28 C
Amritsar
Monday, May 29, 2023

ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਸੱਚਰ ਨੇ ਵੰਡੇ ਮੁਫ਼ਤ ਮਾਸਕ

Must read

ਅੰਮ੍ਰਿਤਸਰ , 22 ਮਈ (ਰਛਪਾਲ ਸਿੰਘ)  -ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਓਹਨਾਂ ਦੀ ਯਾਦ’ਚ ਮੁਫ਼ਤ ਮਾਸਕ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸਦੇ ਤਹਿਤ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਕੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਆਪਣੇ ਕੁੱਝ ਸਾਥੀਆਂ ਸਮੇਤ ਜਿਲਾ ਦਿਹਾਤੀ ਕਾਂਗਰਸ ਦੇ ਦਫਤਰ ਤੇ ਬਾਹਰ ਮੇਨ ਸੜਕ ਤੇ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡੇ ਤੇ ਇਸਦੀ ਅਹਿਮੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ , ਗਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਵਾਂਗ ਦੀ ਤਰਾਂ ਇਸ ਮਹਾਮਾਰੀ ਨਾਲ ਲੜਨ ਵਿੱਚ ਵੀ ਅਸਫਲ ਸਾਬਿਤ ਹੋਈ ਹੈ ।

ਕਿੰਨੇ ਲੋਕ ਇਸ ਮਹਾਮਾਰੀ ਦੀ ਭੇਟ ਚੜ ਹਏ ਪਰ ਇਸ ਸਰਕਾਰ ਨੇ ਬੀਤੇ ਤੋਂ ਕੁੱਝ ਵੀ ਸਬਕ ਨਾਂ ਸਿੱਖਿਆ ਤੇ ਇਹ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਗਿਆ ਕੇਂਦਰ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਪੂਰੀ ਤਰਾਂ ਵੈਕਸੀਨ ਲਗਾਉਣ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈ ਪਰ ਪੰਜਾਬ ਸੂਬੇ ਦੀ ਸਰਕਾਰ , ਸਮਾਜ ਸੇਵੀ ਜਥੇਬੰਦੀਆਂ , ਦਾਨੀ ਸੱਜਣਾਂ ਤੇ ਸਾਡੇ ਨੌਜਵਾਨਾਂ ਦੀ ਮਿਹਨਤ ਸਦਕਾ ਕੁੱਝ ਨਿਜਾਤ ਮਿਲੀ , ਮੋਦੀ ਸਰਕਾਰ ਦਾ ਗ਼ੈਰ ਭਾਜਪਾ ਸਰਕਾਰਾਂ ਨਾਲ ਮਤਰੇਈ ਮਾਂ ਵਾਲੇ ਸਲੂਕ ਦੀ ਨਿੰਦਾ ਕਰਦਿਆਂ ਸੱਚਰ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਮਹਾਮਾਰੀ ਨਾਲ ਦੇਸ਼ ਦੀ ਆਰਥਿਕਤਾ ਲੜਖੜਾਈ ਹੈ ਉਸਨੂੰ ਦੇਸ਼ ਦਾ ਕਿਸਾਨ ਬੱਝ ਭੰਨਵੀਂ ਮਿਹਨਤ ਨਾਲ ਇਕ ਲੀਹਾਂ ਤੇ ਲਿਆਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕੇ ਇਸ ਮੋਕੇ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ , ਵਾਈਸ ਪ੍ਰਧਾਨ ਰਵਿੰਦਰ ਪਾਲ ਸਿੰਘ ਗਿੱਲ, ਸੁੱਖ ਚੈਨ ਸਿੰਘ ਭੰਗਵਾਂ ,ਸੁੱਖਪਾਲ ਸਿੰਘ ਗਿੱਲ ਹਦੈਤਪੁਰ ,ਜਗਦੇਵ ਸਿੰਘ ਸਰਪੰਚ ਬੱਗਾ , ਅੰਗਰੇਜ਼ ਸਿੰਘ ਸਰਪੰਚ ਖੈੜੇ, ਕੁਲਵਿੰਦਰ ਸਿੰਘ ਸਰਪੰਚ ਸਿਧਵਾਂ , ਅਵਤਾਰ ਸਿੰਘ ਸਰਪੰਚ ਮਜਵਿੰਡ ਵੀ ਹਾਜ਼ਰ ਸਨ ।

- Advertisement -spot_img

More articles

- Advertisement -spot_img

Latest article