ਜ਼ਮੀਨੀ ਵਿਵਾਦ ਦੇ ਚੱਲਦਿਆਂ ਪੋਤਰੇ ਨੇ ਕੀਤਾ ਆਪਣੇ ਦਾਦੇ ਦਾ ਕਤਲ

ਜ਼ਮੀਨੀ ਵਿਵਾਦ ਦੇ ਚੱਲਦਿਆਂ ਪੋਤਰੇ ਨੇ ਕੀਤਾ ਆਪਣੇ ਦਾਦੇ ਦਾ ਕਤਲ

ਅੰਮ੍ਰਿਤਸਰ, 25 ਜੂਨ (ਗਗਨ) – ਅੰਮ੍ਰਿਤਸਰ ਦੇ ਸਰਹੱਦੀ ਕਸਬਾ ਚਮਿਆਰੀ ‘ਚ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦਿਆਂ ਪੋਤਰੇ ਵੱਲੋਂ ਆਪਣੇ ਬਜ਼ੁਰਗ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਦੂਸਰੇ ਪੋਤਰੇ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਮੇਰੇ ਚਾਚੇ ਦੇ ਪੁੱਤ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ।

ਉਕਤ ਅਨੁਸਾਰ ਪਾਣੀ ਦੀ ਵਾਰੀ ਨੂੰ ਲੈ ਕੇ ਕੱਲ੍ਹ ਦੋਵਾਂ ਧਿਰਾਂ ਵਿਚ ਹੋਏ ਆਪਸੀ ਤਕਰਾਰ ਪਿੱਛੋਂ ਸੰਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਆਪਣੇ ਬਜ਼ੁਰਗ ਦਾਦੇ ਅਜੈਬ ਸਿੰਘ ‘ਤੇ ਕਹੀ ਦਾ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Bulandh-Awaaz

Website: