More

  ਜਾਅਲੀ ਡਰਾਈਵਿੰਗ ਲਾਈਸੈਸ ਤੇ ਆਰ.ਸੀ ਤਿਆਰ ਕਰਨ ਵਾਲੇ ਸਾਬਕਾ ਸਹਾਇਕ RTA ਅਤੇ ਇੱਕ ਸਹਾਇਕ ਕਲਰਕ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

  ਫਰੀਦਕੋਟ, 6 ਦਸੰਬਰ (ਬੁਲੰਦ ਆਵਾਜ ਬਿਊਰੋ) – ਅੱਜ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਆਰਟੀਏ ਸਹਾਇਕ ਗੁਰਨਾਮ ਸਿੰਘ ਅਤੇ ਕਲਰਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਲਾਈਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕਰ ਚੁੱਕੇ ਹਨ ਤੇ ਇਨ੍ਹਾਂ ਤੇ ਤਿੰਨ ਸ਼ਿਕਾਇਤਾਂ ਦਰਜ ਹੋਈਆਂ ਹਨ ਜਿਸ ਦੀ ਜਾਂਚ ਵਿੱਚ ਕਰੀਬ 183 ਹੈਵੀ ਡੀਐਲ ਲਾਇਸੈਂਸਾਂ ਨੂੰ ਇਹ ਦੋਵੇਂ 25 ਤੋ 30 ਹਜਾਰ ਲੈ ਕੇ ਬਣਾਉਂਦੇ ਸਨ ਲਾਇਸੈਂਸ ਅਤੇ 57 ਆਰਸੀਆਂ ਬਿਨਾਂ ਐਨ. ਓ. ਸੀ ਤੇ ਜਾਰੀ ਕੀਤੀਆਂ ਗਈਆਂ ਸਨ । ਇਨ੍ਹਾਂ ਤੇ 17 ਲੱਖ 22 ਹਜਾਰ 795 ਰੁਪਏ ਦਾ ਸਰਕਾਰ ਨੂੰ ਚੂਨਾ ਲਗਾ ਗਏ।

  ਵਿਜੀਲੈਸ ਬਿਊਰੋ ਅਨੁਸਾਰਇਹਨਾਂ ਨੇ 183 ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਉਣ ਨਾਲ 6,36,840 / -ਰੁਪਏ ਅਤੇ 57 ਵਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਕਰਨ ਨਾਲ 10,85,000 / -ਰੁਪਏ ( ਕੁੱਲ 17,22,795 / – ) ਦਾ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਲਰਕ ਅੰਮ੍ਰਿਤ ਪਾਲ ਸਿੰਘ ਸਸਪੈਂਡ ਚੱਲ ਰਿਹਾ ਜਦਕਿ ਗੁਰਨਾਮ ਸਿੰਘ ਖਿਲਾਫ ਫਰੀਦਕੋਟ ਆਰ.ਟੀ.ਏ ਦਫਤਰ ਵਿਚ ਡਿਊਟੀ ਦੌਰਾਨ ਸ਼ਿਕਾਇਤਾਂ ਦਰਜ ਸਨ ਜਦ ਕਿ ਹੁਣ ਇਹ ਮੋਹਾਲੀ ਤਾਇਨਾਤ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img