More

  ਜਿਲਾ ਕਾਨੂੰਨੀ ਸੇਵਾਂਵਾ ਅੋਥਾਰਟੀ ਜਿਲ੍ਹਾ ਅੰਮ੍ਰਿਤਸਰ ਵਲੋਂ ਕਾਨੂੰਨੀ ਸਹਾਇਤਾ ਦੇ ਕੇ 2 ਸਾਲ ਤੋਂ ਬੰਦ ਨੋਜਵਾਨ ਨੂੰ ਕਰਵਾਇਆ ਗਿਆ ਬਰੀ

  ਤਫਤੀਸ਼ੀ ਅਫਸਰ ਏ.ਅੇਸ.ਆਈ ਸੁਣਵਾਈ ਦੋਰਾਨ ਨਿਕਲਿਆ ਕਾਂਸਟੇਬਲ

  ਅੰਮ੍ਰਿਤਸਰ, 17 ਨਵੰਬਰ (ਇੰਦਰਜੀਤ ਉਦਾਸੀਨ) – ਮਾਣਯੋਗ ਹਰਪ੍ਰੀਤ ਕੋਰ ਰੰਧਾਵਾ ਜਿਲਾ ਅਤੇ ਸੈਸ਼ਨ ਜੱਜ ਕਮ ਚੈਅਰਮੇਨ ਜਿਲਾ ਕਾਨੂੰਨੀ ਸੇਵਾਂਵਾ ਅੋਥਾਰਟੀ ਜਿਲ੍ਹਾ ਅੰਮ੍ਰਿਤਸਰ ਅਤੇ ਮਾਣਯੋਗ ਪੁਸ਼ਪਿੰਦਰ ਸਿੰਘ ਸੀ.ਜੇ.ਅੇਮ ਕੁਮ ਸੇਕਟਰੀ ਜਿਲਾ ਕਾਨੂੰਨੀ ਸੇਵਾਂਵਾ ਅੋਥਾਰਟੀ ਜਿਲ੍ਹਾ ਅੰਮ੍ਰਿਤਸਰ ਵਲੋਂ ਸੈਂਟਰਲ ਜੇਲ ਅੰਮ੍ਰਿਤਸਰ ਵਿਚ ਜੇਲ ਦਾ ਦੋਰਾ ਕਰਨ ਦੇ ਦੋਰਾਨ ਹਵਾਲਾਤੀਆਂ ਦੀਆਂ ਮੁਸ਼ਕਲਾਂ ਜੁਲਾਈ 2021 ਵਿਚ ਸੁਣੀਆ ਅਤੇ ਇਸ ਦੋਰਾਨ ਗੋਬਿੰਦਾ ਉਰਫ ਕਾਲੀ ਪੱੁਤਰ ਮੰਗਤ ਰਾਮ ਵਾਸੀ ਮਕਾਨ ਨੰ: 210, ਪੱਤੀ ਬੱਗੇ ਵਾਲੀ ਵੇਰਕਾ, ਅੰਮ੍ਰਿਤਸਰ ਜਿਸ ਕੋਲੋਂ 260 ਗ੍ਰਾਮ ਨਸ਼ੀਲਾ ਪਾਉਡਰ ਥਾਣਾ ਰਾਮਬਾਗ ਦੀ ਪੁਲਿਸ ਨੇ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 458 ਮਿਤੀ 20.11.2014 ਜੇਰੇ 22 ਐਨ ਡੀ ਪੀ ਐਸ ਐਕਟ, ਥਾਣਾ ਏ.ਡਵੀਜਨ ਜਿਲਾ ਅੰਮ੍ਰਿਤਸਰ ਦਰਜ ਕਰਕੇ ਮੱੁਦਈ/ਤਫਤੀਸ਼ੀ ਅਫਸਰ ਏ.ਐਸ.ਆਈ ਕਵਲਜੀਤ ਸਿੰਘ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਚਲਾਣ ਦਿਤਾ ਸੀ ਅਤੇ ਉਕਤ ਦੋਸ਼ੀ ਸੁਣਵਾਈ ਦੇ ਦੋਰਾਨ ਪੇਸ਼ੀ ਤੋਂ ਗੈਰਹਾਜਰ ਹੋਣ ਕਰਕੇ ਪੀ.ਉ. ਹੋ ਗਿਆ ਸੀ ਜਿਸ ਨੁੰ ਦੁਬਾਰਾ ਤੋਂ ਪੁਲਿਸ ਨੇ ਗ੍ਰਿਫਤਾਰ ਕਰਕੇ ਸੈਂਟਰਲ ਜੇਲ ਅੰਮ੍ਰਿਤਸਰ ਵਿਚ ਭੇਜਿਆ ਸੀ ਜੋ ਲਗਭਗ 2 ਸਾਲ ਤੋਂ ਜੇਲ ਵਿਚ ਬੰਦ ਸੀ ਨੇ ਇੰਸਾਫ ਦੀ ਗੁਹਾਰ ਲਗਾਈ ਸੀ ਤੇ ਬੇਨਤੀ ਕੀਤੀ ਸੀ

  ਜਿਸਤੇ ਮਾਣਯੋਗ ਜੱਜ ਸਾਹਿਬ ਦੀਆਂ ਹਦਾਇਤਾਂ ਤੇ ਸਰਕਾਰੀ ਖਰਚੇ ਤੇ ਜਿਲਾ ਕਾਨੂੰਨੀ ਸੇਵਾਂਵਾ ਅੋਥਾਰਟੀ ਜਿਲ੍ਹਾ ਅੰਮ੍ਰਿਤਸਰ ਵਲੋਂ ਇਹ ਕੇਸ ਸ. ਅਮਨਦੀਪ ਸਿੰਘ ਬਾਜਵਾ ਪੇਨਲ ਵਕੀਲ ਅੰਮ੍ਰਿਤਸਰ ਨੂੰ ਸੋਪਿਆਂ ਗਿਆ ਅਤੇ ਸਰਕਾਰੀ ਖਰਚੇ ਤੇ ਬਿਲਕੁਲ ਮੁਫਤ ਕਾਨੂੰਨੀ ਸੇਵਾਂਵਾ ਉਕਤ ਕੇਸ ਵਿਚ ਦੋਸ਼ੀ ਨੂੰ ਪ੍ਰਦਾਨ ਕਰਵਾ ਕੇ ਕੇਸ ਲੜਿਆ ਗਿਆ ਅਤੇ ਸੁਣਵਾਈ ਦੇ ਦੋਰਾਨ ਜਿਰਾ ਕਰਦੇ ਹੋਏ ਏ.ਐਸ.ਆਈ ਕਵਲਜੀਤ ਸਿੰਘ ਜਿਸਨੇ ਬਤੋਰ ਤਫਤੀਸ਼ੀ ਅਫਸਰ ਤਫਤੀਸ਼ ਕੀਤੀ ਸੀ, ਦਸਿਆ ਕਿ ਉਹ ਅਡਹਾਕ ਏ.ਅੇਸ.ਆਈ ਹੈ ਜਿਸਤੇ ਮਾਣਯੋਗ ਅਦਾਲਤ ਸ਼੍ਰੀਮਤੀ ਕਮਲ ਵਰਿੰਦਰ ਅਡੀਸ਼ਨਲ ਸ਼ੈਸ਼ਨ ਜੱਜ ਅੰਮ੍ਰਿਤਸਰ ਨੂੰ ਉਕਤ ਤਫਤੀਸ਼ੀ ਅਫਸਰ ਦਾ ਸਾਰਾ ਸਰਵਿਸ ਰਿਕਾਰਡ ਅਦਾਲਤ ਵਿਚ ਮੰਗਾਇਆ ਗਿਆ ਅਤੇ ਰਿਕਾਰਡ ਵੇਖਣ ਤੋਂ ਬਾਅਦ ਪੁਲਿਸ ਦੇ ਉੱਚ ਅਫਸਰਾਂ ਵਲੋਂ ਵੱਡੇ ਵੱਡੇ ਕੀਤੇ ਦਾਅਵਿਆਂ ਦੀ ਪੋਲ ਖੁੱਲ਼ ਗਈ ਕਿਉਕਿ ਉਕਤ ਤਫਤੀਸ਼ੀ ਅਫਸਰ ਏ.ਐਸ.ਆਈ ਕਵਲਜੀਤ ਸਿੰਘ ਸਰਵਿਸ ਰਿਕਾਰਡ ਦੇ ਮੁਤਾਬਕ ਇਕ ਕਾਂਸਟੇਬਲ ਸੀ ਅਤੇ ਅਦਾਲਤ ਵਿਚ ਗਵਾਈ ਦੇਣ ਵਕਤ ਵੀ ਉਹ ਬਤੋਰ ਕਾਸਟੇਬਲ ਕੰਮ ਕਰ ਰਿਹਾ ਸੀ ਪਰ ਅਡਹਾਕ ਬੇਸ ਤੇ ਉਸਨੂੰ ਹਵਲਦਾਰ ਅਤੇ ਉਸ ਤੋਂ ਬਾਅਦ ਉਸਨੂੰ ਏ.ਐਸ.ਆਈ ਬਣਾਉਣਾ ਅਤੇ ਉਸ ਤੋਂ ਬਾਅਦ ਐਨ.ਡੀ.ਪੀ.ਐਸ ਐਕਟ ਵਰਗੇ ਸੰਗੀਨ ਜੂਰਮਾ ਵਿਚ ਤਫਤੀਸ਼ ਸੋਪਣਾ ਆਪਣੇ ਆਪ ਵਿਚ ਹੀ ਬਹੂਤ ਵੱਡਾ ਸਵਾਲ ਖੜਾ ਕਰਦੇ ਹਨ ਜਿਸਦਾ ਜਵਾਬ ਸ਼ਾਇਦ ਨਾ ਤਾਂ ਥਾਣਾ ਮੁੱਖੀ ਅਤੇ ਨਾ ਹੀ ਜਿਲਾ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਕੋਲ ਹੋਵੇਗਾ ਅਤੇ ਐਨ.ਡੀ.ਪੀ.ਐਸ ਐਕਟ ਦੇ ਮੁਤਾਬਕ ਤਫਤੀਸ਼ੀ ਅਫਸਰ ਘਟੋ ਘੱਟ ਰੇਗੁਲਰ ਏ.ਅੇਸ.ਆਈ ਹੋਣ ਤੇ ਹੀ ਤਫਤੀਸ਼ ਕਰ ਸਕਦਾ ਹੈ । ਇਸ ਤੋਂ ਇਲਾਵਾ ਗਵਾਂਈਆਂ ਵਿਚ ਕਾਫੀ ਅੰਤਰ ਪਾਏ ਜਾਣ ਕਰਕੇ ਮਾਣਯੋਗ ਅਦਾਲਤ ਵਲੋਂ ਪੇਨਲ ਵਕੀਲ ਵਲੋਂ ਜੋਰਦਾਰ ਬਹਿਸ ਕਰਨ ਤੋਂ ਬਾਅਦ ਦੋਸ਼ੀ ਨੂੰ ਬਰੀ ਕਰ ਦਿਤਾ ਗਿਆ ਅਤੇ ਇੰਨਸਾਫ ਕੀਤਾ ਗਿਆ ਅਤੇ ਇਸ ਤਰਾਂ ਲਗਭਗ 2 ਸਾਲ ਬਾਅਦ ਦੋਸ਼ੀ ਦੀ ਘਰ ਵਾਪਸੀ ਹੋਈ ਹੈ ਅਤੇ ਦੋਸ਼ੀ ਨੇ ਜਿਲਾ ਕਾਨੂੰਨੀ ਸੇਵਾਂਵਾ ਅੋਥਾਰਟੀ ਜਿਲ੍ਹਾ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਹੈ । ਬਰੀ ਹੋਣ ਤੋਂ ਬਾਅਦ ਦੋਸ਼ੀ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img