18 C
Amritsar
Wednesday, March 22, 2023

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਭਾਗੀ ਮੁੱਖੀ ਨਾਲ ਮੀਟਿੰਗ ਰਹੀ ਬੇਸਿੱਟਾ

Must read

ਮੀਟਿੰਗ ਛੱਡ ਕੇ ਭੱਜੇ ਅਧਿਕਾਰੀ ਵਿਰੁੱਧ ਕੀਤੀ ਨਾਅਰੇਬਾਜ਼ੀ ਅਗਲੇ ਸਘੰਰਸ਼ ਦਾ ਐਲਾਨ

ਲੁਧਿਆਣਾ 8 ਮਾਰਚ (ਹਰਮਿੰਦਰ ਮੱਕੜ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਵਿਭਾਗੀ ਮੁੱਖੀ ਕਮ ਵਿਸ਼ੇਸ਼ ਸਕੱਤਰ ਦੇ ਮੁੱਖ ਦਫਤਰ ਮੋਹਾਲੀ ਅੱਗੇ 3 ਮਾਰਚ ਨੂੰ ਸੂਬਾ ਪੱਧਰੀ ਧਰਨੇ ਦਾ ਨੋਟਿਸ ਦਿੱਤਾ ਗਿਆ ਸੀ। ਜਿਸ ਦੇ ਦਬਾਅ ਸਦਕਾ ਵਿਭਾਗੀ ਮੁੱਖੀ ਵੱਲੋਂ 7 ਮਾਰਚ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਸੰਘਰਸ਼ ਕਮੇਟੀ ਨੂੰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ ਸੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਮੱਖਣ ਸਿੰਘ ਵਹੀਦਪੁਰੀ, ਮਹਿਮਾ ਸਿੰਘ ਧਨੌਲਾ, ਕੋ ਕਨਵੀਨਰ ਪਵਨ ਮੌਂਗਾ ਅਤੇ ਅਨਿਲ ਕੁਮਾਰ ਬਰਨਾਲਾ ਨੇ ਦੱਸਿਆ ਕਿ ਰੈਗੂਲਰ ਮੁਲਾਜਮਾਂ ਸਮੇਤ ਆਊਟਸੋਰਸਿੰਗ ਤੇ ਇਨਲਿਸਟਮੈਟ ਵਰਕਰਾਂ ਦੀਆਂ ਪ੍ਰਮੁੱਖ ਮੰਗਾਂ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਅਤੇ ਵਿਭਾਗੀ ਮੁੱਖੀ ਦੇ ਦਫਤਰ ਮੋਹਾਲੀ ਵਿਖੇ ਲੰਬੇ ਸਮੇਂ ਤੋਂ ਜਿਉਂ ਦੀ ਤਿਉਂ ਪਈਆਂ ਸਨ।

ਵਿਭਾਗੀ ਮੁੱਖੀ ਵੱਲੋਂ ਪਹਿਲਾਂ ਹੋਈ ਤਾਲਮੇਲ ਸੰਘਰਸ਼ ਨਾਲ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਅੱਜ ਦੀ ਮੀਟਿੰਗ ਦੌਰਾਨ ਵਿਭਾਗੀ ਮੁੱਖੀ ਵੱਲੋਂ ਜਿਥੇ ਟਾਲ-ਮਟੋਲ ਦੀ ਨੀਤੀ ਅਪਣਾਈ ਰੱਖੀ, ਉੱਥੇ ਨਾਲ ਹੀ ਡਿਪਟੀ ਡਇਰੈਕਟਰ ਪ੍ਰਸ਼ਾਸਨ ਦੀ ਪੋਸਟ ਤੇ ਕੋਈ ਅਧਿਕਾਰੀ ਨਾ ਟਿਕਣ ਦਾ ਰਾਗ ਅਲਾਪਿਆ ਗਿਆ। ਇੱਥੋਂ ਤੱਕ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ, ਦਰਜਾ ਚਾਰ ਮੁਲਾਜ਼ਮਾਂ ਨੂੰ ਪ੍ਰਮੋਟ ਕਰਨ,ਖਾਲੀ ਪੋਸਟਾਂ ਤੇ ਭਰਤੀ ਕਰਨ ਲਈ ਕੋਈ ਹਾਂ-ਪੱਖੀ ਹੁੰਗਾਰਾ ਦੇਣ ਦੀ ਬਜਾਏ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਹਵਾਲੇ ਕਰਨ ਦੇ ਫਰਮਾਨ ਸੁਣਾਉਂਦੇ ਰਹੇ। ਜਦੋਂ ਆਗੂਆਂ ਵੱਲੋਂ ਪੰਚਾਇਤਾਂ ਵੱਲੋਂ ਜਲ ਸਪਲਾਈ ਸਕੀਮਾਂ ਨਾ ਲੈਣ ਦਾ ਪੱਖ ਰੱਖਿਆ ਗਿਆ ਤਾਂ ਮੁੱਖੀ ਨੇ ਆਖਿਆ ਕਿ ਇਹ ਅਸੀਂ ਦੇਖਣਾ ਹੈ ਅਤੇ ਪੰਚਾਇਤੀ ਕਰਨ ਦੀ ਨੀਤੀ ਤੇ ਹੀ ਬਜਿੱਦ ਰਹੇ।

ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਪੇਸ਼ ਕਰ ਸਕੇ ਤਾਂ ਵਿਭਾਗੀ ਮੁਖੀ ਨੇ ਮੀਟਿੰਗ ਨੂੰ ਜਬਰਦਸਤੀ ਪੋਸਟਪੋਨ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਅਤੇ ਮੀਟਿੰਗ ਛੱਡ ਕੇ ਮੀਟਿੰਗ ਹਾਲ ਤੋਂ ਬਾਹਰ ਆ ਗਏ। ਜਿਸ ਦੇ ਰੋਸ ਵਜੋਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦਫ਼ਤਰ ਅੱਗੇ ਪੰਜਾਬ ਸਰਕਾਰ ਤੇ ਵਿਭਾਗੀ ਮੁੱਖੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਕਿ ਵਿਭਾਗੀ ਮੁੱਖੀ ਵੱਲੋਂ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ, ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਨੂੰ ਪ੍ਰਮੋਟ ਕਰਨ, ਸਰਵਿਸ ਰੂਲਾਂ ਵਿੱਚ ਸੋਧ ਕਰਨ, ਖਾਲੀ ਹੋ ਰਹੀਆਂ ਪੋਸਟਾਂ ਤੇ ਨਵੀਂ ਭਰਤੀ ਕਰਨ,ਆਉਟਸੋਰਸਿੰਗ ਤੇ ਇਨਲਿਸਟਮੈਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇਕਸਾਰਤਾ ਲਿਆਉਣ, ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ, ਤਕਨੀਕੀ ਦਰਜਾ ਤਿੰਨ ਕਰਮਚਾਰੀਆਂ ਨੂੰ ਬੱਝਵਾਂ ਸਫ਼ਰੀ ਭੱਤਾ ਦੇਣ, ਸੁਪਰੀਮ ਕੋਰਟ ਫੈਸਲਿਆਂ ਮੁਤਾਬਕ ਬਰਾਬਰ ਕੰਮ- ਬਰਾਬਰ ਤਨਖਾਹ ਦੇ ਫੈਸਲਿਆਂ ਤਹਿਤ ਸਮੁੱਚੇ ਮੁਲਾਜ਼ਮਾਂ ਨੂੰ ਮਸਟਰੋਲ ਸਰਵਿਸ ਦੇ ਬਕਾਏ ਜਾਰੀ ਕਰਨ, ਪੇਂਡੂ ਜਲ ਸਪਲਾਈ ਸਕੀਮਾਂ ਪੰਚਾਇਤੀਕਰਨ ਦੀ ਨੀਤੀ ਬੰਦ ਕਰਨ ਲਈ ਆਦਿ ਮੰਗਾਂ ਲਈ 28 ਮਾਰਚ 2023 ਨੂੰ ਵਿਭਾਗੀ ਮੁੱਖੀ ਉਂਦੇ ਦਫਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਜਿਸ ਦੀ ਨਿਰੋਲ ਜਿੰਮੇਵਾਰੀ ਵਿਭਾਗੀ ਮੁੱਖੀ ਦੀ ਹੋਵੇਗੀ। ਇਸ ਮੌਕੇ ਮਲਾਗਰ ਸਿੰਘ ਖਮਾਣੋਂ ਜਸਵੀਰ ਖੋਖਰ ਜਗਦੇਵ ਘੁਰਕਣੀ ਸਰਬਜੀਤ ਸਿੰਘ ਬਰਨਾਲਾ ਹਰਪ੍ਰੀਤ ਸਿੰਘ ਤਾਜੋਕੇ ਦਲਵੀਰ ਸਿੰਘ ਕਜੋਲੀ ਬਲਰਾਜ ਮੋੜ ਆਦਿ ਆਗੂਆਂ ਨੇ ਸੰਬੋਧਨ ਕੀਤਾ।

- Advertisement -spot_img

More articles

- Advertisement -spot_img

Latest article