ਜਲੰਧਰ, 18 ਮਈ (ਬੁਲੰਦ ਆਵਾਜ ਬਿਊਰੋ):-ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਮਿਤ ਜਵੈਲਰਜ਼ ਅਤੇ ਸ੍ਰੀਨਾਥ ਜਵੈਲਰਜ਼ ਦੇ ਸ਼ੋਅਰੂਮ ਵਿਚ ਕਰੋੜਾਂ ਰੁਪਏ ਦੀ ਚੋਰੀ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲਦੀ ਹੀ ਉੱਚ ਅਧਿਕਾਰੀ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ। ਮੁਲਜ਼ਮ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੁਲਜ਼ਮ ਸ਼ਹਿਰ ਵਿੱਚ ਮੁੜ ਕੋਈ ਵੱਡੀ ਵਾਰਦਾਤ ਕਰਨਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਜਲੰਧਰ ਸਿਟੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਠਾਨਕੋਟ ਬਾਈਪਾਸ ਨੇੜੇ ਸਥਿਤ ਰੇਰੂ ਇਲਾਕੇ ਤੋਂ 4 ਤੋਂ 5 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਸਪੈਸ਼ਲ ਸੈੱਲ ਕਾਫੀ ਸਮੇਂ ਤੋਂ ਉਕਤ ਦੋਸ਼ੀਆਂ ਦਾ ਪਿੱਛਾ ਕਰ ਰਿਹਾ ਸੀ। ਕੱਲ੍ਹ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੇਰੂ ਨੇੜੇ ਉਕਤ ਮੁਲਜ਼ਮਾਂ ਦੀ ਗਤੀਵਿਧੀ ਦੇਖੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਜਾਲ ਵਿਛਾਇਆ। ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਕ੍ਰਾਈਮ ਬ੍ਰਾਂਚ ਦੀ ਟੀਮ ਜਲਦ ਹੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।
ਜਲੰਧਰ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
