More

  ਜਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਨਾਕਿਆਂ ਪਰ ਸਾਫਟਵੇਅਰਾਂ ਦੀ ਮਦਦ ਨਾਲ ਕੀਤੀ ਜਾਵੇਗੀ ਚੈਕਿੰਗ

  ਤਰਨ ਤਾਰਨ, 25 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਜਿਲ੍ਹਾ ਤਰਨ ਤਾਰਨ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਜਿਲ੍ਹਾ ਅੰਦਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਮਾਨਯੌਗ ਐਸ.ਐਸ.ਪੀ ਸਾਹਿਬ ਜੀ ਵੱਲੋਂ ਸ੍ਰੀ ਬਲਜੀਤ ਸਿੰਘ ਕਪਤਾਨ ਪੁਲਿਸ ਟਰੈਫਿਕ ਨਾਲ ਮਿਲ ਕੇ ਵੱਖ ਵੱਖ ਨਾਕਿਆਂ ਪਰ ਤਾਇਨਾਤ ਪੁਲਿਸ ਕ੍ਰਮਚਾਰੀਆਂ ਨਾਲ ਜਿਲ੍ਹਾ ਦੇ ਸੀਲੰਿਗ ਪੁਆਇੰਟਾਂ ਅਤੇ ਸਵੇਦਨਸ਼ੀਲ ਇਲਾਕਿਆ ਸਬੰਧੀ ਮੀਟਿੰਗ ਕੀਤੀ ਗਈ। ਐਸ.ਐਸ.ਪੀ ਸਾਹਿਬ ਵੱਲੋਂ ਪੁਲਿਸ ਕ੍ਰਮਚਾਰੀਆਂ ਨੂੰ ਦੱਸਿਆ ਗਿਆ ਕਿ ਤਰਨ ਤਾਰਨ ਜਿਲ੍ਹਾ ਦੇ ਅੰਦਰ ਆਉਣ ਵਾਲੇ ਜਿੰਨੇ ਵੀ ਸੀਲੰਿਗ ਪੁਆਇੰਟ ਹਨ। ਉਹਨਾਂ ਤੋਂ ਲੰਗਣ ਵਾਲੇ ਹਰੇਕ ਵਹੀਕਲ ਦੀ ਪੂਰੀ ਜਾਂਚ ਕੀਤੀ ਜਾਵੇ। ਜੋ ਵੀ ਵਹੀਕਲ ਸ਼ੱਕੀ ਲੱਗਦਾ ਹੈ, ਉਸਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇ। ਵਹੀਕਲਾਂ ਦੇ ਨੰਬਰਾਂ ਦੀ ਡਿਟੇਲ ਹਾਸਲ ਕਰਨ ਲਈ ਮੌਕੇ ਪਰ ਹੀ ਵਾਹਨ ਪ੍ਰੋਜੈਕਟ ਦੀ ਮਦਦ ਨਾਲ ਵਹੀਕਲ ਨੂੰ ਤਸਦੀਕ ਕੀਤਾ ਜਾਵੇ। ਇਸ ਤੋਂ ਇਲਾਵਾ ਪੁਲਿਸ ਕ੍ਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਰਾਤ ਦੇ ਸਮੇਂ ਪੂਰੇ ਸਤਰਕ ਰਹਿ ਕਿ ਆਉਣ ਜਾਣ ਵਾਲੇ ਵਹੀਕਲਾਂ ਦੀ ਬਰੀਕੀ ਨਾਲ ਜਾਂਚ ਕਰਨ। ਜੇਕਰ ਉਹਨਾਂ ਨੂੰ ਕੋਈ ਵੀ ਵਿਆਕਤੀ ਸ਼ੱਕੀ ਲੱਗਦਾ ਹੈ ਤਾਂ ਉਹ ਪਾਇਸ ਸਾਫਟਵੇਅਰ ਰਾਂਹੀ ਵਿਆਕਤੀ ਦੀ ਫੋਟੋ ਲੈ ਕੇ ਮੌਕੇ ਪਰ ਹੀ ਉਸਦੇ ਪੁਰਾਣੇ ਕਰਿਮੀਨਲ ਰਿਕਾਰਡ ਬਾਰੇ ਜਾਣਕਾਰੀ ਹਾਸਲ ਕਰਨ।

  ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਿਮੀਨਲ ਰਿਕਾਰਡ ਲਈ ਪਾਇਸ ਨਾਮ ਦਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਸਾਫਟਵੇਅਰ ਵਿੱਚ ਜਦੋਂ ਵੀ ਕਿਸੇ ਵਿਆਕਤੀ ਪਰ ਮੁਕੱਦਮਾ ਦਰਜ ਹੁੰਦਾ ਹੈ ਤਾਂ ਉਸਦਾ ਪੂਰਾ ਰਿਕਾਰਡ, ਬਾਇਓਮੈਟਰਿਕ ਅਤੇ ਉਸਦੀ ਫੋਟੋ ਇਸ ਵਿੱਚ ਅਪਲੋਡ ਕਰ ਦਿੱਤੀ ਜਾਂਦੀ ਹੈ ਤਾਂ ਜੋ ਚੈਕਿੰਗ ਦੌਰਾਨ ਜਦੋਂ ਵੀ ਪੁਲਿਸ ਕ੍ਰਮਚਾਰੀ ਨੂੰ ਕੋਈ ਵਿਆਕਤੀ ਸ਼ੱਕੀ ਲੱਗੇ ਤਾਂ ਉਸਦੀ ਬਾਇਓਮੈਟਰਿਕ ਜਾਂ ਫੋਟੋ ਨਾਲ ਉਸਦੇ ਪਿਛਲੇ ਕਰਿਮੀਨਲ ਰਿਕਾਰਡ ਬਾਰੇ ਤੁਰੰਤ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਹ ਸਾਫਟਵੇਅਰ ਹਰੇਕ ਪੁਲਿਸ ਕ੍ਰਮਚਾਰੀ ਨੂੰ ਮੁਹੱਈਆ ਕਰਾਇਆ ਗਿਆ ਹੈ। ਐਸ.ਐਸ.ਪੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਸੈਕਿੰਡ ਲਾਈਨ ਆਫ ਡਿਫੈਂਸ ਪਰ ਤਰਨ ਤਾਰਨ ਪੁਲਿਸ ਦੇ 350 ਦੇ ਕਰੀਬ ਕ੍ਰਮਚਾਰੀ ਵੱਖ ਵੱਖ ਨਾਕਿਆਂ ਪਰ ਤਾਇਨਾਤ ਕੀਤੇ ਗਏ ਹਨ। ਜੋ ਕਿ 24 ਘੰਟੇ ਹਰੇਕ ਆਉਣ ਜਾਣ ਵਾਲੇ ਵਹੀਕਲ ਦੀ ਬਰੀਕੀ ਨਾਲ ਜਾਂਚ ਕਰਦੇ ਹਨ। ਇਸ ਤੋਂ ਇਲਾਵਾ 15 ਅਗਸਤ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਵੱਖ ਵੱਖ ਥਾਵਾਂ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਮੌਕੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img