28 C
Amritsar
Monday, May 29, 2023

ਜਾਗਦੀ ਜ਼ਮੀਰ ਵਾਲਾ ਅਦਾਕਾਰ ਨਸੀਰੂਦੀਨ ਸ਼ਾਹ

Must read

ਨਸੀਰੂਦੀਨ ਸ਼ਾਹ ਇਕ ਐਸਾ ਅਦਾਕਾਰ ਹੈ ਜਿਸ ਨੇ ਨਾ ਸਿਰਫ਼ ਅਦਾਕਾਰੀ ਵਿਚ ਆਪਣੇ ਫ਼ਨ ਦਾ ਲੋਹਾ ਮਨਵਾਇਆ ਹੈ । ਬਲਕਿ ਉਸ ਨੇ ਸਾਬਿਤ ਕਰ ਦਿੱਤਾ ਹੈ ਉਹ ਇਕ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ।

ਜੀ ਹਾਂ ਤੁਹਾਨੂੰ ਆਪਣੇ ਆਲੇ – ਦੁਆਲੇ ਬੜੇ ਲੋਕ ਘੁੰਮਦੇ ਨਜ਼ਰ ਆਉਂਦੇ ਹਨ ਲੇਕਿਨ ਉਹ ਕੇਵਲ ਤੁਰਦੀਆਂ ਫਿਰਦੀਆਂ ਲਾਸ਼ਾਂ ਹੁੰਦੀਆਂ ਹਨ । ਸੱਚ ਬੋਲਣ ਵੇਲੇ ਇਨ੍ਹਾਂ ਦੀ ਜੀਭ ਸੜ ਜਾਂਦੀ ਹੈ ”।

ਬਾਲੀਵੁੱਡ ਵਿਚ ਬਥੇਰੇ ਖਾਨ ਹਨ । ਜੋ ਕਿ ਨਾਮ ਦੇ ਹੀ ਖਾਨ ਹਨ , ਅਸਲੀ ਜ਼ਿੰਦਗੀ ਵਿਚ ਇਹ ਚੂਹੇ ਹਨ । ਕਦੇ ਇਨ੍ਹਾਂ ਨੇ ਭਾਰਤ ਵਿਚ ਘੱਟ ਗਿਣਤੀਆਂ ਤੇ ਹੁੰਦੇ ਜ਼ਬਰ ਦੀ ਗੱਲ ਨਹੀਂ ਕੀਤੀ । ਇਹ ਰਾਸ਼ਟਰਵਾਦ ਵਿਚ ਐਨਾਂ ਗਰਕ ਗਏ ਹਨ ਕਿ ਇਨ੍ਹਾਂ ਦਾ ਦੀਨ ਇਮਾਨ ਕੇਵਲ ਪੈਸਾ ਹੈ । ਜਦਕਿ ਫਿਲਮੀ ਪਰਦੇ ਤੇ ਇਹ ਇੰਜ ਵਿਖਾਈ ਦਿੰਦੇ ਹਨ ਜਿਵੇਂ ਇਹ ਇਨਸਾਨੀਅਤ ਦੇ ਠੇਕੇਦਾਰ ਹਨ । ਨਸੀਰੂਦੀਨ ਸ਼ਾਹ ਪਹਿਲਾ ਵੀ ਭਾਰਤ ਵਿਚ ਫੈਲੇ ਨਾਜ਼ੀਵਾਦ ਖਿਲਾਫ਼ ਬੋਲ ਕੇ ਆਪਣੇ ਆਪ ਨੂੰ ਜਾਗਦੀ ਜ਼ਮੀਰ ਵਾਲਾ ਸਾਬਿਤ ਕਰ ਚੁੱਕਾ ਹੈ । ਨਸੀਰੂਦੀਨ ਨੇ ਆਪਣੇ ਤਾਜ਼ੇ ਬਿਆਨ ਵਿਚ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ । ਜੇ ਮੈਂ 70 ਸਾਲ ਵਿਚ ਇਹ ਸਾਬਿਤ ਨਹੀਂ ਕਰ ਸਕਦਾ ਮੈਂ ਭਾਰਤ ਦਾ ਸ਼ਹਿਰੀ ਹਾਂ , ਫੇਰ ਮੈਨੂੰ ਨਹੀਂ ਪਤਾ ਮੈਂ ਇਹ ਕਿਵੇਂ ਸਾਬਿਤ ਕਰ ਸਕਦਾ ਹਾਂ ਮੈਂ ਭਾਰਤ ਦਾ ਸ਼ਹਿਰੀ ਹਾਂ । ਮੈਂ ਕਿਸੇ ਤੋਂ ਨਹੀਂ ਡਰਦਾ , ਮੈਂ ਬਹੁਤ ਬੇਚੈਨ ਹਾਂ , ਬਹੁਤ ਗੁੱਸੇ ਵਿਚ ਹਾਂ । ਇਸ ਮੌਕੇ ਨਸੀਰੂਦੀਨ ਸ਼ਾਹ ਨੇ ਅਦਾਕਾਰਾ ਦੀਪਕਾ ਦੀ ਤਾਰੀਫ਼ ਕੀਤੀ , ਅਦਾਕਾਰ ਅਨੁਪਮ ਖੇਰ ਨੂੰ ਵੀ ਖਰੀਆਂ ਸੁਣਾਈਆਂ । ਨਸੀਰੂਦੀਨ ਸ਼ਾਹ ਨੇ ਚੁੱਪ ਲੋਕਾਂ ਤੇ ਟਿੱਪਣੀ ਕਰਦੇ ਕਿਹਾ , ਇਹ ਲੋਕ ਆਖਿਰ ਕਦੋਂ ਤਕ ਚੁੱਪ ਰਹਿਣਗੇ ” ?

ਅੱਜ ਭਾਰਤ ਵਿਚ ਇਹ ਹਾਲ ਹੈ ਜ਼ੁਲਮ ਵੇਖ ਕੇ ਚੁੱਪ ਰਹਿਣ ਵਾਲਾ ਸੱਚਾ ਭਾਰਤੀ ਹੈ । ਅਜਿਹੇ ਵਿਚ ਨਸੀਰੂਦੀਨ ਸ਼ਾਹ ਨੇ ਸੱਚ ਬੋਲ ਕੇ ਬੇਜ਼ਮੀਰਿਆਂ ਨੂੰ ਸ਼ੀਸ਼ਾ ਵਿਖਾਇਆ ਹੈ ”।

ਨਸੀਰੂਦੀਨ ਸ਼ਾਹ ਦੀ ਜ਼ਮੀਰ ਨੂੰ ਕੋਟਿ ਕੋਟਿ ਸਲਾਮ ਹੈ ”।

- Advertisement -spot_img

More articles

- Advertisement -spot_img

Latest article