18 C
Amritsar
Wednesday, March 22, 2023

ਜਲੰਧਰ ਵਿਖੇ ਸੀ.ਪੀ.ਐਫ.ਕਰਮਚਾਰੀ ਯੂਨੀਅਨ ਪੰਜਾਬ ਵੱਲੋ ਝੰਡਾ ਮਾਰਚ

Must read

ਬਠਿੰਡਾ, 6 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੁਰਾਣੀ ਪੈਨਸਨ ਸਕੀਮ ਲਾਗੂ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਿਮਾਚਲ ਪ੍ਰਦੇਸ ਅਤੇ ਗੁਜਰਾਤ ਦੀਆ ਚੋਣਾ ਦੋਰਾਨ ਵੀ ਮੁਲਾਜਮਾਂ ਦੀਆ ਵੋਟਾ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਕੈਬਨਿਟ ਵਿੱਚ ਪਾਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੋਟੀਫਿਕੇਸਨ ਕੀਤਾ ਗਿਆ ਸੀ। ਪ੍ਰੰਤੂ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਅਜੇ ਤੱਕ 2004 ਤੋ ਬਾਅਦ ਵਿੱਚ ਸਰਕਾਰੀ ਸੇਵਾ ਵਿੱਚ ਆਏ ਸਰਕਾਰੀ ਮੁਲਾਜਮਾਂ ਤੇ ਪੁਰਾਣੀ ਪੈਨਸਨ ਸਕੀਮ ਲਾਗੂ ਨਹੀਂ ਕੀਤੀ ਗਈ.,ਜਿਸ ਕਾਰਨ ਐਨ.ਪੀ.ਐਸ ਸਕੀਮ ਆਉਂਦੇ ਸੂਬੇ ਦੇ ਕਰੀਬ 1 ਲੱਖ 92 ਹਾਜਰ ਮੁਲਾਜਮਾਂ ਅੰਦਰ ਆਪ ਸਰਕਾਰ ਖਿਲਾਫ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ ।ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਮਾਨ ,ਸਰਪ੍ਰਸਤ ਸੁਖਦਰਸ਼ਨ ਸਿੰਘ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ,ਪ੍ਰੈਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ ਨੇ ਪ੍ਰੈਸ ਦੇ ਚੋਣਵੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਇਕ ਹਾਸੋ ਹੀਣੀ ਗੱਲ ਕੀਤੀ ਹੈ। ਇਸ ਮੌਕੇ ਇਸਤਰੀ ਵਿੰਗ ਦੀ ਪ੍ਰਧਾਨ ਕਿਰਨਾਂ ਖਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੀ ਪਹਿਲੀ ਸਰਕਾਰ ਹੈ ਜਿਸ ਦੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕਰਨ ਉਪਰੰਤ ਕਮੇਟੀ ਦਾ ਗਠਨ ਕੀਤਾ ਹੈ ਇਸ ਤੋਂ ਇਲਾਵਾ ਇਕਬਾਲ ਸਿੰਘ ਮਾਨ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੀ.ਪੀ.ਐਫ.ਕਰਮਚਾਰੀ ਯੂਨੀਅਨ ਦੇ ਝੰਡੇ ਹੇਠ ਜਲੰਧਰ ਵਿਖੇ ਸੂਬਾ ਪੱਧਰੀ ਝੰਡਾ ਮਾਰਚ ਮਿਤੀ 10-03-2023 ਕੀਤਾ ਜਾ ਰਿਹਾ ਹੈ ਜਿਸ ਜਿਲਾ ਬਠਿੰਡਾ ਤੋਂ ਭਾਰੀ ਗਿਣਤੀ ਵਿੱਚ ਮੋਟਰਸਾਈਕਲਾਂ ਅਤੇ ਗੱਡੀਆਂ ਲੈ ਕੇ ਮੁਲਾਜ਼ਮ ਭਾਗ ਲੈਣਗੇ।ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਲੋਕ ਸਭਾ ਹਲਕਾ ਜੰਲਧਰ ਦੀ ਜ਼ਿਮਨੀ ਚੋਣ ਵਿਚ ਭੁਗਤਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਅਮਿਤ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਨਥੇਹਾ , ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸਵਰਨਜੀਤ ਕੌਰ ਜਸਵੀਰ ਕੌਰ ਗੋਲਡੀ ਨਰਿੰਦਰਪਾਲ ਭੰਡਾਰੀ ਪਰਮਜੀਤ ਸਿੰਘ ਅਤੇ ਸਮੂਹ ਹਮਖਿਆਲੀ ਜੱਥੇਬੰਦੀਆਂ ਦੇ ਆਗੂਆਂ ਸ਼ਾਮਿਲ ਸਨ।

- Advertisement -spot_img

More articles

- Advertisement -spot_img

Latest article