ਜਾਅਲੀ ਆਰ.ਸੀ ਤੇ ਡਰਾਈਵਿੰਗ ਲਾਇਸੈਸ ਤੇ ਹੋਰ ਕਾਗਜਾਤ ਤਿਆਰ ਕਰਨ ਵਾਲੇ ਆਏ ਪੁਲਿਸ ਅੜਿੱਕੇ
ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਅਤੇ ਏ.ਸੀ.ਪੀ ਸ੍ਰੀ ਪ੍ਰਵੇਸ਼ ਚੌਪੜਾਂ ਦੀਆਂ ਹਦਾਇਤਾਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇ ਭਾਰੀ ਸ਼ਫਲਤਾ ਮਿਲੀ ਜਦ ਥਾਣਾਂ ਗਟ ਹਕੀਮਾਂ ਹੇਠ ਆਂਉਦੇ ਇਲਾਕੇ ਫਤਿਹ ਸਿੰਘ ਕਾਲੋਨੀ ਵਿੱਚ ਜਾਅਲੀ ਆਰ.ਸੀ ਤੇ ਡਰਾਈਵਿੰਗ ਲਾਇਸੈਸ ਤਿਆਰ ਕਰਨ ਵਾਲੇ ਦੋ ਵਿਆਕਤੀਆ ਨੂੰ ਕਾਬੂ ਕਰਕੇ ਉਨਾਂ ਵਲੋ ਇਸ ਲਈ ਵਰਤਿਆ ਜਾਣ ਵਾਲਾ ਸਮਾਨ ਕਬਜੇ ਵਿੱਚ ਲਿਆ ਗਿਆ।
ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆ ਥਾਣਾਂ ਮੁਖੀ ਸ: ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਤਿਹ ਸਿੰਘ ਕਲੋਨੀ ਦੀ ਗਲੀ ਨੰ: 3 ਵਿੱਚ ਕੁਝ ਵਿਆਕਤੀਆ ਵਲੋ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਜਾਅਲੀ ਕਾਗਜਾਤ ਜਿੰਨਾ ਵਿੱਚ ਮੁੱਖ ਤੌਰ ਤੇ ਵਾਹਨਾ ਦੀਆਂ ਆਰ.ਸੀ ਅਤੇ ਡਰਾਈਵੰਗ ਲਾਇਸੈਸ ਸ਼ਾਮਿਲ ਹਨ ,ਤਿਆਰ ਕਰਕੇ ਸਰਕਾਰ ਅਤੇ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਤੇ ਕਾਰਵਾਈ ਕਰਦਿਆ ਜਦ ਐਸ.ਆਈ ਵਿਜੈ ਕੁਮਾਰ ਨੇ ਕਾਰਵਾਈ ਕਰਦਿਆ ਛਾਪੇਮਾਰੀ ਕੀਤੀ ਤਾਂ ਇਸ ਕੰਮ ਨੂੰ ਅੰਜਾਮ ਦੇ ਰਹੇ ਦੋ ਵਿਆਕਤੀਆਂ ਧਰਮਵੀਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕ੍ਰਿਸ਼ਾਨ ਨਗਰ ਅਤੇ ਜਸਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ਵਿੱਚੋ ਇਕ ਕੰਪਿਊਟਰ, ਸੀ.ਪੀ.ਯੂ, ਪ੍ਰਿੰਟਰ,ਸੀਰੀਅਲ ਬਾਈਡਿੰਗ, 170 ਕਾਰਡ , ਸਿੱਮ ਆਦਿ ਬਰਾਮਦ ਕਰਕੇ ਥਾਣਾਂ ਗੇਟ ਹਕੀਮਾਂ ਵਿਖੇ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਜਿੰਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।