Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

Breaking News :

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

ਪੱਤਰਕਾਰ ਦੀ ਕੁੱਟਮਾਰ: ਦੋ ਥਾਣੇਦਾਰ ਮੁਅੱਤਲ, ਨਿਆਂਇਕ ਜਾਂਚ ਦੇ ਹੁਕਮ

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਵਿਦਿਆਰਥੀਆਂ ਤੋਂ ਲੈ ਸਕਣਗੇ ਨੂੰ 70% ਫੀਸ

ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ

June 2, 2020

ਜਾਣੋ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ ਇਸ 21 ਦਿਨ ਦੇ ਲਾਕ ਡਾਊਨ ਦੋਰਾਨ….

ਨਵੀਂ ਦਿੱਲੀ— ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ ਨੂੰ 21 ਦਿਨਾਂ ਲਈ ਲਾਕ ਡਾਊਨ ਕੀਤਾ ਜਾ

ਰਿਹਾ ਹੈ। ਇਸ ਖਤਰਨਾਕ ਵਾਇਰਸ ਵਿਰੁੱਧ ਸਭ ਤੋਂ ਅਹਿਮ ਹਥਿਆਰ ਸਮਾਜਿਕ ਦੂਰੀ ਨੂੰ ਸਖਤ ਤਰੀਕੇ ਨਾਲ ਲਾਗੂ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਅਜਿਹੇ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ 21 ਦਿਨਾਂ ਦੌਰਾਨ

ਕਿਹੜੀਆਂ ਸੇਵਾਵਾਂ ਚਾਲੂ ਰਹਿਣਗੀਆਂ ਅਤੇ ਕੀ ਬੰਦ ਰਹੇਗਾ।

ਕੀ ਰਹੇਗਾ ਖੁੱਲ੍ਹਿਆ—

21 ਦਿਨ ਦੇਸ਼ ਪੂਰੀ ਤਰ੍ਹਾਂ ਬੰਦ ਹੈ, ਹਸਪਤਾਲ, ਡਿਸਪੈਂਸਰੀ, ਕਲੀਨਿਕ, ਨਰਸਿੰਗ ਹੋਮ ਖੁੱਲ੍ਹੇ ਰਹਿਣਗੇ। ਪ੍ਰਾਈਵੇਟ ਗੱਡੀਆਂ ਦੇ ਸੰਚਾਲਨ ਦੀ ਇਜਾਜ਼ਤ ਵੀ ਬੇਹੱਦ ਜ਼ਰੂਰੀ ਹਾਲਾਤ ‘ਚ ਹੋਵੇਗੀ। ਲੋਕਾਂ ਨੂੰ ਸਿਰਫ ਜ਼ਰੂਰਤ ਲਈ ਰਾਸ਼ਨ,

ਦਵਾਈਆਂ, ਦੁੱਧ ਅਤੇ ਸਬਜ਼ੀਆਂ ਖਰੀਦਣ ਜਾਣ ਲਈ ਇਜਾਜ਼ਤ ਹੋਵੇਗੀ, ਉਹ ਵੀ ਸਮਾਜਿਕ ਦੂਰੀ ਬਣਾ ਕੇ। ਇਨ੍ਹਾਂ ਨੂੰ ਕੁਝ ਹੀ ਸਮਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਿਨ੍ਹਾਂ ਦਫਤਰਾਂ ਵਿਚ ਕੰਮ ਹੋਵੇਗਾ, ਉੱਥੇ ਬਚਾਅ ਦੇ ਕਦਮ ਜ਼ਰੂਰੀ ਹਨ।

ਜ਼ਿਆਦਾਤਰ ਦਫਤਰਾਂ ਨੂੰ ਘਰਾਂ ਤੋਂ ਕੰਮ ਕਰਨ ਦਾ ਨਿਰਦੇਸ਼ ਹੈ। ਦਵਾਈਆਂ, ਮੈਡੀਕਲ ਉਪਕਰਣ ਦੀ ਈ-ਕਾਮਰਸ ਜ਼ਰੀਏ ਡਿਲਵਰੀ ਜਾਰੀ ਰਹੇਗੀ। ਐਂਬੂਲੈਂਸ ਸੇਵਾ ਵੀ ਜਾਰੀ ਰਹੇਗੀ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਮੈਡੀਕਲ ਕਰਮਚਾਰੀਆਂ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹਸਪਤਾਲ ਦੇ ਸਟਾਫ ਨੂੰ ਟ੍ਰੈਵਲ ਦੀ ਇਜਾਜ਼ਤ ਹੋਵੇਗੀ।

ਬੈਂਕ, ਬੀਮਾ ਦਫਤਰ, ਏ. ਟੀ. ਐੱਮ. ਖੁੱਲ੍ਹੇ ਰਹਿਣਗੇ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਕੰਮ ਕਰਦੀ ਰਹੇਗੀ। ਇੰਟਰਨੈੱਟ ਸੇਵਾਵਾਂ, ਬਰਾਂਡਕਾਸਟਿੰਗ ਅਤੇ ਕੇਬਲ, ਆਈ. ਟੀ. ਸੇਵਾਵਾਂ ‘ਚ ਕੰਮ ਹੁੰਦਾ ਰਹੇਗਾ ਪਰ ਜਿੰਨਾ ਹੋ ਸਕੇ ਵਰਕ

ਫਾਰਮ ਹੋਮ ਕਰਨਾ ਹੋਵੇਗਾ।

ਕੀ ਹੈ ਪੂਰੀ ਤਰ੍ਹਾਂ ਬੰਦ—

ਸਾਰੀਆਂ ਫੈਕਟਰੀਆਂ, ਵਰਕਸ਼ਾਪ, ਸਰਕਾਰੀ ਅਤੇ ਨਿੱਜੀ ਦਫਤਰ, ਗੋਦਾਮ, ਹਫਤੇ ‘ਚ ਲੱਗਣ ਵਾਲੀ ਮਾਰਕੀਟ ਬੰਦ ਰਹੇਗੀ। ਇਸ ਤੋਂ ਇਲਾਵਾ ਸਾਰੇ ਤਰੀਕੇ ਦੇ ਜਨਤਕ ਟਰਾਂਸਪੋਰਟ ਬੰਦ ਹੋਣਗੇ। ਬੱਸ ਜਾਂ ਟਰੇਨ ਸੇਵਾਵਾਂ ਨਹੀਂ

ਚੱਲਣਗੀਆਂ। ਕਮਰਸ਼ਲ ਅਤੇ ਪ੍ਰਾਈਵੇਟ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਨਤਕ ਥਾਵਾਂ ਜਿਵੇਂ ਮਾਲ, ਜਿਮ, ਸਪਾ, ਸਪੋਰਟਸ ਕਲੱਬ ਬੰਦ ਰਹਿਣਗੇ। ਸਾਰੇ ਰੈਸਟੋਰੈਂਟ, ਦੁਕਾਨਾਂ ਬੰਦ ਰਹਿਣਗੀਆਂ। ਸਿੱਖਿਆ ਸੰਸਥਾਵਾਂ,

ਟ੍ਰੇਨਿੰਗ, ਰਿਸਰਚ, ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਧਾਰਮਿਕ ਅਤੇ ਪੂਜਾ ਵਾਲੀਆਂ ਥਾਵਾਂ ਬੰਦ ਰਹਿਣਗੇ। ਕਿਸੇ ਵੀ ਧਾਰਮਿਕ ਆਯੋਜਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਅੰਤਮ ਸੰਸਕਾਰ ਦੀ ਸਥਿਤੀ ‘ਚ 20 ਤੋਂ ਵਧ

ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਕਿੱਥੇ-ਕਿੱਥੇ ਹੁੰਦਾ ਰਹੇਗਾ ਕੰਮ—

ਰੱਖਿਆ, ਕੇਂਦਰੀ ਹਥਿਆਰਬੰਦ ਪੁਲਸ ਫੋਰਸ, ਖਜ਼ਾਨਾ, ਬਿਜਲੀ ਉਤਪਾਦਨ, ਆਫਤ ਪ੍ਰਬੰਧਨ ਅਤੇ ਸੰਚਾਰ ਇਕਾਈ, ਡਾਕਘਰ, ਨੈਸ਼ਨਲ ਇਨਫੌਰਮੈਟਿਕਸ ਸੈਂਟਰ, ਪੂਰਵ ਅਨੁਮਾਨ ਏਜੰਸੀਆਂ ਖੁੱਲ੍ਹੀਆਂ ਰਹਿਣਗੀਆਂ। ਪੁਲਸ, ਹੋਮ

ਗਾਰਡ, ਸਿਵਿਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਜੇਲ, ਜ਼ਿਲਾ ਪ੍ਰਸ਼ਾਸਨ ‘ਚ ਕੰਮ ਹੁੰਦਾ ਰਹੇਗਾ।

0 Reviews

Write a Review

Advertisements

bulandhadmin

Read Previous

ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ….

Read Next

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਚੋਰੀ ਦੇ ਸਮਾਨ ਸਮੇਤ 3 ਦੋਸ਼ੀ ਗ੍ਰਿਫਤਾਰ….

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: