ਅੰਮ੍ਰਿਤਸਰ ,19 ਮਈ (ਰਛਪਾਲ ਸਿੰਘ) -ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਕੁਮਾਰ ਸ਼ਰਮਾ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ.ਪਰਮਜੀਤ ਸਿੰਘ ਵੱਲੋਂ ਮੰਗਲਵਾਰ ਨੂੰ ਨਵ -ਨਿਯੁਕਤ ਬੀ.ਪੀ.ਈ.ਓ ਸਹਿਬਾਨ ਅਤੇ ਬਾਕੀ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਨਾਲ ਮੀਟਿੰਗ ਕੀਤੀ ਗਈ।ਇਸ ਦੌਰਾਨ ਉਹਨਾਂ ਸਮੂਹ ਨਵ-ਨਿਯੁਕਤ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਆਪਣੇ ਬਲਾਕ ਨੂੰ ਹਰੇਕ ਪੱਖ ਤੋਂ ਬਿਹਤਰੀਨ ਬਣਾਉਣ ਲਈ ਪ੍ਰੇਰਿਤ ਕੀਤਾ।ਇਸਦੇ ਨਾਲ ਹੀ ਉਹਨਾਂ ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਟੀਮ ਨੂੰ ਸਮੂਹ ਸਕੂਲਾਂ ਦੀ ਵਿਜ਼ਿਟ ਕਰਨ ਅਤੇ ਸਮਾਰਟ ਸਕੂਲਾਂ ਦੇ ਕੰਮ ਤੇਜ਼ੀ ਨਾਲ ਕਰਵਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾਵੇ ਅਤੇ ਉਹਨਾਂ ਨੂੰ ਰੋਜ਼ਾਨਾ ਹੋਮ ਵਰਕ ਭੇਜਿਆ ਜਾਵੇ। ਉਨ੍ਹਾਂ ਗ੍ਰਾਂਟਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਦੇ ਨਾਲ-ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਰਹਿੰਦੇ ਕੰਮ ਸਮੇਂ ਸਿਰ ਪੂਰੇ ਕਰਨ ਲਈ ਹਿਦਾਇਤ ਦਿੱਤੀ ਅਤੇ ਕਿਹਾ ਕਿ ਸਕੂਲਾਂ ਨੂੰ ਰੈਗੂਲਰ ਚੈੱਕ ਕੀਤਾ ਜਾਵੇ।ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਅੰਦਰ ਕਿਸੇ ਵੀ ਕੰਮ ਵਿਚ ਢਿੱਲ ਮੱਠ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀ.ਐਚ.ਟੀ,ਬੀ.ਐਮ.ਟੀ ਸਹਿਬਾਨ ਆਪਣੇ ਕੰਮ ਵਿਚ ਤੇਜ਼ੀ ਲਿਆਉਣ। ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰੀਮਤੀ ਵੀਰਜੀਤ ਕੌਰ,ਸ਼੍ਰੀਮਤੀ ਪਰਮਜੀਤ ਕੌਰ,ਸ. ਹਰਜਿੰਦਰਪ੍ਰੀਤ ਸਿੰਘ,ਸ੍ਰੀ ਪਾਰਸ ਕੁਮਾਰ,ਸਮਾਰਟ ਸਕੂਲ ਕੋਆਰਡੀਨੇਟਰ ਸ.ਅਮਨਦੀਪ ਸਿੰਘ,ਸ.ਹਰਜੀਤ ਸਿੰਘ,ਸ.ਦਵਿੰਦਰ ਸਿੰਘ,ਹਰਪ੍ਰੀਤ ਸਿੰਘ ਅਤੇ ਮੈਡਮ ਰੀਨਾ ਹਾਜਰ ਸਨ ।