ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੀਤੀ ਗੇਟ ਰੈਲੀ

13

ਅੰਮ੍ਰਿਤਸਰ, 17 ਜੂਨ (ਗਗਨ ਅਜੀਤ ਸਿੰਘ) – ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਅਤੇ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕੀਤੀ ਗਈ।ਜਿਸ ਵਿੱਚ ਬੋਲਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਤੋਂ ਭਜਦੀ ਨਜ਼ਰ ਆ ਰਹੀ ਹੈ। ਬਲਕਿ ਜੋ ਮੁਲਾਜਮਾਂ ਨੂੰ ਮਿਲਦਾ ਸੀ, ਉਸ ਨੂੰ ਵੀ ਖੋਹਣ ਵਿੱਚ ਲੱਗੀ ਹੋਈ ਹੈ। ਜਿਸ ਵਿੱਚ ਡੀ ਏ ਦੀਆਂ ਕਿਸ਼ਤਾਂ ਰੋਕ ਕੇ ਰੱਖਣਾ ਬਣਦਾ ਬਕਾਇਆ ਨਾ ਦੇਣਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ,ਕੱਚੇ ਮੁਲਾਜਮ ਪੱਕੇ ਨਾ ਕਰਨਾ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਅਤੇ ਟਾਲ- ਮਟੋਲ ਕਰਕੇ ਮੁਲਾਜਮ ਵਰਗ ਨੂੰ ਬੇਹੱਦ ਜਲੀਲ ਪ੍ਰੇਸਾਨ ਕੀਤਾ ਜਾ ਰਿਹਾ ਹੈ।ਜਿਸ ਦਾ ਖਮਿਆਜ਼ਾ ਸਰਕਾਰ ਨੂੰ 2022 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।

Italian Trulli

ਉਕਤ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਵੱਲੋ ਉਲੀਕੇ ਇਸ ਪ੍ਰੋਗਰਾਮ ਜੋ 15/6/2021 ਤੋ18/6/2021 ਤਕ ਦੀਆਂ ਜਿਲ੍ਹਾ ਕਮੇਟੀਆਂ ਵੱਲੋ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੋਂ ਬਾਅਦ ਸੂਬਾ ਕਮੇਟੀ ਵੱਲੋ ਸਰਕਾਰ ਵਿਰੁੱਧ ਉਲੀਕੇ ਹਰੇਕ ਪ੍ਰੋਗਰਾਮ ਨੂੰ ਜਿਲ੍ਹਾ ਕਮੇਟੀ ਅੰਮ੍ਰਿਤਸਰ ਵੱਲੋ ਪਹਿਲ ਦੇ ਅਧਾਰ ਤੇ ਅਤੇ ਵੱਡੇ ਪੱਧਰ ਤੇ ਲਾਗੂ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ,ਸੁਸਪਾਲ ਠਾਕੁਰ,ਰਾਕੇਸ਼ ਕੁਮਾਰ ਬਾਬੋਵਾਲ,ਹਰਜੀਤ ਸਿੰਘ ਗਿੱਲ ਅਤੇ ਵਿਪਨ ਕੁਮਾਰ ਸੁਪਰਡੈਂਟ, ਗੁਰਦਿਆਲ ਮੁਹਾਵਾ,ਕਮਲਦੀਪ ਸਿੰਘ,ਬਾਬਾ ਜੋਗਿੰਦਰ ਸਿੰਘ,ਵਿਜੈ ਕੁਮਾਰ, ਰਾਜੇਸ਼ ਕੁਮਾਰ,ਸਰਬਜੀਤ ਸਿੰਘ,ਸਰਦਾਰੀ ਲਾਲ,ਰਮਨ ਕੁਮਾਰ,ਰਕੇਸ਼ ਕੁਮਾਰ,ਸਰੋਜ ਸਰਮਾ,ਨੀਲਮ,ਮਨੀਸ਼ਾ ਬਾਬੋਵਾਲ,ਸੰਦੀਪ ਕੁਮਾਰ,ਦਲੀਪ ਕੁਮਾਰ,ਮਨਜੀਤ ਸਿੰਘ ਰੰਧਾਵਾ,ਰਣਜੀਤ ਸਿੰਘ ਰੰਧਾਵਾ, ਦੇਸ ਰਾਜ,ਕੁਲਵੰਤ ਕੌਰ ਜੰਡਿਆਲਾ ਮੰਡਲ,ਰਜਨੀ ਪ੍ਰਭਾ,ਅਨਮੋਲ ਚੌਧਰੀ,ਰਜਨੀਸ਼ ਵਰਮਾ ਤੋ ਵੱਡੀ ਗਿਣਤੀ ਵਿੱਚ ਮੁਲਾਜਮ ਹਾਜਰ ਸਨ।