Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ

ਅੰਮ੍ਰਿਤਸਰ, 20 ਜਨਵਰੀ (ਰਛਪਾਲ ਸਿੰਘ)-ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਵਰੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਏ ਗਏ ਫੈਸਲੇ ਅਨੁਸਾਰ ਬਣਾਈ ਜਾਣ ਵਾਲੀ ਯਾਦਗਾਰ ਦਾ ਨੀਂਹ ਪੱਥਰ 25 ਜਨਵਰੀ ਨੂੰ ਰੱਖਿਆ ਜਾਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਸ੍ਰੀ ਸੰਜੈ ਕੁਮਾਰ ਨੇ ਜਿਲ੍ਹਾ ਅਧਿਕਾਰੀਆਂ ਨਾਲ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੌਰਾਨ ਕੀਤਾ। ਇਸ ਮੌਕੇ ਉਨਾਂ ਨਾਲ ਵਿਭਾਗ ਦੇ ਸਲਾਹਕਾਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ੍ਰੀ ਦਿਨੇਸ਼ ਬੱਸੀ, ਕਮਿਸ਼ਨਰ ਕਾਰਨਪਰੋਸ਼ੇਨ ਸ੍ਰੀਮਤੀ ਕੋਮਲ ਮਿੱਤਲ ਵੀ ਨਾਲ ਸਨ। ਉਨਾਂ ਦੱਸਿਆ ਕਿ ਸਾਕੇ ਵਿਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਇਸ ਸਮਾਰਕ ਵਿਚ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਲਈ ਹਰੇਕ ਸ਼ਹੀਦ ਦੇ ਘਰ ਤੋਂ ਉਨਾਂ ਦੇ ਪਰਿਵਾਰਕ ਮੈਂਬਰਾਂ ਜਾਂ ਪੰਚਾਇਤਾਂ ਵੱਲੋਂ ਮਿੱਟੀ ਵਿਸ਼ੇਸ ਤੌਰ ਉਤੇ ਨਾਲ ਲਿਆਂਦੀ ਜਾਵੇਗੀ, ਜੋ ਕਿ ਇਸ ਸਮਾਰਕ ਦਾ ਹਿੱਸਾ ਬਣੇਗੀ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨੇ ਆਪਣੇ ਰਿਕਾਰਡ ਦੇ ਅਧਾਰ ਉਤੇ 492 ਸ਼ਹੀਦਾਂ ਦੀ ਸੂਚੀ ਜਾਰੀ ਕੀਤੀ ਹੈ ਪਰ ਜੇਕਰ ਕਿਸੇ ਹੋਰ ਵੀ ਪਰਿਵਾਰ ਦਾ ਦਾਅਵਾ ਹੋਵੇ ਤਾਂ ਉਹ ਕੱਲ੍ਹ ਤੱਕ ਸਬੂਤਾਂ ਸਮੇਤ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਦਰਜ ਕਰਵਾ ਸਕਦਾ ਹੈ।

ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਸ਼ਹੀਦ ਦੇ ਪਰਿਵਾਰ, ਪਿੰਡ ਜਾਂ ਸ਼ਹਿਰ ਤੋਂ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਜਾਵੇ ਅਤੇ ਇਸ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਸਮਾਗਮ ਨੂੰ ਸਦੀਵੀਂ ਯਾਦਗਾਰ ਬਨਾਉਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮਿਹਨਤ ਕਰ ਰਹੇ ਹਨ ਅਤੇ ਆਸ ਹੈ ਕਿ ਇਹ ਪ੍ਰੋਗਰਾਮ ਇਸ ਯਾਦਗਾਰ ਵਾਂਗ ਸਦਾ ਲਈ ਸਾਡੇ ਚੇਤਿਆਂ ਵਿਚ ਵੱਸਿਆ ਰਹੇਗਾ। ਉਨਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਪ੍ਰੋਗਰਾਮ ਦੀ ਤਿਆਰੀ ਬਾਰੇ ਰੂਪ ਰੇਖਾ ਦੱਸਦੇ ਕਿਹਾ ਕਿ ਸਾਰੇ ਕੰਮਾਂ ਲਈ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਹਰੇਕ ਕੰਮ ਦੇ ਨੋਡਲ ਅਧਿਕਾਰੀ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਸਮਾਗਮ ਰਣਜੀਤ ਐਵੀਨਿਊ ਵਿਖੇ ਅੰਮ੍ਰਿਤ ਆਨੰਦ ਪਾਰਕ, ਜਿੱਥੇ ਕਿ ਇਹ ਸਮਾਰਕ ਬਣਨੀ ਹੈ, ਵਿਖੇ ਹੀ ਕਰਵਾਇਆ ਜਾ ਰਿਹਾ ਹੈ, ਜੋ ਕਿ ਸਵੇਰੇ 10 ਵਜੇ ਤੋਂ ਕਰੀਬ ਇਕ ਵਜੇ ਤੱਕ ਚੱਲੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸੀ ਈ ਓ ਪੁੱਡਾ ਸ੍ਰੀਮਤੀ ਪਲਵੀ ਚੌਧਰੀ, ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀਮਤੀ ਅਨਾਇਤ ਗੁਪਤਾ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਜੀ ਏ ਸ੍ਰੀਮਤੀ ਅਨਮਜੋਤ ਕੌਰ, ਡਿਪਟੀ ਡਾਇਰੈਕਟਰ ਸ੍ਰੀ ਰਜਤ ਉਬਰਾਏ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

bulandhadmin

Read Previous

ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।

Read Next

ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!