ਜਾਰਜੀਆ ਵਿਚ ਇਕ ਲੱਖ ਤੋਂ ਵਧ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਢੇ

99

ਸੈਕਰਾਮੈਂਟੋ, 23 ਜੂਨ (ਬੁਲੰਦ ਆਵਾਜ ਬਿਊਰੋ) – ਜਾਰਜੀਆ ਦੇ ਰਿਪਬਲੀਕਨ ਸਕੱਤਰ ਬਰਾਡ ਰਾਫਨਸਪਰਜਰ ਨੇ ਜਾਰਜੀਆ ਦੀ ਵੋਟਰ ਸੂਚੀ ਵਿਚੋਂ 1,01,789 ਵੋਟਰਾਂ ਦੇ ਨਾਂ ਕੱਟ ਦੇਣ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਹੈ ਕਿ ”ਚੋਣਾਂ ਦੀ ਨਿਰਪੱਖਤਾ ਬਣਾਈ ਰਖਣ ਲਈ ਵੋਟਰ ਸੂਚੀ ਵਿਚ ਸੁਧਾਈ ਹੋਣੀ ਜਰੂਰੀ ਹੈ। ਅਯੋਗ ਵੋਟਰਾਂ ਨੂੰ ਵੋਟਰ ਸੂਚੀਆਂ ਵਿਚ ਸ਼ਾਮਿਲ ਕਰਨ ਦਾ ਕੋਈ ਵੀ ਕਾਨੂੰਨੀ ਕਾਰਨ ਮੌਜੂਦ ਨਹੀਂ ਹੈ। ਇਸ ਲਈ ਅਯੋਗ ਵੋਟਰਾਂ ਦੇ ਨਾਂ ਸੂਚੀ ਵਿਚੋਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ।” ਜੋਅ ਬਾਇਡਨ ਦੀ ਰਾਸ਼ਟਰਪਤੀ ਵਜੋਂ ਜਿੱਤ ਉਪਰੰਤ ਰਿਪਬਲੀਕਨ ਦੀ ਸੱਤਾ ਵਾਲੇ ਰਾਜਾਂ ਵੱਲੋਂ ਨਵੀਆਂ ਵੋਟਿੰਗ ਪਾਬੰਦੀਆਂ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਰਮਿਆਨ ਜਾਰਜੀਆ ਪਹਿਲਾ ਰਾਜ ਹੈ ਜਿਸ ਨੇ ਨਵੀਆਂ ਵੋਟਿੰਗ ਪਾਬੰਦੀਆਂ ਲਾਗੂ ਕੀਤੀਆਂ ਹਨ।

Italian Trulli

ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਉਲਟਾਉਣ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੱਦਦ ਕਰਨ ਤੋਂ ਇਨਕਾਰ ਕਰਨ ਕਾਰਨ ਰਾਫਨਸਪਰਜਰ ਦੀ ਜਾਰਜੀਆ ਦੇ ਰਿਪਬਲੀਕਨ ਸੰਸਦ ਮੈਂਬਰਾਂ ਦੀ ਇਸ ਮਹੀਨੇ ਦੇ ਸ਼ੁਰੂ ਵਿਚ ਹੋਈ ਕਨਵੈਨਸ਼ਨ ਵਿਚ ਸਖਤ ਅਲੋਚਨਾ ਕੀਤੀ ਗਈ ਸੀ। ਰਾਫਨਸਪਰਜਰ ਤੇ ਉਸ ਦੇ ਪਰਿਵਾਰ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।