ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਵੱਲੋ ਸਰਕਾਰ ਵਿਰੁੱਧ ਰੋਸ ਮੁਜਾਹਰਾ 10ਵੇਂ ਦਿਨ ਵਿੱਚ ਦਾਖਲ

ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਵੱਲੋ ਸਰਕਾਰ ਵਿਰੁੱਧ ਰੋਸ ਮੁਜਾਹਰਾ 10ਵੇਂ ਦਿਨ ਵਿੱਚ ਦਾਖਲ

ਅੰਮ੍ਰਿਤਸਰ, 2 ਜੁਲਾਈ (ਗਗਨ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ ਸਰਕਾਰ ਵਿਰੁੱਧ ਚਲ ਰਹੇ ਲਗਾਤਾਰ ਰੋਸ ਧਰਨੇ ਦੇ ਅਜ 10ਵੇਂ ਦਿਨ ਵੀ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਸਮੂੰਹ ਕਰਮਚਾਰੀਆਂ ਵੱਲੋ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੰਗੜੇ ਪੇ ਕਮਿਸ਼ਨ ਦੇ ਕੀਤੇ ਐਲਾਨ ਦਾ ਜੰਮ ਕੇ ਵਿਰੋਧ ਕਰਦਿਆਂ ਪ੍ਰਧਾਨ ਮਨੀਸ਼ ਕੁਮਾਰ ਸੂਦ ਨੇ ਕਿਹਾ ਕਿ ਜਦੋਂ ਤਕ ਸਰਕਾਰ ਮੁਲਾਜਮ ਵਿਰੋਧੀ ਆਪਣੇ ਇਸ ਫੈਸਲੇ ਨੂੰ ਵਾਪਸ ਲੈ ਕੇ ਕਰਮਚਾਰੀਆਂ ਦੀ ਮੰਗ ਨੂੰ ਮੰਨ ਨਹੀਂ ਲੈਂਦੀ ਉਦੋਂ ਤੱਕ ਸਰਕਾਰੀ ਕੰਮ ਕਾਜ ਨੂੰ ਬੰਦ ਰੱਖਿਆ ਜਾਵੇਗਾ। ਅਤੇ ਇਸ ਤੋਂ ਅੱਗੇ ਜਥੇਬੰਦੀਆਂ ਵੱਲੋ ਹੋਰ ਵੀ ਸਖਤ ਫੈਸਲੇ ਲਏ ਜਾਣਗੇ।ਉਨ੍ਹਾਂ ਸਰਕਾਰ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਕਰਮਚਾਰੀਆਂ ਨੂੰ ਕੁੱਝ ਦੇਣ ਦੀ ਬਜਾਏ ਵੱਲੋ ਖੋਹਿਆ ਹੀ ਗਿਆ ਹੈ।

ਜਿਵੇਂ ਕਿ ਮਿਲਦੇ ਭੱਤਿਆ ਵਿੱਚ ਕਟੌਤੀ ਅਤੇ ਕਈ ਭੱਤੇ ਤਾਂ ਬਿਲਕੁਲ ਕਟ ਹੀ ਦਿੱਤੇ ਗਏ ਹਨ। ਜਿਸ ਨਾਲ ਕਰਮਚਾਰੀਆਂ ਨੂੰ ਮਿਲਦੀਆਂ ਤਨਖਾਹਾਂ ਵੱਧਣ ਦੀ ਬਜਾਏ ਸਗੋਂ ਘਟੀਆ ਹਨ। ਜਿਸ ਨਾਲ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਛੇਵੇਂ ਪੇ ਕਮਿਸ਼ਨ ਵਿੱਚ ਸੋਧ ਕਰਕੇ ਮੁਲਾਜਮ ਪੱਖੀ ਪੇ ਕਮਿਸ਼ਨ ਲਿਆਂਦਾ ਜਾਵੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਲੈਰੀਕਲ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ,ਹਰਜਾਪ ਸਿੰਘ, ਤੇਜਬੀਰ ਸਿੰਘ,ਵਨੀਤ ਕੋਹਲੀ, ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਰਕੇਸ਼ ਕੁਮਾਰ ਬਾਬੋਵਾਲ, ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ, ਸਰਕਲ ਪ੍ਰਧਾਨ ਸਤਨਾਮ ਸਿੰਘ ਪਟਵਾਰੀ,ਰਣਯੋਧ ਸਿੰਘ ਢਿੱਲੋਂ, ਡਰਾਫਟਮੈਨ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ, ਗੁਰਦਿਆਲ ਰਾਏ ਮੁਹਾਵਾ,ਸੀ ਪੀ ਐਫ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ, ਦਰਜਾਚਾਰ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ,ਸੁਦਰਸ਼ਨ ਕੁਮਾਰ,ਕਿਸਨ ਸਿੰਘ ਸੇਖਵਾਂ,ਬਲਜਿੰਦਰ ਸਿੰਘ ਦੇਲਾਵਾਲ ਆਦਿ ਨੇ ਵੀ ਸੰਬੋਧਨ ਕੀਤਾ।

Bulandh-Awaaz

Website: