ਜਲ ਸਰੋਤ ਵਿਭਾਗ ਦੇ ਮੁਲਾਜਮਾਂ ਦਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

43

ਛੇਵਾਂ ਤਨਖਾਹ ਕਮਿਸ਼ਨ ਲੈਣ ਤੋਂ ਕੀਤਾ ਇਨਕਾਰ

Italian Trulli

ਅੰਮ੍ਰਿਤਸਰ, 24 ਜੂਨ (ਗਗਨ) – ਪੰਜਾਬ ਸਰਕਾਰ ਵੱਲੋ ਐਲਾਨੇ ਖੋਖਲੇ ਛੇਵੇਂ ਪੇ ਕਮਿਸ਼ਨ ਤੋਂ ਭੜਕੇ ਮੁਲਾਜਮਾਂ ਨੇ ਆਪਣੇ ਦਫਤਰੀ ਕੰਮ ਕਾਜ ਨੂੰ ਠਪ ਕਰਕੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਸੁਰੂ ਕਰ ਦਿੱਤੀ ਹੈ। ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋ ਛੇਵੇਂ ਤਨਖਾਹ ਕਮਿਸ਼ਨ ਦਾ ਬਾਈਕਾਟ ਕਰਕੇ ਪੰਜਾਬ ਭਰ ਵਿੱਚ ਸਰਕਾਰ ਵਿਰੁੱਧ ਜਬਰਦਸਤ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ।ਜਿਸ ਵਿੱਚ ਕਲਮਛੋੜ ਹੜਤਾਲ ਅਤੇ ਜਿਲ੍ਹਾ ਹੈਡਕੁਆਟਰਾ ਤੇ ਧਰਨੇ ਰੋਸ ਮੁਜਾਹਰੇ ਕਰਨ ਸਰਕਾਰ ਦੇ ਦਫਤਰੀ ਕੰਮਾਂ ਨੂੰ ਪੂਰਨ ਤੌਰ ਤੇ ਠਪ ਕਰਕੇ ਸਰਕਾਰ ਵੱਲੋ ਐਲਾਨੇ ਗਏ ਛੇਵੇਂ ਤਨਖਾਹ ਕਮਿਸ਼ਨ ਵਿੱਚ ਸੋਧ ਕਰਨ ਲਈ ਮਜਬੂਰ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ।

ਇਸੇ ਹੀ ਸੰਦਰਭ ਵਿੱਚ ਸੂਬਾ ਕਮੇਟੀ ਵੱਲੋ ਲਏ ਗਏ ਫੈਸਲੇ ਤੇ ਪਹਿਰਾ ਦੇਂਦੇ ਹੋਏ ਜਲ ਸਰੋਤ ਵਿਭਾਗ ਦੇ ਵਖ ਵਖ ਕੈਟਾਗਿਰੀਆ ਦੀਆਂ ਜਥੇਬੰਦੀਆਂ ਨੇ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਯੂਨਿਟ ਅੰਮ੍ਰਿਤਸਰ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਦੀ ਅਗਵਾਈ ਹੇਠ ਅਜ ਨਹਿਰੀ ਕੰਪਲੈਕਸ ਅੰਮ੍ਰਿਤਸਰ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੁਲਾਜਮ ਵਿਰੋਧੀ ਇਸ ਆਪਣੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਪੰਜਾਬ ਦੀਆਂ ਸਮੂੰਹ ਜਥੇਬੰਦੀਆਂ ਵੱਲੋ ਆਰ ਪਾਰ ਦੀ ਲੜਾਈ ਸੁਰੂ ਕਰਕੇ ਵਿਧਾਨ ਸਭਾ ਦੀਆਂ ਚੋਣਾਂ 2022 ਵਿੱਚ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਲੈਰੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ,ਸੀਨੀ: ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ, ਬਲਜਿੰਦਰ ਸਿੰਘ ਦੇਲਾਵਾਲ,ਪ੍ਰੈਸ ਸਕੱਤਰ ਤੇਜਬੀਰ ਸਿੰਘ,ਹਰਜੀਤ ਸਿੰਘ ਗਿੱਲ ਸੁਪਰਡੈਂਟ,ਸੁਸਪਾਲ ਠਾਕੁਰ,ਰਾਜੇਸ਼ ਕੁਮਾਰ,ਰਣਜੀਤ ਸਿੰਘ ਰੰਧਾਵਾ ,ਮਨਜੀਤ ਸਿੰਘ ਰੰਧਾਵਾ,ਓਮ ਪ੍ਰਕਾਸ਼,ਵਨੀਤ ਕੋਹਲੀ, ਮੈਡਮ ਸਰੋਜ ਸਰਮਾ,ਪਲਕ ਸਰਮਾ, ਕੁਲਦੀਪ ਸਿੰਘ,ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਜੋਨ ਪ੍ਰਧਾਨ ਇੰਜੀ:ਸੁਰਿੰਦਰ ਮਹਾਜਨ,ਭੁਪਿੰਦਰ ਸਿੰਘ ਡਰਾਫਟਮੈਨ,ਕੁਲਦੀਪ ਸਿੰਘ, ਸਰਦਾਰੀ ਲਾਲ, ਸੁਦਰਸ਼ਨ ਕੁਮਾਰ,ਓਮ ਪ੍ਰਕਾਸ਼,ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ,ਨਹਿਰੀ ਪਟਵਾਰ ਯੂਨੀਅਨ ਦੇ ਸੀਨੀ: ਮੀਤ ਪ੍ਰਧਾਨ ਕਿਰਪਾਲ ਸਿੰਘ ਪਨੂੰ ਅਤੇ ਰਾਜਦੀਪ ਸਿੰਘ ਚੰਦੀ,ਸਰਕਲ ਪ੍ਰਧਾਨ ਸਤਨਾਮ ਸਿੰਘ,ਰਣਯੋਧ ਸਿੰਘ ਢਿੱਲੋਂ ਡਰਾਫਟਮੈਨ ਐਸੋਸੀਏਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ, ਗੁਰਦਿਆਲ ਰਾਏ ਮੁਹਾਵਾ ਆਦਿ ਵੀ ਹਾਜਰ ਸਨ।