਾ ਅਧਿਆਪਕਾਂ ਵੀ ਡੱਟੀਆਂ ਭੁੱਖ ਹੜਤਾਲ ਤੇ

ਅੰਮ੍ਰਿਤਸਰ,10 ਸਤੰਬਰ ( ਗਗਨ ਅਜੀਤ ਸਿੰਘ ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਵਲੋਂ ਜਾਣ ਬੁੱਝ ਕੇ ਲੰਮੇ ਸਮੇਂ ਤੋ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 16ਵੇੰ ਦਿਨ ਹੜਤਾਲ ਤੇ ਬੈਠੇ ਬਲਾਕ ਵੇਰਕਾ ਤੋਂ ਗੁਰਪ੍ਰੀਤ ਸਿੰਘ ਵੇਰਕਾ, ਰਜੀਵ ਕੁਮਾਰ ਵੇਰਕਾ,ਸੁਖਜੀਤ ਸਿੰਘ ਭਕਨਾ,ਸਰਬਜੀਤ ਕੌਰ,ਮਨਦੀਪ ਕੌਰ, ਪਰਮਬੀਰ ਸਿੰਘ,ਸੁਖਰਾਜ ਸਿੰਘ,ਰਜੇਸ਼ ਕੁਮਾਰ,ਅਸ਼ਵਨੀ,ਗੁਰਪ੍ਰੀਤ ਸਿੰਘ,ਖਜਾਨ ਸਿੰਘ,ਬਲਕਾਰ ਸਿੰਘ,ਗੁਰਸ਼ਰਨ ਸਿੰਘ ਅਤੇ ਸੁਖਰਾਜ ਸਿੰਘ ਆਦਿ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਦਫ਼ਤਰੀ ਅਮਲੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂ ਨਵਦੀਪ ਸਿੰਘ,ਗੁਰਪ੍ਰੀਤ ਸਿੰਘ ਵੇਰਕਾ,ਰਾਜੀਵ ਕੁਮਾਰ ਵੇਰਕਾ,ਮਨਿੰਦਰ ਸਿੰਘ ਆਦਿ ਨੇ ਕਿਹਾ ਕਿ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਦੇ ਕੈਂਪ ‘ਚ ਅੱਜ ਮਹਿਲਾ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਦਾ ਹੌੰਸਲਾ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਸਬੰਧੀ ਜਿਲ੍ਹਾ ਦਫ਼ਤਰ ਵੱਲੋਂ ਕੋਈ ਠੋਸ ਫੈਸਲਾ ਨਾ ਲਿਆ ਤਾਂ ਇਸ ਸੰਘਰਸ਼ ਵਿੱਚ ਪੁਰਸ਼ ਅਧਿਆਪਕਾਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਮਹਿਲਾ ਅਧਿਆਪਕਾਵਾਂ ਵੀ  ਸੰਘਰਸ਼ ਵਿੱਚ ਡੱਟ ਜਾਣਗੀਆਂ। ਉਨ੍ਹਾਂ ਜਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਪ੍ਰਮੋਸ਼ਨਾ ਕਰਨ ਲਈ ਅਪਣਾਏ ਜਾ ਰਹੇ ਬਹੁਤ ਹੀ ਢਿੱਲੇ ਵਤੀਰੇ ਦੀ ਸ਼ਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਉਕਤ ਅਫ਼ਸਰ ਜਾਣ ਬੁੱਝ ਕੇ ਭੁੱਖ ਹੜਤਾਲੀ ਅਧਿਆਪਕਾਂ ਨੂੰ ਮਰਨ ਵਰਤ ਰੱਖਣ ਲਈ ਮਜ਼ਬੂਰ ਕਰ ਰਿਹਾ ਰਿਹਾ ਹੈ।

0 Reviews

Write a Review

bulandhadmin

Read Previous

ਕਿਸਾਨ ਸੰਘਰਸ਼ ਕਿਉ ਜ਼ਰੂਰੀ…?

Read Next

ਸਰਹੱਦੀ ਜਿਲ੍ਹੇ ‘ਚ ਪ੍ਰਮੋਸ਼ਨ ਨਾ ਹੋਣ ਦੇ ਰੋਸ ਵਜੋਂ ਈ.ਟੀ.ਯੂ ਨੇ ਵਿਧਾਇਕ ਹਰਪ੍ਰਤਾਪ ਅਜਨਾਲਾ ਨੂੰ ਦਿੱਤਾ ਮੰਗ ਪੱਤਰ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />