ਜਾਣੋ! ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਨਵਜੋਤ ਸਿੱਧੂ ਸਮੇਤ ਚਾਰ ਸਹਿ ਪ੍ਰਧਾਨਾਂ ਦਾ ਸਿਆਸੀ ਜੀਵਨ

ਜਾਣੋ! ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਨਵਜੋਤ ਸਿੱਧੂ ਸਮੇਤ ਚਾਰ ਸਹਿ ਪ੍ਰਧਾਨਾਂ ਦਾ ਸਿਆਸੀ ਜੀਵਨ

ਅੰਮ੍ਰਿਤਸਰ, 19 ਜੁਲਾਈ (ਗਗਨ) – ਨਵਜੋਤ ਸਿੱਧੂ ਪਹਿਲੀ ਵਾਰ ਅੰਮ੍ਰਿਤਸਰ ਤੋਂ 2004 ਵਿਚ ਲੋਕ ਸਭਾ ਮੈਂਬਰ ਵਜੋਂ ਚੁਣੇ ਗਏ ਇਸ ਤੋਂ ਬਾਅਦ 2006 ਵਿਚ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ‘ਤੇ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। ਫਿਰ 2007 ਵਿਚ ਅੰਮ੍ਰਿਤਸਰ ਤੋਂ ਹੀ ਲੋਕ ਸਭਾ ਉਪ ਚੋਣਾਂ ਵਿਚ ਪੁੱਜੇ। 2009 ਵਿਚ ਅੰਮ੍ਰਿਤਸਰ ਤੋਂ ਤੀਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ। 2016 ਵਿਚ ਭਾਜਪਾ ਤੋਂ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ। ਜੁਲਾਈ 2016 ਵਿਚ ਸਿੱਧੂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਜਨਵਰੀ 2017 ‘ਚ ਕਾਂਗਰਸ ਵਿਚ ਸਿੱਧੂ ਸ਼ਾਮਲ ਹੋ ਗਏ। 2017 ਵਿਚ ਅੰਮ੍ਰਿਤਸਰ ਪੂਰਬੀ ਤੋਂ ਕਾਅਗਰਸ ਵਿਧਾਇਕ ਬਣੇ ਤੇ ਆਖਿਰ ਜੂਨ 2019 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗ ਬਦਲੇ ਜਾਣ ‘ਤੇ ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ।

ਸੰਗਤ ਸਿੰਘ ਗਿਲਜੀਆਂ ਪਹਿਲੀ ਵਾਰ 2007 ਵਿਚ ਪੰਜਾਬ ਵਿਧਾਨ ਸਭਾ ਵਜੋਂ ਚੁਣੇ ਗਏ ਤੇ ਇਸ ਤੋਂ ਬਾਅਦ 2012 ਤੇ 2017 ਵਿਚ ਹੁਸ਼ਿਆਰਪੁਰ ਤੋਂ ਉੜਮੁੜ ਸੀਟ ਤੋਂ ਵਿਧਾਇਕ ਵਜੋਂ ਚੁਣੇ ਗਏ।

ਕੁਲਜੀਤ ਸਿੰਘ ਨਾਗਰਾ ਨੂੰ ਉਨ੍ਹਾਂ ਦੀ ਵਫਾਦਾਰੀ ਤੇ ਹਾਈਕਮਾਨ ਦੇ ਨੇੜੇ ਹੋਣ ਦਾ ਫਾਇਦਾ ਮਿਲਿਆ ਹੈ। ਨਾਗਰਾ ਇਕੋ ਇਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਰਾਜਨੀਤਕ ਆਧਾਰ ਨਹੀਂ ਹੈ। ਉਹ 2012 ਤੇ 2017 ਵਿਚ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਬਣੇ। ਹਾਲ ਦੀ ਘੜੀ ਨਾਗਰਾ ਏ. ਆਈ. ਸੀ. ਸੀ. ਦੇ ਸਕੱਤਰ ਸਨ। ਇਸ ਤੋਂ ਇਲਾਵਾ ਯੂਥ ਕਾਂਗਰਸ ਤੋਂ ਲੈ ਕੇ ਪ੍ਰਦੇਸ਼ ਕਾਂਗਰਸ ਵਿਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ।

ਪਵਨ ਗੋਇਲ ਫਰੀਦਕੋਟ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਗਾਏ ਗਏ ਸਨ। ਪਵਨ ਗੋਇਲ ਪੰਜਾਬ ਦੇ ਸਾਬਕਾ ਖੁਰਾਕ ਮੰਤਰੀ ਭਗਵਾਨ ਦਾਸ ਗੋਇਲ ਦੇ ਬੇਟੇ ਹਨ।

ਸੁਖਵਿੰਦਰ ਸਿੰਘ ਡੈਨੀ ਨੂੰ ਦਲਿਤ ਵਰਗ ਤੋਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। 2005 ਤੋਂ 2014 ਤੱਕ ਯੂਥ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਨੇ 2009 ਵਿਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਪਹਿਲੀ ਵਾਰ ਚੋਣ ਲੜੀ ਪਰ ਜਿੱਤ ਨਾ ਸਕੇ। ਇਸ ਤੋਂ ਬਾਅਦ 2017 ਵਿਚ ਡੈਨੀ ਜੰਡਿਆਲਾ ਤੋਂ ਪਹਿਲੀ ਵਾਰ ਵਿਧਾਇਕ ਵਜੋਂ ਚੁਣੇ ਗਏ।

Bulandh-Awaaz

Website: