ਜਸਟ ਸੇਵਾ ਸੁਸਾਇਟੀ ਵਲੋਂ ਸਕੂਲ ਵਿਖੇ ਪੌਦਾ ਲਗਾ ਕੇ ਕੀਤੀ ਗਈ ਵਣਮਹਾਂਉਤਸਵ ਦੀ ਸ਼ੁਰੂਆਤ

56

ਅੰਮ੍ਰਿਤਸਰ, 11 ਜੁਲਾਈ (ਗਗਨ) – ਵਾਤਾਵਰਨ ਅਤੇ ਸਮਾਜ ਦੀ ਭਲਾਈ ਲਈ ਮੋਹਰੀ ਰੋਲ ਅਦਾ ਕਰਨ ਵਾਲੀ ਸਮਾਜ ਸੇਵੀ ਸੰਸਥਾ ਜਸਟ ਸੇਵਾ ਸੁਸਾਇਟੀ ਵਲੋਂ ਵਣਮਹਾਂਉਤਸਵ ਮਨਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਵਿਖੇ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਸਕੂਲ ਕੰਪਲੈਕਸ ਵਿਖੇ ਪੌਦਾ ਲਗਾ ਕੇ ਉਤਸਵ ਦੀ ਸ਼ੁਰੂਆਤ ਕੀਤੀ ਗਈ।
ਇਸ ਸਮਾਗਮ ਵਿੱਚ ਸਮਾਜ ਸੇਵਾ ਲਈ ਮੋਹਰੀ ਰੋਲ ਅਦਾ ਕਰ ਰਹੇ ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਲੋਂ ਹਾਜਰੀ ਭਰਦਿਆਂ ਜਿਥੇ ਸਮਾਜ ਸੇਵਾ ਕਰ ਰਹੇ ਵਲੰਟੀਅਰ ਅਤੇ ਛੁੱਟੀ ਵਾਲੇ ਦਿਨ ਸਕੂਲ ਪੁੱਜੇ ਸਮੂਹ ਸਟਾਫ ਦਾ ਮਨੋਬਲ ਵਧਾਇਆ ਉਥੇ ਆਪਣੇ ਸੰਬੋਧਨ ਵਿੱਚ ਅੱਜ ਦੇ ਅਜੋਕੇ ਸਮੇਂ ਵਿੱਚ ਵਧ ਰਹੀ ਗਲੋਬਲ ਵਾਰਮਿੰਗ ਦੇ ਚਲਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੀਮਤੀ ਰੇਖਾ ਮਹਾਜਨ, ਪ੍ਰਿੰਸੀਪਲ ਸੁਦਰਸ਼ਨ ਕੁਮਾਰ, ਨਿਸ਼ਾਨ ਸਿੰਘ, ਹਰਚੰਦ ਸਿੰਘ, ਬਾਬਾ ਗੁਰਮੀਤ ਸਿੰਘ, ਰੂਪ ਕਮਲ, ਰਾਜੂ ਜੈਂਟੀ, ਰਿਸ਼ੀ ਧਵਨ ਵਲੋਂ ਸਕੂਲ ਕੰਪਲੈਕਸ ਵਿੱਚ 70 ਤੋਂ ਵਧ ਪੌਦੇ ਲਗਾਏ ਗਏ।

Italian Trulli